ਅਤਿਵਾਦੀ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਟੇਰਰ ਫੰਡਿੰਗ ਕੇਸ ‘ਚ 15 ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟੇਰਰ ਫੰਡਿੰਗ ਕੇਸ ‘ਚ 15 ਸਾਲ ਦੀ ਸਜ਼ਾ...

zaki-ur-rehman

ਨਵੀਂ ਦਿੱਲੀ: ਮੁੰਬਈ ਹਮਲੇ ਦਾ ਮਾਸਟਰਮਾਇੰਡ ਅਤੇ ਲਸ਼ਕਰ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਨੂੰ 15 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੀ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ। ਹਾਲ ਹੀ ‘ਚ ਉਸਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਲਖਵੀ ਨੂੰ ਆਤਿਵਾਦੀਆਂ ਦੀ ਮੱਦਦ ਅਤੇ ਪੈਸੇ ਮੁਹੱਈਆਂ ਕਰਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਲਖਵੀ ਨੇ ਹਾਫ਼ਿਜ ਸਈਦ ਦੇ ਨਾਲ ਮਿਲਕੇ 26/11 ਦੇ ਹਮਲੇ ਦੀ ਸਾਜਿਸ਼ ਰਚੀ ਸੀ। ਲਖਵੀ ਨੂੰ ਅਤਿਵਾਦੀਆਂ ਦੀ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

ਇਸਨੂੰ ਪਹਿਲਾਂ ਸੀਟੀਡੀ ਨੇ ਕਿਹਾ ਸੀ, ਲਖਵੀ ‘ਤੇ ਇਕ ਮੈਡੀਕਲ ਚਲਾਉਣ, ਜੋੜੇ ਗਏ ਪੈਸੇ ਦੀ ਵਰਤੋਂ ਅਤਿਵਾਦ ਦੇ ਵਿਤ ਪੋਸ਼ਣ ‘ਚ ਕਰਨ ਦਾ ਆਰੋਪ ਹੈ। 26 ਨਵੰਬਰ 2008 ਨੂੰ ਲਸ਼ਕਰ-ਏ-ਤਾਇਬਾ ਦੇ 10 ਅਤਿਵਾਦੀਆਂ ਨੇ ਮੁੰਬਈ ਨੂੰ ਬੰਬ ਧਮਾਕਿਆਂ ਅਤੇ ਗੋਲੀਬਾਰੀ ਨਾਲ ਦਹਿਲਾ ਦਿੱਤਾ ਸੀ। ਹਮਲੇ ਵਿਚ 160 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ ਅਤੇ 300 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸੀ। ਮੁੰਬਈ ਹਮਲੇ ਨੂੰ ਯਾਦ ਕਰਕੇ ਅੱਜ ਵੀ ਲੋਕਾਂ ਦਾ ਦਿਲ ਕੰਬ ਉੱਠਦਾ ਹੈ।

ਲਸ਼ਕਰ-ਏ-ਤਾਇਬਾ ਨਾਲ ਸੰਬੰਧ ਰੱਖਣ ਵਾਲੇ ਪਾਕਿਸਤਾਨ ਦੇ ਇਕ ਅਤਿਵਾਦੀ ਨੂੰ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਤੋਂ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਕਿਸਤਾਨ ‘ਚ ਪੰਜਾਬ ਦੇ ਮਿਆਨਵਾਲੀ ਖੇਤਰ ਦੇ ਮੁਹੱਲਾ ਮਿਆਨੀ ਦੇ ਰਹਿਣ ਵਾਲੇ ਮੁਹੰਮਦ ਵਕਾਰ ਅਵਾਨ ਨੂੰ ਸ਼ੁਰੂਆਤੀ ਹਥਿਆਰਾਂ ਦੀ ਟ੍ਰੇਨਿੰਗ 26/11 ਦੇ ਮਾਸਟਰਮਾਇੰਡ ਜ਼ਕੀ ਉਰ ਰਹਿਮਾਨ ਲਖਵੀ ਨੇ ਦਿੱਤੀ ਸੀ।

ਲਸ਼ਕਰ-ਏ-ਤਾਇਬਾ ਅਤੇ ਅਲ-ਕਾਇਦਾ ਨਾਲ ਜੁੜੇ ਹੋਣ ਅਤੇ ਅਤਿਵਾਦ ਦੇ ਲਈ ਵਿਤ-ਪੋਸ਼ਣ, ਯੋਜਨਾ, ਸਹਾਇਤਾ ਮੁਹੱਈਆ ਕਰਾਉਣ ਜਾਂ ਸਾਜ਼ਿਸ਼ ਰਚਣ ਦੀ ਖਾਤਰ ਲਖਵੀ ਨੂੰ ਸੰਯੁਕਤ ਰਾਸ਼ਟਰ ਨੇ ਦਸੰਬਰ 2008 ਵਿਚ ਵੈਸ਼ਿਕ ਅਤਿਵਾਦੀ ਐਲਾਨਿਆ ਸੀ। ਅਤਿਵਾਦੀਆਂ ਦੀ ਜਾਇਦਾਦ ਜਬਤ ਕਰਨ, ਯਾਤਰਾ ‘ਤੇ ਪਾਬੰਦੀ ਲਗਾਏ ਜਾਣ, ਜਿਸ ਵਿਚ ਦੂਜੇ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਸ਼ਾਮਲ ਵੀ ਸੀ, ਵਰਗੇ ਪ੍ਰਬੰਧ ਹਨ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਅਲ-ਕਾਇਦਾ ਪ੍ਰਤੀਬੰਧ ਕਮੇਟੀ ਨੇ ਲਖਵੀ ਨੂੰ ਨਿਜੀ ਖਰਚ ਦੀ ਪ੍ਰਤੀ ਪੂਰਤੀ ਡੇਢ ਲੱਖ ਪਾਕਿਸਤਾਨੀ ਰੁਪਏ ਦੇ ਮਾਸਿਕ ਭੁਗਤਾਨ ਦੀ ਆਗਿਆ ਦਿੱਤੀ ਸੀ।