ਡੋਨਾਲਡ ਟਰੰਪ ਨੇ ਕੀਤਾ ਆਈਐਸਆਈਐਸ ਨੂੰ ਖਤਮ ਕਰਨ ਦਾ ਦਾਅਵਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਅਗਲੇ ਹਫਤੇ ਕਿਸੇ ਵੀ ਵੇਲ੍ਹੇ ਆਈਐਸਆਈਐਸ ਨੂੰ ਉਸ ਦੇ ਕਬਜ਼ੇ ਵਾਲੇ ਖੇਤਰਾਂ ਤੋਂ 100 ਫ਼ੀ ਸਦੀ ਤੱਕ ਖਤਮ ਕਰਨ ਦਾ ਰਸਮੀ ਐਲਾਨ ਕਰਨਗੇ।

U.S. President Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਤਿਵਾਦੀ ਸੰਗਠਨ ਆਈਐਸਆਈਐਸ ਦਾ ਖਾਤਮਾ ਕਰ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਸੰਭਾਵਤ ਤੌਰ 'ਤੇ ਉਹ ਅਗਲੇ ਹਫਤੇ ਕਿਸੇ ਵੀ ਵੇਲ੍ਹੇ ਆਈਐਸਆਈਐਸ ਨੂੰ ਉਸ ਦੇ ਕਬਜ਼ੇ ਵਾਲੇ ਖੇਤਰਾਂ ਤੋਂ 100 ਫ਼ੀ ਸਦੀ ਤੱਕ ਖਤਮ ਕਰਨ ਦਾ ਰਸਮੀ ਐਲਾਨ ਕਰਨਗੇ।

ਟਰੰਪ ਨੇ ਕਿਹਾ ਕਿ ਅਮਰੀਕੀ ਫ਼ੌਜ ਉਸ ਦੇ ਗਠਜੋੜ ਸਹਿਯੋਗੀ ਅਤੇ ਸੀਰੀਅਨ ਡੈਮੋਕ੍ਰੈਟਿਕ ਫੋਰਸਾਂ ਨੇ ਸੀਰੀਆ ਅਤੇ ਇਰਾਕ ਵਿਚ ਪਹਿਲਾਂ ਆਈਐਸਆਈਐਸ ਦੇ ਕਬਜ਼ੇ ਵਿਚ ਰਹੇ ਪੂਰੇ ਖੇਤਰ ਨੂੰ ਲਗਭਗ ਅਜ਼ਾਦ ਕਰਵਾ ਲਿਆ ਗਿਆ ਹੈ। ਟਰੰਪ ਨੇ ਇਕ ਪ੍ਰੋਗਰਾਮ ਦੌਰਾਨ ਸੰਬੋਧਨ ਵਿਚ ਕਿਹਾ ਹੈ ਕਿ ਸੰਭਾਵਤ ਤੌਰ 'ਤੇ ਅਗਲੇ ਹਫਤੇ ਇਹ ਐਲਾਨ ਕੀਤਾ ਜਾਵੇਗਾ ਕਿ ਅਸੀਂ

ਆਈਐਸਆਈਐਸ ਦੇ ਖੇਤਰ 'ਤੇ 100 ਫੀਸਦੀ ਤੱਕ ਕਾਬੂ ਕਰ ਲਿਆ ਹੈ ਪਰ ਮੈਂ ਅਧਿਕਾਰਕ ਬਿਆਨ ਦੀ ਉਡੀਕ ਕਰਨਾ ਚਾਹੁੰਦਾ ਹਾਂ। ਮੈਂ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਦੇ ਇਸ ਨਵੇਂ ਰਵੱਈਏ ਕਾਰਨ ਮੈਦਾਨ 'ਤੇ ਅਮਰੀਕੀ ਕਮਾਂਡਰ ਅਤੇ ਗਠਜੋੜ ਦੇ ਸਹਿਯੋਗੀ ਹੋਰ ਮਜ਼ਬੂਤ ਹੋਏ ਅਤੇ ਉਹਨਾਂ ਨੇ ਸਿੱਧੇ ਆਈਐਸਆਈਐਸ ਦੀ ਜ਼ਾਲਮ ਵਿਚਾਰਧਾਰਾ ਦਾ ਸਾਹਮਣਾ ਕੀਤਾ। 

ਉਹਨਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ 20,000 ਵਰਗਮੀਲ ਤੋਂ ਵੱਧ ਜ਼ਮੀਨ 'ਤੇ ਫਿਰ ਤੋਂ ਕਬਜ਼ਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਯੁੱਧ ਦਾ ਮੈਦਾਨ ਜਿੱਤਿਆ ਅਤੇ ਉਸ ਤੋਂ ਬਾਅਦ ਜਿੱਤਦੇ ਚਲੇ ਗਏ ਅਤੇ ਮੋਸੁਲ ਅਤੇ ਰੱਕਾ ਦੋਹਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ।