ਸਿਏਰਾ ਲਿਓਨ ਦੀ ਰਾਜਧਾਨੀ ਵਿਚ ਜ਼ਬਰਦਸਤ ਧਮਾਕਾ, 90 ਤੋਂ ਜ਼ਿਆਦਾ ਲੋਕਾਂ ਦੀ ਮੌਤ
ਪੱਛਮੀ ਅਫਰੀਕੀ ਦੇਸ਼ ਸੀਏਰਾ ਲਿਓਨ ਦੀ ਰਾਜਧਾਨੀ ਫਰੀਟਾਊਨ 'ਚ ਹੋਏ ਜ਼ਬਰਦਸਤ ਧਮਾਕੇ 'ਚ 90 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।
ਫਰੀਟਾਊਨ: ਪੱਛਮੀ ਅਫਰੀਕੀ ਦੇਸ਼ ਸੀਏਰਾ ਲਿਓਨ ਦੀ ਰਾਜਧਾਨੀ ਫਰੀਟਾਊਨ 'ਚ ਹੋਏ ਜ਼ਬਰਦਸਤ ਧਮਾਕੇ 'ਚ 90 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਘਟਨਾ 'ਚ ਦਰਜਨਾਂ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਸ਼ਹਿਰ ਦੇ ਇਕ ਚੌਰਾਹੇ 'ਤੇ ਇਕ ਤੇਲ ਟੈਂਕਰ ਦੀ ਗੱਡੀ ਨਾਲ ਟੱਕਰ ਹੋਣ ਤੋਂ ਬਾਅਦ ਹੋਇਆ। ਸਥਾਨਕ ਮੀਡੀਆ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਫੁਟੇਜ ਵਿਚ ਟੈਂਕਰ ਦੇ ਆਲੇ ਦੁਆਲੇ ਸੜਕਾਂ 'ਤੇ ਸੜੀਆਂ ਹੋਈਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ।
ਹੋਰ ਪੜ੍ਹੋ: ਦਿੱਲੀ 'ਚ ਗਰੀਬਾਂ ਨੂੰ ਮਿਲਦਾ ਰਹੇਗਾ ਮੁਫ਼ਤ ਰਾਸ਼ਨ, ਕੇਜਰੀਵਾਲ ਸਰਕਾਰ ਨੇ ਕੀਤਾ ਐਲਾਨ
ਸ਼ਹਿਰ ਦੇ ਮੇਅਰ ਯਵੋਨ ਅਕੀ-ਸਵਾਇਰ ਨੇ ਇਹਨਾਂ ਤਸਵੀਰਾਂ ਨੂੰ "ਖੌਫ਼ਨਾਕ" ਕਰਾਰ ਦਿੱਤਾ ਹੈ ਪਰ ਉਹਨਾਂ ਇਹ ਵੀ ਕਿਹਾ ਕਿ ਧਮਾਕੇ ਨਾਲ ਹੋਏ ਨੁਕਸਾਨ ਬਾਰੇ ਸਥਿਤੀ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਵਿਚ ਕਿਹਾ ਕਿ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਅਫਵਾਹ ਹੈ ਪਰ ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਹੋਰ ਪੜ੍ਹੋ: "ਵੱਡਾ ਬਾਦਲ PM ਨਾਲ ਗੱਲ ਕਿਉਂ ਨਹੀਂ ਕਰਦਾ ਕਿ ਸ਼ਿਲੌਂਗ 'ਚ ਸਿੱਖਾਂ ਨਾਲ ਧੱਕਾ ਕਿਉਂ ਹੋ ਰਿਹਾ"
ਸਰਕਾਰੀ ਮੁਰਦਾਘਰ ਦੇ ਪ੍ਰਬੰਧਕ ਨੇ ਸਮਾਚਾਰ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਹੁਣ ਤੱਕ 91 ਲੋਕਾਂ ਦੀਆਂ ਲਾਸ਼ਾਂ ਉੱਥੇ ਪਹੁੰਚੀਆਂ ਹਨ। ਰਿਪੋਰਟਾਂ ਹਨ ਕਿ ਗ੍ਰੀਨਵਿਚ ਮੀਨ ਟਾਈਮ ਮੁਤਾਬਕ ਸ਼ੁੱਕਰਵਾਰ ਰਾਤ 10 ਵਜੇ ਸ਼ਹਿਰ ਦੇ ਵੈਲਿੰਗਟਨ ਖੇਤਰ ਵਿਚ ਇਕ ਸੁਪਰਮਾਰਕੀਟ ਦੇ ਬਾਹਰ ਇਕ ਚੌਰਾਹੇ 'ਤੇ ਧਮਾਕਾ ਹੋਇਆ। ਸੀਅਰਾ ਲਿਓਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਬ੍ਰਿਮਾ ਬੁਰੇਹ ਸੇਸੇ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ "ਬਹੁਤ ਦਿਲ ਦਹਿਲਾਉਣ ਵਾਲੀ" ਸੀ।
ਹੋਰ ਪੜ੍ਹੋ: ਅਹਿਮਦਨਗਰ ਸਿਵਲ ਹਸਪਤਾਲ ਦੇ ICU ‘ਚ ਭਿਆਨਕ ਲੱਗੀ ਅੱਗ, ਜ਼ਿੰਦਾ ਸੜੇ 10 ਮਰੀਜ਼
ਫ੍ਰੀਟਾਊਨ ਦੀ ਆਬਾਦੀ 10 ਲੱਖ ਤੋਂ ਵੱਧ ਹੈ। ਸ਼ਹਿਰ ਨੇ ਹਾਲ ਹੀ ਦੇ ਸਾਲਾਂ ਵਿਚ ਕਈ ਗੰਭੀਰ ਆਫ਼ਤਾਂ ਦਾ ਸਾਹਮਣਾ ਕੀਤਾ ਹੈ। ਇਸ ਸਾਲ ਮਾਰਚ ਮਹੀਨੇ ਵਿਚ ਸ਼ਹਿਰ ਦੇ ਇਕ ਝੁੱਗੀ-ਝੌਂਪੜੀ ਵਾਲੇ ਇਲਾਕੇ ਵਿਚ ਅੱਗ ਲੱਗਣ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉਸ ਘਟਨਾ ਵਿਚ ਪੰਜ ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਸਨ। ਸਾਲ 2017 ਵਿਚ ਭਾਰੀ ਮੀਂਹ ਕਾਰਨ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 3000 ਲੋਕ ਬੇਘਰ ਹੋ ਗਏ ਸਨ।