ਚੀਨ 'ਚ ਹੜ੍ਹਾਂ ਕਾਰਨ ਮਚੀ ਹਾਹਾਕਾਰ, ਲੱਖਾਂ ਲੋਕ ਹੋਏ ਬੇਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੜ੍ਹ ਕਾਰਨ ਕਈ ਲੋਕ ਹੋਏ ਲਾਪਤਾ

PHOTO

 

ਚੀਨ ਵਿਚ ਕੁਦਰਤ ਦਾ ਵਿਨਾਸ਼ ਆਪਣੇ ਸਿਖਰ 'ਤੇ ਹੈ। ਚੀਨ ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹ ਕਾਰਨ ਕਈ ਸ਼ਹਿਰ ਪਾਣੀ 'ਚ ਡੁੱਬ ਗਏ ਹਨ। ਹੜ੍ਹ ਦੀ ਤਬਾਹੀ ਵਿਚ ਲੱਖਾਂ ਲੋਕ ਬੇਘਰ ਹੋ ਗਏ ਹਨ। ਹੜ੍ਹ ਨਾਲ ਪ੍ਰਭਾਵਿਤ ਲੋਕ ਭੁੱਖ-ਪਿਆਸ ਤੋਂ ਪ੍ਰੇਸ਼ਾਨ ਹਨ। ਸਰਕਾਰੀ ਰਿਪੋਰਟ ਮੁਤਾਬਕ ਕਰੀਬ ਤੀਹ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 18 ਲੋਕ ਅਜੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ NIA ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ

ਇਨ੍ਹਾਂ ਚੁਣੌਤੀਆਂ ਦੇ ਵਿਚਕਾਰ, ਚੀਨ ਦਾ ਸਰਕਾਰੀ ਮੀਡੀਆ ਸੱਚੀ ਸਥਿਤੀ ਦੀ ਜ਼ਮੀਨੀ ਰਿਪੋਰਟਿੰਗ ਕਰਨ ਦੀ ਬਜਾਏ, ਆਪਣੇ ਦੇਸ਼ ਦੀ ਫੌਜ (ਪੀਐਲਏ) ਦੀਆਂ ਝੂਠੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਫਰੀਦਕੋਟ 'ਚ ਅਣਪਛਾਤੇ ਵਾਹਨ ਨੇ ਬਾਈਕ ਨੂੰ ਮਾਰੀ ਟੱਕਰ, ਇਕ ਨੌਜਵਾਨ ਦੀ ਹੋਈ ਮੌਤ

ਦੱਸ ਦਈਏ ਕਿ ਚੀਨ 'ਚ ਮੀਡੀਆ 'ਤੇ ਅਣਐਲਾਨਿਆ ਸੈਂਸਰ ਲੱਗਾ ਹੋਇਆ ਹੈ। ਇਸ ਦੌਰਾਨ 'ਪੀਪਲਜ਼ ਡੇਲੀ ਚਾਈਨਾ' ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਿਵੇਂ ਚੀਨੀ ਫੌਜ ਨੇ 1 ਘੰਟੇ ਦੇ ਅੰਦਰ ਹੇਬੇਈ ਪ੍ਰਾਂਤ ਵਿਚ ਹੜ੍ਹਾਂ ਨਾਲ ਵਹਿ ਗਏ ਪੁਲ ਨੂੰ ਦੁਬਾਰਾ ਬਣਾਇਆ। ਚੀਨੀ ਸੈਨਿਕਾਂ ਦੀ ਇਸ ਬਹਾਦਰੀ ਅਤੇ ਇੰਜੀਨੀਅਰਿੰਗ ਦੇ ਕਮਾਲ ਕਾਰਨ ਪੁਲ 'ਤੇ ਆਵਾਜਾਈ ਸ਼ੁਰੂ ਹੋ ਗਈ ਅਤੇ ਪਿੰਡ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਇਸ ਵੀਡੀਓ 'ਚ ਫੌਜ ਦੀ ਇੰਜੀਨੀਅਰਿੰਗ ਯੂਨਿਟ ਭਾਰੀ ਮਸ਼ੀਨਰੀ ਦੀ ਮਦਦ ਨਾਲ ਪੁਲ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਕਈ ਭਾਰੀ ਵਾਹਨਾਂ ਨੂੰ ਵੀ ਇਸ ਪੁਲ ਤੋਂ ਲੰਘਦੇ ਦਿਖਾਇਆ ਗਿਆ ਹੈ। ਦੇਸ਼ ਵਿੱਚ ਹੜ੍ਹਾਂ ਕਾਰਨ ਕਿੰਨਾ ਨੁਕਸਾਨ ਹੋਇਆ ਹੈ, ਕਿੰਨੇ ਲੋਕਾਂ ਦੀ ਮਦਦ ਕੀਤੀ ਗਈ ਹੈ, ਇਸ ਬਾਰੇ ਤੱਥਾਂ ਦਾ ਪਤਾ ਲਗਾਉਣ ਦੀ ਬਜਾਏ ਚੀਨੀ ਫੌਜ ਦੀ ਸਮਰੱਥਾ ਦੀ ਵਾਹ-ਵਾਹ ਕੀਤੀ ਜਾ ਰਹੀ ਹੈ।