ਅਮਰੀਕਾ ‘ਚ ਭਾਰਤੀ ਮੂਲ ਦੀਆਂ ਤਿੰਨ ਔਰਤਾਂ ਬਣੀਆਂ ਜੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਯਾਰਕ ਦੇ ਮੇਅਰ ਡੇ ਬਲਾਸਿਓ ਵਿਚ ਭਾਰਤੀ ਮੂਲ ਦੀਆਂ ਤਿੰਨ ਔਰਤਾਂ ਨੂੰ ਜੱਜ ਨਿਯੁਕਤ ਕੀਤਾ ਹੈ। ਇਨ੍ਹਾਂ ਵਿਚ ਰਾਜਾ ਰਾਜੇਸ਼ਵਰੀ, ਦੀਪੀਕਾ ਅੰਬੇਕਰ ਅਤੇ...

Judges

ਨਿਊਯਾਰਕ : ਨਿਊਯਾਰਕ ਦੇ ਮੇਅਰ ਡੇ ਬਲਾਸਿਓ ਵਿਚ ਭਾਰਤੀ ਮੂਲ ਦੀਆਂ ਤਿੰਨ ਔਰਤਾਂ ਨੂੰ ਜੱਜ ਨਿਯੁਕਤ ਕੀਤਾ ਹੈ। ਇਨ੍ਹਾਂ ਵਿਚ ਰਾਜਾ ਰਾਜੇਸ਼ਵਰੀ, ਦੀਪੀਕਾ ਅੰਬੇਕਰ ਅਤੇ ਅਰਚਨਾ ਰਾਓ ਸ਼ਾਮਲ ਹਨ। ਦੀਪਾ ਅੰਬੇਕਰ ਅਤੇ ਰਾਜੇਸ਼ਵਰੀ ਨੂੰ ਸਿਵਲ ਅਤੇ ਕ੍ਰਿਮੀਨਲ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ ਅਤੇ ਅਰਚਨਾ ਰਾਓ ਨੂੰ ਸਿਵਲ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ।

ਨਿਊਯਾਰਕ ਦੇ ਮੇਅਰ ਵੱਲੋਂ ਸ਼ਹਿਰ ਵਿਚ 46 ਜੱਜਾਂ ਨੂੰ ਨਿਯੁਕਤ ਕੀਤਾ ਗਿਆ ਹੈ। ਦੀਪਾ ਅਤੇ ਰਾਜੇਸ਼ਵਰੀ ਪਹਿਲਾਂ ਵੀ ਸਿਵਲ ਅਤੇ ਕ੍ਰਿਮੀਨਲ ਕੋਰਟ ਵਿਚ ਰਹਿ ਚੁੱਕੀ ਹੈ ਪਰ ਰਾਓ ਨੂੰ ਪਹਿਲੀ ਵਾਰ ਜੱਜ ਬਣਨ ਦਾ ਮੌਕਾ ਮਿਲਿਆ ਹੈ। ਅੰਬੇਕਰ ਦਾ ਜਨਮ ਅਮਰੀਕਾ ਵਿਚ ਹੀ ਹੋਇਆ ਹੈ, ਰਾਜੇਸ਼ਵਰੀ ਨਿਊਯਾਰਕ ਵਿਚ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਸਾਊਥ ਏਸ਼ੀਅਨ ਔਰਤ ਹੈ।

ਉਨ੍ਹਾਂ ਦਾ ਜਨਮ ਚੇਨਈ ਵਿਚ ਹੋਇਆ ਹੈ। ਉਹ ਛੋਟੀ ਉਮਰ ਵਿਚ ਹੀ ਅਮਰੀਕਾ ਆ ਗਈ ਸੀ। ਉਨ੍ਹਾਂ ਬਰੁਕਲਿਨ ਲਾਅ ਸਕੂਲ ਤੋਂ ਲਾਅ ਡਿਗਰੀ ਕੀਤੀ ਹੈ।