ਆਈਲੈਂਡ ’ਚ ਮਾਈਲੈਂਡ-ਨਿਊਜ਼ੀਲੈਂਡ ਕਿਸਾਨੀ ਸੰਘਰਸ਼ ਦਾ ਸਮਰਥਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਔਕਲੈਂਡ, ਹਮਿਲਟਨ, ਹੇਸਟਿੰਗਜ਼, ਕ੍ਰਾਈਸਟਚਰਚ, ਇਨਵਰਕਾਰਗਿਲ, ਕੁਈਨਜ਼ਟਾਊਨ ਸਮੇਤ ਕਈ ਹੋਰ ਸ਼ਹਿਰਾਂ ’ਚ ਰੋਸ ਪ੍ਰਦਰਸ਼ਨ

protest

ਆਕਲੈਂਡ :ਹਰਜਿੰਦਰ ਸਿੰਘ ਬਸਿਆਲਾ : ਨਿਊਜ਼ੀਲੈਂਡ ਵਿਚ ਭਾਰਤੀ ਕਿਸਾਨ ਸੰਘਰਸ਼ ਦੇ ਹੱਕ ’ਚ ਅੱਜ ਵੱਖ-ਵੱਖ ਸ਼ਹਿਰਾਂ ਜਿਵੇਂ ਔਕਲੈਂਡ ਸਿਟੀ, ਹਮਿਲਟਨ, ਹੇਸਟਿੰਗਜ਼, ਕ੍ਰਾਈਸਟਚਰਚ, ਇਨਵਰਕਾਰਗਿ, ਕੁਈਨਜ਼ਟਾਊਨ ਅਤੇ ਹੋਰ ਕਈ ਸ਼ਹਿਰਾਂ ਦੇ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਵਾਰ ਦਾ ਵੀਕਐਂਡ ਇਥੇ ਵਸਦੇ ਭਾਰਤੀਆਂ ਨੇ ਕਿਸਾਨਾਂ ਦੇ ਨਾਂ ਕੀਤਾ। ਔਕਲੈਂਡ ਸ਼ਹਿਰ ਦੇ ਵਿਚ ਅੱਜ ਓਟੀਆ ਸੁਕੇਅਰ ਸੈਂਟਰ ਵਿਖੇ ਹੋਏ ਰੋਸ ਪ੍ਰਦਰਸ਼ਨ ਦੇ ਵਿਚ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਸੀ,