ਆਪਣੇ ਹੀ ਕੁੱਤੇ ਨੂੰ ਚੁੰਮਣਾ ਪਿਆ ਮਹਿੰਗਾ, ਜਾਨ ਬਚਾਉਣ ਲਈ ਵੱਢਣੇ ਪਏ ਹੱਥ-ਪੈਰ
ਮੈਰੀ ਨੂੰ ਜਰਮਨ ਸ਼ੈਫਰਡ ਨਸਲ ਦੇ ਕੁੱਤੇ ਨਾਲ ਹੋਇਆ ਸੀ ਇਨਫੈਕਸ਼ਨ
ਅਮਰੀਕਾ- ਅਮਰੀਕਾ ਦੇ ਓਹੀਓ ਦੀ ਰਹਿਣ ਵਾਲੀ ਇੱਕ ਔਰਤ ਨੂੰ ਕੁੱਤੇ ਨੂੰ ਚੁੰਮਣਾ ਅਜਿਹਾ ਮਹਿੰਗਾ ਪਿਆ ਕਿ ਉਸਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸਦੇ ਹੱਥ ਪੈਰ ਕੱਟਣੇ ਪਏ। ਇਹ ਘਟਨਾ ਓਹੀਓ ਦੀ ਡੋਗ ਟ੍ਰੇਨਰ ਨਾਲ ਵਾਪਰੀ।
ਟ੍ਰੋਪਿਕਲ ਜੰਗਲਾਂ ਵਿਚ ਪਤੀ ਦੇ ਨਾਲ ਛੁੱਟੀਆਂ ਮਨਾਉਣ ਮੈਰੀ ਅਚਾਨਕ ਬੇਹਿਸ਼ ਹੋ ਗਈ ਤੇ ਤੇ ਉਸਨੇ ਆਪਣੇ ਫ਼ੋਨ ਤੇ ਐਮਰਜੈਂਸੀ ਸੇਵਾ ਦੀ ਮਦਦ ਮੰਗੀ। ਮੈਰੀ ਨੂੰ ਤੁਰੰਤ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ। ਉਹ ਹਸਪਤਾਲ ਵਿਚ 9 ਦਿਨ ਬੇਹੋਸ਼ ਪਈ ਰਹੀ ਤੇ ਜਦੋਂ ਉਸਨੂੰ ਹੋਸ਼ ਆਇਆ ਤਾਂ ਉਸਦੇ ਹੋਸ਼ ਉੱਡ ਗਏ। ਉਸਦੇ ਦੋਹੇਂ ਹੱਥ ਪੈਰ ਨਹੀਂ ਸਨ।
ਅਸਲ ਵਿੱਚ ਮੈਰੀ ਨੂੰ ਜਰਮਨ ਸ਼ੇਫਰਡ ਨਸਲ ਦੇ ਕੁੱਤੇ ਨਾਲ ਇਨਫੈਕਸ਼ਨ ਹੋ ਗਿਆ ਸੀ। ਉਹ ਬੈਕਟੀਰੀਆ ਕੈਪਨੋਸਾਈਟੋਫੈਗਾ ਕੈਨੀਮੋਰਸ ਦੇ ਪ੍ਰਭਾਵ ਹੇਠ ਸੀ। ਇਹ ਸੰਕਰਮਿਤ ਕੁੱਤੇ ਤੇ ਬਿੱਲੀਆਂ ਵਿੱਚ ਹੁੰਦਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਰੀ ਨੂੰ ਇਹ ਵਾਇਰਸ ਆਪਣੀ ਹੀ ਕੁੱਤੇ ਤੋਂ ਮਿਲਿਆ। ਜਦੋਂ ਉਸਨੇ ਆਪਣੇ ਕੁੱਤੇ ਨੂੰ ਕਿਸ ਕੀਤੀ ਤਾਂ ਇਹ ਵਾਇਰਸ ਉਸਦੇ ਸ਼ਰੀਰ ਵਿੱਚ ਚਲਿਆ ਗਿਆ। ਇਸ ਦੌਰਾਨ ਡਾਕਟਰਾਂ ਨੇ ਉਸਦੇ ਅੱਠ ਵੱਡੇ ਆਪਰੇਸ਼ਨ ਕੀਤੇ। ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ ਦੀ ਜਾਨ ਬਚਾਉਣ ਲਈ ਉਸਦੇ ਹੱਥ ਪੈਰ ਕੱਟਣੇ ਪਏ।
ਮੈਰੀ ਦੇ ਪਤੀ ਮੁਤਾਬਿਕ 14 ਲੱਖ ਰੁਪਏ ਖਰਚ ਕੇ ਮੈਰੀ ਦੀ ਜਾਨ ਬਚਾਈ ਗਈ। ਡਾਕਟਰਾਂ ਮੁਤਾਬਿਕ ਇਸ ਸੰਕਰਮਿਤ ਨਾਲ ਪੀੜਤ ਹੋਣ ਨਾਲ ਮਰੀਜ ਦੀ ਚਮੜੀ ਦਾ ਰੰਗ ਬੈਂਗਣੀ ਹੋ ਜਾਂਦਾ ਹੈ।
ਇਸਦੇ ਬਾਅਦ ਖੂਨ ਦੇ ਧੱਬੇ ਬਣਨ ਲੱਗਦੇ ਹਨ। ਤੇਜੀ ਨਾਲ ਵਾਇਰਸ ਮਰੀਜ਼ ਦੇ ਹੱਥ ਪੈਰ ਤੇ ਕੰਨਾਂ ਤੱਕ ਪਹੁੰਚ ਜਾਂਦਾ ਹੈ। ਵੱਡੀ ਗੱਲ ਹੈ ਕਿ ਇਸ ਬਿਮਾਰੀ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।