ਪਾਕਿਸਤਾਨ ਨੇ ਚੀਨ ਅੱਗੇ ਫਿਰ ਫ਼ੈਲਾਏ ਹੱਥ, ਮੰਗਿਆ 63 ਹਜਾਰ ਕਰੋੜ ਦਾ ਕਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੇ ਚੀਨ ਅੱਗੇ ਫਿਰ ਹੱਥ ਫ਼ੈਲਾਏ ਹਨ...

Imran khan

ਇਸਲਾਮਾਬਾਦ: ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੇ ਚੀਨ ਅੱਗੇ ਫਿਰ ਹੱਥ ਫ਼ੈਲਾਏ ਹਨ। ਉਸਨੇ ਸੀਪੀਈਸੀ ਨਾਲ ਜੁੜੇ ਪ੍ਰੋਜੈਕਟ ਪੂਰੇ ਕਰਨ ਦੇ ਲਈ ਚੀਨ ਨਾਲ ਨੋ ਅਰਬ (ਕਰੀਬ 63 ਹਜਾਰ ਕਰੋੜ ਰੁਪਏ) ਦਾ ਕਰਜ ਮੰਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਕਿਸਤਾਨ ਨੂੰ ਆਰਥਿਕ ਸੰਕਟ ਨਾਲ ਉਭਾਰਨ ਦੇ ਲਈ ਚਾਲੂ ਸਾਲ ਵੀ ਚੀਨ ਗਏ ਸੀ। ਜਦੋਂ ਪਾਕਿਸਤਾਨ ਨੂੰ ਚੀਨ ਤੋਂ ਜਮ੍ਹਾਂ ਅਤੇ ਕਰਜ ਦੇ ਤੌਰ ‘ਤੇ 4.6 ਕਰੋੜ ਡਾਲਰ ਮਿਲੇ ਸੀ।

ਰਿਪੋਰਟ ਮੁਤਾਬਿਕ ਸੀਪੀਈਸੀ ਉਤੇ ਸੰਯੁਕਤ ਸਹਯੋਗ ਸਮਿਟ ਜੇਸੀਸੀ ਦੀ ਇਹ ਮੰਗਲਵਾਰ ਨੂੰ ਹੋਈ ਨੌਵੇਂ ਦੌਰ ਦੀ ਬੈਠਕ ਵਿਚ ਪਾਕਿਸਤਾਨ ਅਤੇ ਚੀਨ ਦੇ ਪ੍ਰਤੀਨੀਧੀਆਂ ਨੇ ਗਵਾਦਰ ਸਮਾਰਟ ਸਿਟੀ ਮਾਸਟਰ ਪਲਾਨ ਨੂੰ ਮੰਜੂਰੀ ਦਿੱਤੀ। ਸਵਾਸਥ ਅਤੇ ਕਾਰੋਬਾਰ ਦੇ ਖੇਰ ਵਿਚ ਦੋ ਸਮਝੌਤੇ ਉਤੇ ਵੀ ਹਸਤਾਖਰ ਕੀਤੇ ਗਏ। ਇਸ ਤੋਂ ਇਲਾਵਾ ਚੀਨ ਨੂੰ ਮਿਲੇ 294 ਅਰਬ ਪਾਕਿਸਤਾਨੀ ਰੁਪਏ ਨਾਲ ਬਣੇ ਮੁਲ ਸੁਕਰ ਹਾਈਵੇ ਦਾ ਉਦਘਾਟ ਕੀਤਾ ਗਿਆ। ਜੇਸੀਸੀ ਬੈਠਕ ਦੀ ਸਹਿ ਪ੍ਰਧਾਨਗੀ ਪਾਕਿਸਤਾਨ ਦੇ ਯੋਜਨਾ ਮੰਤਰੀ ਮਖਦੂਮ ਖੁਸਰੋ ਬਖ਼ਤਿਆਰ ਅਤੇ ਚੀਨ ਦੇ ਰਾਸ਼ਟਰੀ ਵਿਕਾਸ ਤੇ ਸੁਧਾਰ ਆਯੋਗ ਦੇ ਪ੍ਰਧਾਨ ਵਿੰਗ ਜਿਝੇ ਨੇ ਕੀਤੀ।

ਬਖਤਿਆਰ ਨੇ ਕਿਹਾ ਪ੍ਰਧਾਨ ਮੰਤਰੀ ਦੇ ਹਾਲੀਆ ਚੀਨ ਦੌਰੇ ਤੇ ਚੀਨ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੀ ਗੱਲਬਾਤ ਨਾਲ ਖੇਤੀਬਾੜੀ ਉਦਯੋਗ ਅਤੇ ਸਮਾਜਿਕ ਆਰਥਿਕ ਖੇਤਰਾਂ ਵਿਚ ਸਹਿਯੋਗ ਨੂੰ ਹੁੰਗਾਰਾ ਮਿਲਿਆ ਹੈ। ਪਾਕਿਸਤਾਨ ਨੇ ਸੀਪੀਈਸੀ ਅਥਾਰਿਟੀ ਸਥਾਪਿਤ ਕੀਤੀ ਹੈ। ਇਹ ਸੀਪੀਈਸੀ ਨਾਲ ਜੁੜੇ ਸਾਰੇ ਪ੍ਰੋਜੈਕਟ ਦੇ ਲਈ ਸਿੰਗਲ ਵਿੰਡੋ ਦੀ ਤਰ੍ਹਾਂ ਕੰਮ ਕਰੇਗੀ।

ਸੀਪੀਈਸੀ ਨੂੰ ਨਵੀ ਦਿਸ਼ਾ ਦੇਣਗੇ ਚੀਨ-ਪਾਕਿ

ਰਿਪੋਰਟ ਮੁਤਾਬਿਕ ਚੀਨ ਅਤੇ ਪਾਕਿਸਤਾਨ ਵਿਚ 60 ਅਰਬ ਡਾਲਰ ਦੀ ਲਾਗਤ ਵਾਲੇ ਸੀਪੀਈਸੀ ਪ੍ਰੋਜੈਕਟ ਨੂੰ ਨਵੀਂ ਦਿਸ਼ਾ ਦੇਣ ਉਤੇ ਸਹਿਮਤੀ ਬਣ ਗਈ ਹੈ। ਖ਼ਬਰ ਵਿਚ ਦੱਸਿਆ ਕਿ ਜੇਸੀਸੀ ਦੀ ਨੌਵੇਂ ਦੌਰ ਦੀ ਬੈਠਕ ਵਿਚ ਸੀਪੀਈਸੀ ਨੂੰ ਤਾਂਬਾ, ਸੋਨਾ, ਤੇਲ ਅਤੇ ਗੈਸ ਖਨਨ ਖੇਤਰਾਂ ਨਾਲ ਜੋੜਨ ‘ਤੇ ਫ਼ੈਸਲਾ ਲਿਆ ਗਿਆ ਹੈ। ਕਿਹਾ ਕਿ ਪਾਕਿਸਤਾਨ ਦੇ ਤੇਲ ਅਤੇ ਗੈਸ ਸੈਕਟਰ ਵਿਚ ਆਗਾਮੀ ਤਿੰਨ ਸਾਲ ਵਿਚ ਦਸ ਅਰਬ ਡਾਲਰ ਦਾ ਚੀਨੀ ਨਿਵੇਸ ਹੋਣ ਦੀ ਉਮੀਦ ਹੈ।