ਸੰਦੀਪ ਧਾਲੀਵਾਲ ਨੂੰ ਅੰਤਰਰਾਸ਼ਟਰੀ ਦਸਤਾਰ ਦਿਹਾੜੇ ਵਜੋਂ ਕੀਤਾ ਜਾਵੇ ਯਾਦ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਦੀਪ ਧਾਲੀਵਾਲ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ

Sandeep Dhaliwal

ਅਮਰੀਕਾ: ਅਮਰੀਕੀ ਸੂਬੇ ਟੈਕਸਸ ਦੇ ਹੈਰਿਸ ਕਾਉਂਟੀ ਵਿਚ  ਗੋਲੀਆਂ ਦਾ ਸ਼ਿਕਾਰ ਹੋਏ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਹੋ ਗਈ ਸੀ।  ਸੰਦੀਪ ਸਿੰਘ ਧਾਲੀਵਾਲ ਦੀ ਮੌਤ ਸਾਰੀ ਦੁਨੀਆ ਦੇ ਲੋਕਾਂ ਲਈ ਦਿਲ ’ਤੇ ਲੱਗੀ ਭਰੀ ਸੱਟ ਬਣ ਗਈ ਹੈ। ਪੰਜਾਬ ਦੇ ਨਾਲ ਨਾਲ ਅਮਰੀਕਾ ਵੀ ਰੋ ਰਿਹਾ ਹੈ ਅਤੇ ਹਰ ਘੜੀ ਹਰ ਪਲ ਉਸ ਸੁਲਝੇ ਹੋਏ ਸਿੱਖ ਪੁਲਿਸ ਅਧਿਕਾਰੀ ਨੂੰ ਯਾਦ ਕਰ ਰਿਹਾ ਹੈ।

ਸੰਦੀਪ ਧਾਲੀਵਾਲ ਦੀ ਯਾਦ ਵਿਚ ਹਰੇਕ ਵਿਅਕਤੀ ਆਪਣੇ ਫੇਸਬੂਕ ਟਵਿੱਟਰ ਜਾਂ ਇੰਸਟਾਗ੍ਰਾਮ ’ਤੇ ਸੰਦੀਪ ਨਾਲ ਸਬੰਧਤ ਵੀਡੀਓ ਪਾਕੇ ਉਸਨੂੰ ਯਾਦ ਕਰ ਰਿਹਾ ਹੈ ਤੇ ਅੱਜ ਸਿੱਖਾਂ ਮੰਗ ਕਰ  ਕਰ ਰਹੇ ਨੇ ਕਿ 2 ਅਕਤੂਬਰ ਨੂੰ ਸੰਦੀਪ ਧਾਲੀਵਾਲ ਦੇ ਅੰਤਰਰਾਸ਼ਟਰੀ ਦਸਤਾਰ ਦਿਹਾੜੇ ਵਜੋਂ ਮਨਾਇਆ ਜਾਵੇ। ਅਜਿਹੀ ਹੀ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ।

ਇਸ ਵਿਚ ਸੰਦੀਪ ਧਾਲੀਵਾਲ ਕੈਲੀਫੋਰਨੀਆ ਦੇ ਗੁਰੁਦਆਰਾ ਸਾਹਿਬ ਵਿਚ ਖੜੇ ਹਨ ਤੇ ਸਿੱਖ ਧਰਮ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਲਗਾਤਾਰ ਸੰਦੀਪ ਧਾਲੀਵਾਲ  ਬਾਰੇ ਇਹਨਾਂ ਕੁਛ ਸ਼ੋਸ਼ਲ ਮੀਡੀਆ ’ਤੇ ਪੋਸਟ ਕਰਨਾ ਸਾਫ ਦਰਸਾਉਂਦਾ ਹੈ ਕਿ ਹਰ ਕੋਈ ਸੰਦੀਪ ਧਾਲੀਵਾਲ ਨੂੰ ਪਿਆਰ ਕਰਦਾ ਸੀ ਤੇ ਦੇਸ਼ ਵਿਦੇਸ਼ਾਂ ਵਿਚ ਬੈਠੇ ਸਮੂਹ ਪੰਜਾਬੀ ’ਤੇ ਭਾਰਤੀ ਇਥੋਂ ਤਕ ਹੀ ਅੰਗਰੇਜ ਵੀ ਸੰਦੀਪ ਧਾਲੀਵਾਲ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਸਨ ਇਸ ਲਈ ਧਾਲੀਵਾਲ ਦੀ ਯਾਦ ਵਿਚ ਅਮਰੀਕੀ ਪੁਲਿਸ ਵਲੋਂ ਵੀ ਮੋਟਰਸਾਈਕਲ ਰੈਲੀ ਕੱਢੀ ਗਈ ਸੀ।

ਉੱਥੇ ਹੀ ਸਮੂਹ ਪੰਜਾਬੀਆਂ ਤੇ ਹੋਰਨਾਂ ਵਲੋਂ ਵੀ ਸੋਗ ਮਨਾਇਆ ਗਿਆ ਸੀ। ਧਾਲੀਵਾਲ ਨੇ ਲੋਕਾਂ ਦੀ ਮਦਦ ਕਰਕੇ ਸਭ ਦੇ ਦਿਲਾਂ ’ਤੇ ਅਮਿੱਟ ਛਾਪ ਛੱਡੀ ਹੈ ਜੋ ਕਿ ਰਹਿੰਦੀ ਦੁਨੀਆ ਤਕ ਮਿਟਾਈ ਨਹੀਂ ਜਾ ਸਕਦੀ।ਜ਼ਿਕਰ ਏ ਖ਼ਾਸ ਹੈ ਕਿ ਸੰਦੀਪ ਸਿੰਘ ਨੇ ਡਿਊਟੀ ਦੌਰਾਨ ਇੱਕ ਕਾਰ  ਨੂੰ ਰੋਕਿਆ ਤਾਂ ਕਾਰ ਵਿਚੋਂ ਨਿਕਲੇ ਇੱਕ ਵਿਅਕਤੀ ਨੇ ਸੰਦੀਪ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਸੰਦੀਪ ਦੀ ਮੌਤ ਹੋ ਗਈ।

ਮੁਲਜ਼ਮ ਨੂੰ ਕੁਝ ਹੀ ਸਮੇਂ ਦੇ ਅੰਦਰ-ਅੰਦਰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਪਰ ਸੰਦੀਪ ਆਪਣਿਆਂ ਦਾ ਸਾਥ ਛੱਡ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਾ ਗਿਆ ਤੇ ਸੰਦੀਪ ਦੇ ਜਾਣ ਨਾਲ ਸਮੂਹ ਪੰਜਾਬੀਆਂ ਤੇ ਭਾਰਤੀਆਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪੈ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।