ਬਗਦਾਦ 'ਚ ਸ਼ੀਆ ਮਸਜ਼ਿਦ ਨੇੜੇ ਹਥਿਆਰਾਂ ਦੇ ਡਿਪੂ 'ਚ ਧਮਾਕਾ, 16 ਦੀ ਮੌਤ ਤੇ 90 ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਰਾਕ ਦੀ ਰਾਜਧਾਨੀ ਬਗਦਾਦ ਦੇ ਸਦਰ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ ਧਮਾਕੇ 'ਚ 16 ਲੋਕਾਂ ਦੀ ਮੌਤ ਹੋ ਗਈ। ਉਥੇ ਹੀ, 90 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਇਹ...

blast in Baghdad

ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਦੇ ਸਦਰ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ ਧਮਾਕੇ 'ਚ 16 ਲੋਕਾਂ ਦੀ ਮੌਤ ਹੋ ਗਈ। ਉਥੇ ਹੀ, 90 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕਾ ਸ਼ੀਆ ਬਹੁਲਿਆ ਇਲਾਕੇ ਵਿਚ ਹੋਇਆ। ਬਗਦਾਦ ਦੇ ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਧਮਾਕਾ ਹਥਿਆਰ ਦੇ ਇਕ ਡਿਪੂ ਵਿਚ ਹੋਇਆ ਹੈ।

ਧਮਾਕੇ ਦਾ ਕਾਰਨ ਜਾਣਨ ਲਈ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਫਿਲਹਾਲ ਕਿਸੇ ਅਤਿਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਅਧਿਕਾਰੀ ਵਲੋਂ ਮਿਲੀ ਖ਼ਬਰ ਮੁਤਾਬਕ ਇਸ ਧਮਾਕੇ ਵਿਚ ਰਾਕੇਟ ਲਾਂਚਰ,  ਗ੍ਰੇਨੇਡ ਵਰਗੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ। ਇਹ ਹਥਿਆਰ ਸਦਰ ਸ਼ਹਿਰ ਦੀ ਸ਼ਿਆ ਮਸਜ਼ਿਦ ਕੋਲ ਇਕ ਘਰ ਵਿਚ ਰੱਖੇ ਸਨ। ਜਿਸ ਘਰ ਵਿਚ ਧਮਾਕਾ ਹੋਇਆ ਉਸ ਦੇ ਆਲੇ ਦੁਆਲੇ ਪੰਜ ਘਰ ਤਬਾਹ ਹੋ ਗਏ।

ਸੁਰੱਖਿਆ ਏਜੰਸੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਾਕਾ ਕਿਸੇ ਅਤਿਵਾਦੀ ਸੰਗਠਨ ਨੇ ਕੀਤਾ ਹੈ ਜਾਂ ਫਿਰ ਇਹ ਇਕ ਹਾਦਸਾ ਸੀ। ਦਸਿਆ ਜਾ ਰਿਹਾ ਹੈ ਸ਼ਿਆ ਮੌਲਵੀ ਮੁਕਤਦਾ ਅਲ - ਸਦਰ ਦਾ ਧਮਾਕੇ ਵਾਲੇ ਇਲਾਕੇ ਵਿਚ ਹਕੂਮਤ ਹੈ। 12 ਮਈ ਨੂੰ ਹੋਏ ਸੰਸਦ ਚੋਣ ਵਿਚ ਉਨ੍ਹਾਂ ਦੀ ਪਾਰਟੀ ਜਿਤੀ ਸੀ। ਇਸ ਤੋਂ ਪਹਿਲਾਂ 25 ਮਈ ਨੂੰ ਅਤਿਵਾਦੀਆਂ ਨੇ ਇਰਾਕ ਕੰਮਿਉਨਿਸਟ ਪਾਰਟੀ ਦੇ ਹੈਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਸੀ।