ਓਹੀਓ 'ਚ ਤੂਫ਼ਾਨ ਤੋਂ ਬਾਅਦ ਲੱਖਾਂ ਘਰਾਂ ਦੀ ਬਿਜਲੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

50 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹੈ

Tornado Warning issued in parts of central Ohio

ਵਾਸ਼ਿੰਗਟਨ : ਮੱਧ ਅਮਰੀਕੀ ਸੂਬੇ ਓਹੀਓ 'ਚ ਆਏ ਭਿਆਨਕ ਤੂਫ਼ਾਨ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਜਦਕਿ ਲੱਖਾਂ ਘਰਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਸੂਬੇ ਦੇ ਡੋਟੇਨ ਸ਼ਹਿਰ 'ਚ ਸੋਮਵਾਰ ਦੇਰ ਰਾਤ ਆਏ ਭਿਆਨਕ ਤੂਫ਼ਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਹੋਇਆ ਹੈ ਤੇ ਦਰੱਖਤ ਜੜੋਂ ਪੁੱਟੇ ਗਏ।

ਹੁਣ ਤਕ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਨੈਸ਼ਨਲ ਵੇਦਰ ਸਰਵਿਸ ਨੇ ਕਿਹਾ ਕਿ ਤੂਫ਼ਾਨ ਕਾਰਨ 50 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ ਤੇ ਤੂਫ਼ਾਨ ਤੋਂ ਬਾਅਦ ਸੂਬੇ ਦੇ ਕੁਝ ਇਲਾਕਿਆਂ 'ਚ ਹੜ੍ਹ ਦਾ ਵੀ ਖਤਰਾ ਬਣਿਆ ਹੋਇਆ ਹੈ। ਡੇਟੋਨ ਸ਼ਹਿਰ ਦੇ ਅਧਿਕਾਰਿਤ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਮੁਤਾਬਕ ਵਾਟਰ ਪਲਾਂਟ ਤੇ ਪੰਪ ਸਟੇਸ਼ਨਾਂ 'ਤੇ ਬਿਜਲੀ ਨਹੀਂ ਹੈ। ਰਾਹਤ ਕਰਮਚਾਰੀ ਰਾਹਤ ਤੇ ਬਚਾਅ ਕਾਰਜ ਦੇ ਨਾਲ-ਨਾਲ ਮਲਬਾ ਸਾਫ ਕਰਨ 'ਚ ਲੱਗੇ ਹੋਏ ਹਨ।

ਮੋਂਟਾਗੋਮਰੀ ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਆਪਦਾ ਕਰਮਚਾਰੀ ਗੈਸ ਲਾਈਨਾਂ ਨੂੰ ਬੰਦ ਕਰ ਰਹੇ ਹਨ ਤੇ ਮਲਬੇ 'ਚ ਫਸੇ ਲੋਕਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੁਰੂਆਤੀ ਖਬਰਾਂ 'ਚ ਜ਼ਖ਼ਮੀਆਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੋ ਸਕੀ ਹੈ। ਮੱਧ ਅਮਰੀਕਾ 'ਚ ਇਕ ਹਫ਼ਤੇ ਦੇ ਅੰਦਰ ਆਇਆ ਇਹ ਤੀਜਾ ਤਫ਼ਾਨ ਹੈ। ਓਕਲਾਹਾਮਾ 'ਚ ਹਫ਼ਤੇ ਦੇ ਅਖੀਰ 'ਚ ਆਏ ਤੂਫ਼ਾਨ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 29 ਹੋਰ ਜ਼ਖ਼ਮੀ ਹੋਏ ਸਨ।