ਪਾਕਿਸਤਾਨ ਚੋਣ ਮੁਕਾਬਲੇ ਵਿਚ ਖੜ੍ਹੀ ਹੋਈ ਹਿੰਦੂ ਭਾਈਚਾਰੇ ਦੀ ਔਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਿੰਧ ਪ੍ਰਾਂਤ ਸੂਬੇ ਤੋਂ ਪਹਿਲੀ ਵਾਰ ਇੱਕ ਹਿੰਦੂ ਔਰਤ 25 ਜੁਲਾਈ ਨੂੰ ਹੋਣ ਵਾਲੇ ਰਾਜ ਦੀਆਂ ਅਸੈਂਬਲੀ ਚੋਣਾਂ ਵਿਚ ਕਿਸਮਤ ਅਜ਼ਮਾਏਗੀ।

Sunita Parmar

ਕਰਾਚੀ, ਪਾਕਿਸਤਾਨ ਦੇ ਸਿੰਧ ਪ੍ਰਾਂਤ ਸੂਬੇ ਤੋਂ ਪਹਿਲੀ ਵਾਰ ਇੱਕ ਹਿੰਦੂ ਔਰਤ 25 ਜੁਲਾਈ ਨੂੰ ਹੋਣ ਵਾਲੇ ਰਾਜ ਦੀਆਂ ਅਸੈਂਬਲੀ ਚੋਣਾਂ ਵਿਚ ਕਿਸਮਤ ਅਜ਼ਮਾਏਗੀ। ਮੁਸਲਿਮ ਬਹੁਗਿਣਤੀ ਵਾਲੇ ਪਾਕਿਸਤਾਨ ਵਿਚ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੀ ਕਿਸੇ ਔਰਤ ਨੇ ਚੋਣ ਲੜਕੇ ਇਤਹਾਸ ਰਚਿਆ ਹੈ। ਮੇਘਵਾੜ ਭਾਈਚਾਰੇ ਦੀ 31 ਸਾਲ ਦੀ ਸੁਨੀਤਾ ਪਰਮਾਰ ਨੇ ਥਾਰਪਰਕਰ ਜਿਲ੍ਹੇ ਵਿਚ ਸਿੰਧ ਅਸੈਂਬਲੀ ਚੋਣ ਖੇਤਰ ਪੀਏਸ  - 56 ਲਈ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਕੀਤੀ ਹੈ। ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ ਹਿੰਦੂ ਇਸ ਜ਼ਿਲ੍ਹੇ ਵਿਚ ਰਹਿੰਦੇ ਹਨ।

ਇਸ ਪ੍ਰਕਾਰ ਸਾਬਕਾ ਪ੍ਰਧਾਨ ਮੰਤਰੀ ਜਫਰਉੱਲਾਹ ਖਾਨ  ਜਮਾਲੀ  ਦੇ ਕੋਲ ਵੀ ਕਾਰ ਨਹੀਂ ਹੈ।  ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਦੇ ਕੋਲ ਇੱਕ ਵੀ ਕਾਰ ਨਹੀਂ ਹੈ ਹਾਲਾਂਕਿ ਉਨ੍ਹਾਂ ਦੇ ਨਾਮਜ਼ਦ ਪੱਤਰ ਦੇ ਅਨੁਸਾਰ ਉਹ ਸਬ ਤੋਂ ਜ਼ਿਆਦਾ ਅਮੀਰ ਨੇਤਾਵਾਂ ਵਿਚੋਂ ਇੱਕ ਹਨ। ਜੂਨ 2017 ਵਿਚ ਉਨ੍ਹਾਂ ਦੇ  ਕੋਲ 1.54 ਅਰਬ ਦੀ ਜਾਇਦਾਦ ਸੀ ਅਤੇ ਉਨ੍ਹਾਂ ਦੇ ਕੋਲ 30 ਲੱਖ ਰੂਪਏ ਦੇ ਹਥਿਆਰ ਵੀ ਸਨ।