6 ਵਾਰ ਰੁਕੀ ਦਿਲ ਦੀ ਧੜਕਣ; ਡਾਕਟਰਾਂ ਨੇ ਇੰਝ ਬਚਾਈ ਭਾਰਤੀ ਮੂਲ ਦੇ ਵਿਦਿਆਰਥੀ ਦੀ ਜਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਟੈਕਸਾਸ ਦੀ ਬੇਲਰ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਫੇਫੜਿਆਂ ਵਿਚ ਖੂਨ ਦਾ ਥੱਕਾ ਬਣ ਗਿਆ ਸੀ

Indian-American student's heart stopped 6 times in London, saved by medics

 

ਲੰਡਨ: ਭਾਰਤੀ ਮੂਲ ਦੇ ਅਮਰੀਕੀ ਵਿਦਿਆਰਥੀ ਦੇ ਦਿਲ ਨੇ 6 ਵਾਰ ਧੜਕਣਾ ਬੰਦ ਕਰ ਦਿਤਾ ਪਰ ਇੰਪੀਰੀਅਲ ਕਾਲਜ ਲੰਡਨ ਦੇ ਡਾਕਟਰਾਂ ਨੇ ਉਸ ਦੀ ਜਾਨ ਬਚਾ ਲਈ ਹੈ। ਟੈਕਸਾਸ ਦੀ ਬੇਲਰ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਫੇਫੜਿਆਂ ਵਿਚ ਖੂਨ ਦਾ ਥੱਕਾ ਬਣ ਗਿਆ ਸੀ। ਜਿਸ ਕਾਰਨ ਦਿਲ ਤੋਂ ਖੂਨ ਦਾ ਵਹਾਅ ਬੰਦ ਹੋ ਗਿਆ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ’ਚ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾਏ 

ਖੂਨ ਦਾ ਵਹਾਅ ਬੰਦ ਹੋਣ ਕਾਰਨ ਅਤੁਲ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਦੇ ਇੰਪੀਰੀਅਲ ਕਾਲਜ ਹੈਲਥਕੇਅਰ ਐਨਐਚਐਸ ਟਰੱਸਟ ਹੈਮਰਸਮਿਥ ਹਸਪਤਾਲ ਦੇ ਹਾਰਟ ਅਟੈਕ ਸੈਂਟਰ ਲਿਜਾਇਆ ਗਿਆ। ਉਥੇ ਇਸ ਗੱਲ ਦੀ ਪੁਸ਼ਟੀ ਹੋਈ ਕਿ ਵਿਦਿਆਰਥੀ ਦੇ ਫੇਫੜਿਆਂ ਵਿਚ ਖੂਨ ਦੇ ਥੱਕੇ ਸਨ।

ਇਹ ਵੀ ਪੜ੍ਹੋ: ਹਿਮਾਚਲ ਸਰਕਾਰ ਦੀ ਪਹਿਲਕਦਮੀ: ਇਕ ਧੀ ਹੋਣ ’ਤੇ ਪ੍ਰਵਾਰ ਨੂੰ ਦਿਤੀ ਜਾਵੇਗੀ 2 ਲੱਖ ਰੁਪਏ ਪ੍ਰੋਤਸਾਹਨ ਰਾਸ਼ੀ 

ਪੈਰਾਮੈਡੀਕਲ ਸਟਾਫ ਨੇ ਦਸਿਆ ਕਿ ਹਾਲਤ ਦੇਖ ਕੇ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਬਚ ਸਕੇਗਾ। ਡਾਕਟਰਾਂ ਨੇ ਕਿਹਾ ਕਿ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਡੀਆਂ ਕੋਸ਼ਿਸ਼ਾਂ ਸਫਲ ਹੋਈਆਂ ਅਤੇ ਟੀਮ ਦੀ ਮਦਦ ਨਾਲ ਉਸ ਦੀ ਜਾਨ ਬਚਾਈ ਜਾ ਸਕੀ। ਘਟਨਾ ਤੋਂ ਬਾਅਦ ਵਿਦਿਆਰਥੀ ਦੀ ਮਾਂ ਨੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ।