ਇਮਰਾਨ ਖ਼ਾਨ ਤੋਂ ਪਹਿਲਾ ਨਵਜੋਤ ਸਿੱਧੂ ਨੂੰ ਪਤਾ ਸੀ, ਕਰਤਾਰਪੁਰ ਲਾਂਘਾ ਖੋਲੇਗਾ ਪਾਕਿਸਤਾਨ!: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕਰਤਾਰਪੁਰ...

Captain with Navjot Sidhu

ਡੇਰਾ ਬਾਬਾ ਨਾਨਕ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕਰਤਾਰਪੁਰ ਕਾਰੀਡੋਰ ਦੇ ਪਿੱਛੇ ਪਾਕਿਸਤਾਨ ਦੀ ਇੱਛਾ ਉੱਤੇ ਸਵਾਲ ਕੀਤਾ ਹੈ। ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਉਹ ਕਾਫ਼ੀ ਖੁਸ਼ ਹੈ ਲੇਕਿਨ ਬਤੋਰ ਮੁੱਖ ਮੰਤਰੀ ਉਨ੍ਹਾਂ ਨੂੰ ਪਾਕਿਸਤਾਨ ਦੀ ਨਿਅਤ ਉੱਤੇ ਕਾਫ਼ੀ ਸ਼ੱਕ ਹੁੰਦਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸੀਐਮ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਉੱਤੇ ਵਿਸਥਾਰ ਨਾਲ ਗੱਲ ਕੀਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਈਂ ਮਸਲਿਆਂ ਉੱਤੇ ਗੱਲ ਕੀਤੀ ਗਈ। ਕੈਪਟਨ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਖੁੱਲਣ ਉੱਤੇ ਇੱਕ ਸਿੱਖ ਦੇ ਤੌਰ ਉੱਤੇ ਮੈਂ ਕਾਫ਼ੀ ਖੁਸ਼ ਹਾਂ, ਸਿਰਫ ਮੈਂ ਨਹੀਂ ਹਰ ਸਿੱਖ ਅੱਜ ਖੁਸ਼ ਹੈ, ਲੇਕਿਨ ਪਾਕਿਸਤਾਨ ਦੀ ਨੀਅਤ ‘ਤੇ ਸ਼ੱਕ ਹੁੰਦਾ ਹੈ, ਕਿਉਂਕਿ ਉਨ੍ਹਾਂ ਨੇ 70 ਸਾਲ ਬਾਅਦ ਅਜਿਹਾ ਕੀਤਾ ਹੈ।  

ਸਿੱਧੂ ਨੂੰ ਪਹਿਲਾਂ ਪਤਾ ਸੀ?

ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਵਿੱਚ ISI ਦਾ ਹੱਥ ਹੋ ਸਕਦਾ ਹੈ, ਜਦੋਂ ਇਮਰਾਨ ਖਾਨ ਨੇ ਸਹੁੰ ਲਈ ਤਾਂ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਗਿਆ, ਸਹੁੰ ਤੋਂ ਪਹਿਲਾਂ PAK ਫੌਜ ਦੇ ਜਨਰਲ ਨੇ ਸਿੱਧੂ ਨੂੰ ਦੱਸਿਆ ਕਿ ਅਸੀਂ ਕਰਤਾਰਪੁਰ ਕਾਰੀਡੋਰ ਖੋਲ੍ਹ ਰਹੇ ਹਾਂ। ਜਦ ਕਿ ਉੱਥੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਾਅਦ ਵਿੱਚ ਪਤਾ ਲੱਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਿੱਧੂ ਨੇ ਇਮਰਾਨ ਦਾ ਸੱਦਾ ਕਬੂਲ ਕਰ ਲਿਆ ਹੈ। ਜਿਵੇਂ ਹੀ ਇਹ ਮਾਮਲਾ ਮੇਰੇ ਕੋਲ ਆਇਆ ਤਾਂ ਮੈਂ ਇਸਨੂੰ ਵਿਦੇਸ਼ ਮੰਤਰਾਲਾ ਨੂੰ ਸੌਂਪ ਦਿੱਤਾ।