ਇਸ ਸਮੁੰਦਰੀ ਜੀਵ ਤੇ ਮੰਡਰਾ ਰਿਹੈ ਖਤਰਾ, ਜਾਪਾਨ ਵੀ ਸ਼ੁਰੂ ਕਰੇਗਾ ਇਸ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਏ ਦਿਨ ਅਸੀਂ ਖਬਰਾਂ ਵਿਚ ਪੜ੍ਹਦੇ ਰਹਿੰਦੇ ਹਾਂ ਕਿ ਦੇਸ਼ ਵਿਚ ਕਈ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ 'ਤੇ ਹਨ। ਇਸ ਵਿਚ ਸਮੁੰਦਰੀ ਜੀਵ ਵੀ ਸ਼ਾਮਿਲ ਹਨ...

Whale

ਬੀਜਿੰਗ : ਆਏ ਦਿਨ ਅਸੀਂ ਖਬਰਾਂ ਵਿਚ ਪੜ੍ਹਦੇ ਰਹਿੰਦੇ ਹਾਂ ਕਿ ਦੇਸ਼ ਵਿਚ ਕਈ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ 'ਤੇ ਹਨ। ਇਸ ਵਿਚ ਸਮੁੰਦਰੀ ਜੀਵ ਵੀ ਸ਼ਾਮਿਲ ਹਨ। ਸਮੁੰਦਰੀ ਜੀਵਾਂ ਦੇ ਅਸਤੀਤਵ 'ਤੇ ਖਤਰੇ ਦੀ ਗੱਲ ਹੁਣ ਤੱਕ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਹੀ ਦਸੀ ਜਾਂਦੀ ਰਹੀ ਹੈ। ਜਿਸ ਦੀ ਕਈ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ। ਜਿਸ ਵਿਚ ਜ਼ਿਆਦਾ ਪਲਾਸਟਿਕ ਕਾਰਨ ਵਹੇਲ ਵਰਗੀ ਸਮੁੰਦਰੀ ਜੀਵਾਂ ਦੀ ਮੌਤ ਹੋ ਗਈ।

ਇਹਨਾਂ ਜੀਵਾਂ ਦੇ ਢਿੱਡ ਨਾਲ ਭਾਰੀ ਮਾਤਰਾ ਵਿਚ ਪਲਾਸਟਿਕ ਵੀ ਨਿਕਲਿਆ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਵਹੇਲ ਦੇ ਅਸਤੀਤਵ 'ਤੇ ਮੰਡਰਾ ਰਿਹਾ ਖ਼ਤਰਾ ਸਿਰਫ਼ ਪਲਾਸਟਿਕ ਪ੍ਰਦੂਸ਼ਣ ਹੀ ਹੈ ? 

ਹਾਲ ਹੀ 'ਚ ਇੰਡੋਨੇਸ਼ੀਆ ਦੇ ਵਟੋਬੀ ਨੈਸ਼ਨਲ ਪਾਰਕ ਵਿਚ 9.5 ਮੀਟਰ ਲੰਮੀ ਮ੍ਰਿਤਕ ਵਹੇਲ ਮਿਲੀ। ਪਾਰਕ ਦੇ ਮੁਖੀ ਹੈਰੀ ਸੈਂਟੋਸੋ ਨੇ ਕਿਹਾ ਕਿ ਜੰਗਲੀ ਜੀਵ ਸੁਰੱਖਿਆ ਗਰੂਪ ਦੇ ਖੋਜਕਰਤਾ ਅਤੇ ਪਾਰਕ ਦੀ ਕੰਜ਼ਰਵੇਸ਼ਨ ਅਕੈਡਮੀ ਨੂੰ ਵਹੇਲ ਦੇ ਢਿੱਡ ਤੋਂ 5.9 ਕਿੱਲੋ (13 ਪਾਉਂਡ) ਪਲਾਸਟਿਕ ਦਾ ਕੂੜਾ ਮਿਲਿਆ ਹੈ। ਇਸ ਕੂੜੇ ਵਿਚ 115 ਪਲਾਸਟਿਕ ਦੇ ਕਪ, ਚਾਰ ਪਲਾਸਟਿਕ ਦੀ ਬੋਤਲ, 25 ਪਲਾਸਟਿਕ ਦੇ ਬੈਗ, 2 ਫਲਿਪ ਫਲਾਪ, ਇਕ ਨਾਈਲੋਨ ਦਾ ਥੈਲਾ ਅਤੇ ਕਰੀਬ ਇਕ ਹਜ਼ਾਰ ਪਲਾਸਟਿਕ ਦੇ ਹੋਰ ਟੁਕੜੇ ਮਿਲੇ ਹਨ।

ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹੀ ਇਕ ਸਮੱਸਿਆ ਹੈ, ਤਾਂ ਅਜਿਹਾ ਨਹੀਂ ਹੈ।  ਇਕ ਹੋਰ ਸਮੱਸਿਆ ਹੈ ਅਤੇ ਉਹ ਹੈ ਇਨ੍ਹਾਂ ਦਾ ਸ਼ਿਕਾਰ ਕੀਤਾ ਜਾਣਾ। ਇਕ ਸਮਾਂ ਅਜਿਹਾ ਸੀ ਜਦੋਂ ਵਹੇਲ ਦੀ ਗਿਣਤੀ 2 ਲੱਖ ਤੋਂ ਵੀ ਜ਼ਿਆਦਾ ਸੀ।  ਉਥੇ ਹੀ ਅੱਜ ਅਜਿਹਾ ਸਮਾਂ ਆ ਗਿਆ ਹੈ ਜਦੋਂ ਇਹਨਾਂ ਦੀ ਗਿਣਤੀ 25 ਹਜ਼ਾਰ ਦੇ ਲਗਭੱਗ ਹੀ ਰਹਿ ਗਈ ਹੈ। ਸ਼ਿਕਾਰ ਅਤੇ ਪੇਸ਼ੇ ਲਈ ਇਨ੍ਹਾਂ ਨੂੰ ਮੌਤ  ਦੇ ਘਾਟ ਉਤਾਰਣ ਦੇ ਪਿੱਛੇ ਜਾਪਾਨ ਵਰਗੇ ਦੇਸ਼ਾਂ ਦਾ ਬਹੁਤ ਵੱਡਾ ਹੱਥ ਹੈ। ਵਹੇਲ ਦੇ ਸ਼ਿਕਾਰ ਵਰਗੀ ਗਤੀਵਿਧੀਆਂ ਵਧਣ ਤੋਂ ਬਾਅਦ ਇਹਨਾਂ ਦੀ ਗਿਣਤੀ ਵਿਚ ਤੇਜੀ ਨਾਲ ਕਮੀ ਆਈ ਹੈ।

ਇਨ੍ਹਾਂ ਦੇ ਸ਼ਿਕਾਰ ਤੋਂ ਪਹਿਲਾਂ ਇਹ ਗਿਣਤੀ ਕਰੀਬ 2,2,331 ਸੀ। ਸੱਭ ਤੋਂ ਵੱਡੀ ਇਹ ਗਿਣਤੀ ਅੰਟਾਰਕਟਿਕ ਵਿਚ ਸੀ। ਇਸ ਤੋਂ ਇਲਾਵਾ ਪੂਰਬੀ ਉਤਰੀ ਪ੍ਰਸ਼ਾਂਤ, ਅੰਟਾਰਕਟਿਕ ਅਤੇ ਹਿੰਦ ਮਹਾਸਾਗਰ ਵਿਚ ਵਹੇਲ ਦੀ ਗਿਣਤੀ 2 ਹਜ਼ਾਰ ਦੇ ਕਰੀਬ ਸੀ। ਜਾਪਾਨ ਦਾ ਕਹਿਣਾ ਹੈ ਕਿ ਵਹੇਲ ਦਾ ਮਾਸ ਖਾਣਾ ਲੰਮੇ ਸਮੇਂ ਤੋਂ ਉਨ੍ਹਾਂ ਦੇ ਸਭਿਆਚਾਰ ਦਾ ਹਿੱਸਾ ਰਿਹਾ ਹੈ। ਨਾਲ ਹੀ ਉਹ ਵਿਗਿਆਨੀ ਸੋਧ ਲਈ ਵੀ ਵਹੇਲ ਦੇ ਸ਼ਿਕਾਰ ਨੂੰ ਜ਼ਰੂਰੀ ਮਾਨਤਾ ਹੈ। ਜਾਪਾਨ ਨੇ ਕੁੱਝ ਸਮੇਂ ਪਹਿਲਾਂ ਇਕ ਵਿਵਾਦਿਤ ਵਹੇਲ ਸ਼ਿਕਾਰ ਮੁਹਿੰਮ ਚਲਾਈ ਸੀ। ਇਸ ਮੁਹਿੰਮ ਦੇ ਤਹਿਤ ਉਸਨੇ ਮਿੰਕ ਪ੍ਰਜਾਤੀ ਦੀ 122 ਗਰਭਵਤੀ ਵਹੇਲ ਨੂੰ ਮਾਰਿਆ ਸੀ।