ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ, ਬੇਜੋਸ ਦੀ ਪਤਨੀ ਨੂੰ ਮਿਲਣਗੇ 2.62 ਲੱਖ ਕਰੋੜ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਲਾਕ ਤੋਂ ਬਾਅਦ ਬੇਜੋਸ ਦੀ ਪਤਨੀ ਮੈਕੇਂਜ਼ੀ ਨੂੰ 38.3 ਅਰਬ ਡਾਲਰ ਭਾਵ ਕਰੀਬ 2.62 ਲੱਖ ਕਰੋੜ ਮਿਲਣਗੇ।

Amazon founder Jeff Bezos' divorce final

ਵਾਸ਼ਿੰਗਟਨ: ਦੁਨੀਆ ਦੀ ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਜੇਫ਼ ਬੇਜੋਸ ਅਤੇ ਉਹਨਾਂ ਦੀ ਪਤਨੀ ਮੈਕੇਂਜ਼ੀ ਦੇ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ ‘ਤੇ ਅਦਾਲਤ ਨੇ ਮੋਹਰ ਲਗਾ ਦਿੱਤੀ ਹੈ। ਇਸ ਤਲਾਕ ਤੋਂ ਬਾਅਦ ਬੇਜੋਸ ਦੀ ਪਤਨੀ ਮੈਕੇਂਜ਼ੀ ਨੂੰ 38.3 ਅਰਬ ਡਾਲਰ ਭਾਵ ਕਰੀਬ 2.62 ਲੱਖ ਕਰੋੜ ਮਿਲਣਗੇ।

ਮੈਕੇਂਜ਼ੀ ਇਸ ਜਾਇਦਾਦ ਨਾਲ ਦੁਨੀਆ ਦੀ 22ਵੀਂ ਸਭ ਤੋਂ ਅਮੀਰ ਵਿਅਕਤੀ ਬਣ ਜਾਵੇਗੀ। ਇਕ ਰਿਪੋਰਟ ਮੁਤਾਬਕ ਤਲਾਕ ਲਈ ਜੇਫ਼ ਬੇਜੋਸ ਅਤੇ ਮੈਕੇਂਜ਼ੀ ਬੇਜੋਸ ਵਿਚਕਾਰ ਹੋਏ ਸਮਝੌਤੇ ਅਨੁਸਾਰ ਮੈਕੇਂਜੀ ਨੂੰ ਐਮਾਜ਼ੋਨ ਡਾਟ ਕਾਮ ਵਿਚ ਚਾਰ ਫੀਸਦੀ ਹਿੱਸੇਦਾਰੀ ਦੇ ਰੂਪ ਵਿਚ 1.97 ਕਰੋੜ ਸ਼ੇਅਰ ਦਿੱਤੇ ਜਾਣਗੇ, ਜਿਸ ਦੀ ਕੀਮਤ ਲਗਭਗ 38.3 ਅਰਬ ਡਾਲਰ ਭਾਵ ਕਰੀਬ 2.60 ਲੱਖ ਕਰੋੜ ਰੁਪਏ ਹੈ।

ਸ਼ੇਅਰ ਮਿਲਣ ਤੋਂ ਬਾਅਦ ਮੈਕੇਂਜੀ ਬਲੂਮਬਰਗ ਦੇ ਬਿਲੀਅਨਰਸ ਇੰਡੈਕਸ ਵਿਚ 22ਵੇਂ ਸਥਾਨ ‘ਤੇ ਆ ਜਾਵੇਗੀ। 49 ਸਾਲਾ ਮੈਕੇਂਜੀ ਨੂੰ ਚਾਰ ਫੀਸਦੀ ਸ਼ੇਅਰ ਦੇਣ ਤੋਂ ਬਾਅਦ 55 ਸਾਲਾ ਜੇਫ਼ ਬੇਜੋਸ ਕੋਲ 114.8 ਅਰਬ ਡਾਲਰ (ਕਰੀਬ 7.85 ਲੱਖ ਕਰੋੜ ਰੁਪਏ) ਦੇ 12 ਫੀਸਦੀ ਸ਼ੇਅਰ ਰਹਿ ਜਾਣਗੇ।