ਭਾਜਪਾ ਹਮੇਸ਼ਾਂ ਹੀ ਕਿਸਾਨਾਂ ਦੀ ਭਲਾਈ ਬਾਰੇ ਸੋਚਦੀ ਹੈ-ਸੰਨੀ ਦਿਓਲ
ਮੈਂ ਦੀਪ ਸਿੱਧੂ ਦੀਆਂ ਗਤੀਵਿਧੀਆਂ ਨਾਲ ਕਿਸੇ ਵੀ ਤਰ੍ਹਾਂ ਸਬੰਧਤ ਨਹੀਂ ਹਾਂ।
Sanny deol
ਪਠਾਨਕੋਟ : ਆਪਣੇ ਟਵੀਟ ਵਿਚ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸੰਸਦ ਮੈਂਬਰ ਨੇ ਕਿਹਾ ਕਿ ਮੇਰੀ ਪੂਰੀ ਦੁਨੀਆ ਤੋਂ ਬੇਨਤੀ ਹੈ ਕਿ ਇਹ ਮੁੱਦਾ ਕਿਸਾਨ ਅਤੇ ਸਾਡੀ ਸਰਕਾਰ ਦਾ ਮਸਲਾ ਹੈ । ਇਸ ਵਿਚ ਕੋਈ ਵੀ ਨਾ ਆਏ ਕਿਉਂਕਿ ਦੋਨੋਂ ਆਪਸ ਵਿਚ ਗੱਲਬਾਤ ਕਰ ਕੇ ਇਸ ਦਾ ਹੱਲ ਕੱਢ ਲੈਣਗੇ । ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਕਈ ਲੋਕ ਇਸ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ ਅਤੇ ਉਹ ਲੋਕ ਅੜਚਨਾਂ ਪਾ ਰਹੇ ਹਨ । ਮੈਂ ਆਪਣੀ ਪਾਰਟੀ ਤੇ ਕਿਸਾਨਾਂ ਦੇ ਨਾਲ ਹਾਂ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ