ਲਾਹੌਰ ਸਥਿਤ ਗੁ: ਡੇਹਰਾ ਸਾਹਿਬ ਅਤੇ ਸਮਾਧ ਮਹਾਰਾਜਾ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਦੀਆਂ ਹਨ ਜੋ ਪਾਕਿਸਤਾਨ ਦੇ ਲਾਹੌਰ ਵਿਖੇ ਸੁਸ਼ੋਭਿਤ ਹੈ...

 Gurdwara Dehra Sahib Sri Guru Arjan Dev Lahore Pakistan

ਨਵੀਂ ਦਿੱਲੀ (ਭਾਸ਼ਾ) : ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਦੀਆਂ ਹਨ ਜੋ ਪਾਕਿਸਤਾਨ ਦੇ ਲਾਹੌਰ ਵਿਖੇ ਸੁਸ਼ੋਭਿਤ ਹੈ। ਇਹ ਗੁਰਦੁਆਰਾ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਹੈ। ਇਹ ਗੁਰਦੁਆਰਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ, ਜਿੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਰਾਵੀ ਦਰਿਆ ਵਿਚ ਗ਼ਾਇਬ ਹੋ ਗਏ ਸਨ, ਜਿਸ ਸਮੇਂ ਇਹ ਲਹੌਰ ਦੀਆਂ ਕੰਧਾਂ ਦੇ ਬਿਲਕੁਲ ਨਾਲ ਵਹਿ ਰਹੀ ਸੀ।

ਗੁਰੂ ਸਾਹਿਬ ਨੂੰ ਲਾਹੌਰ ਕਿਸੇ ਜਗ੍ਹਾ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਆਦੇਸ਼ਾਂ 'ਤੇ ਤਸੀਹੇ ਦਿਤੇ ਜਾ ਰਹੇ ਸਨ, ਜਿੱਥੇ ਇਕ ਗੁਰਦੁਆਰਾ ਲਾਲ ਖੂਹੀ ਸਾਹਿਬ ਉਨ੍ਹਾਂ ਦੀ ਯਾਦ ਵਿਚ ਬਣਵਾਇਆ ਗਿਆ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੀ ਇੱਥੇ ਹੀ ਬਣੀ ਹੋਈ ਹੈ। ਗੁਰਦੁਆਰਾ ਡੇਹਰਾ ਸਾਹਿਬ ਦੇ ਨਾਲ ਜਾਂਦੀਆਂ ਇਹ ਪੌੜੀਆਂ ਸਮਾਧ ਵੱਲ ਹੀ ਜਾਂਦੀਆਂ ਹਨ। ਇਸੇ ਅਸਥਾਨ 'ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 29 ਜੂਨ 1839 ਨੂੰ ਆਖ਼ਰੀ ਸਾਹ ਲਏ ਸਨ। ਜਿੱਥੇ ਉਨ੍ਹਾਂ ਦੀ ਯਾਦ ਵਿਚ ਸਮਾਧ ਬਣਾਈ ਗਈ ਹੈ, ਜਦਕਿ ਇਸ ਦੇ ਹੇਠਲੇ ਪਾਸੇ ਵੱਡਾ ਲੰਗਰ ਹਾਲ ਬਣਿਆ ਹੋਇਆ ਹੈ।

ਇਸ ਅਸਥਾਨ 'ਤੇ ਹਰ ਸਮੇਂ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਆਉਂਦੀਆਂ ਰਹਿੰਦੀਆਂ ਹਨ। ਤਸਵੀਰਾਂ ਵਿਚ ਦਰਸ਼ਨ ਕਰਨ ਆਈਆਂ ਸਿੱਖ ਸੰਗਤਾਂ ਨੂੰ ਦੇਖ ਸਕਦੇ ਹੋ। ਕਈ ਵਾਰ ਸੰਗਤਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਨ੍ਹਾਂ ਲਈ ਟੈਂਟ ਲਗਾ ਕੇ ਪ੍ਰਬੰਧ ਕੀਤਾ ਜਾਂਦਾ ਹੈ। ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹਨ। ਜਿੱਥੇ ਸੰਗਤ ਗੁਰਬਾਣੀ ਅਤੇ ਕੀਰਤਨ ਦਾ ਆਨੰਦ ਮਾਣਦੀਆਂ ਹਨ। ਫਿਲਹਾਲ ਇੱਥੇ ਵੱਡੀ ਪੱਧਰ ਕਾਰਸੇਵਾ ਚੱਲ ਰਹੀ ਹੈ, ਜਿਸ ਤਹਿਤ ਨਵੀਂਆਂ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ।