ਕਿਊਬਾ ਦੀ ਸੰਸਦ ਨੇ ਨਵਾਂ ਸੰਵਿਧਾਨ ਅਪਣਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਊਬਾ ਦੀ ਨੈਸ਼ਨਲ ਅਸੈਂਬਲੀ ਨੇ ਇਕ ਨਵਾਂ ਸੰਵਿਧਾਨ ਅਪਣਾਇਆ ਹੈ, ਜਿਸ ਤਹਿਤ ਦੇਸ਼ ਦੇ ਬਾਜ਼ਾਰ ਨੂੰ ਦੁਨੀਆਂ ਲਈ ਖੋਲ੍ਹਿਆ ਜਾ ਰਿਹਾ ਹੈ..................

Cuba Asamblea Ac-plenaria

ਹਵਾਨਾ : ਕਿਊਬਾ ਦੀ ਨੈਸ਼ਨਲ ਅਸੈਂਬਲੀ ਨੇ ਇਕ ਨਵਾਂ ਸੰਵਿਧਾਨ ਅਪਣਾਇਆ ਹੈ, ਜਿਸ ਤਹਿਤ ਦੇਸ਼ ਦੇ ਬਾਜ਼ਾਰ ਨੂੰ ਦੁਨੀਆਂ ਲਈ ਖੋਲ੍ਹਿਆ ਜਾ ਰਿਹਾ ਹੈ, ਪਰ ਉਸ ਦੀ ਅਰਥਵਿਵਸਥਾ ਅਤੇ ਦੇਸ਼ ਦੀ ਕਮਾਨ ਹਾਲੇ ਵੀ ਕਮਿਊਨਿਸਟ ਪਾਰਟੀ ਦੇ ਕਬਜ਼ੇ 'ਚ ਹੀ ਰਹੇਗੀ। ਨਵੇਂ ਸੰਵਿਧਾਨ ਉਤੇ ਇਸ ਸਾਲ ਦੇ ਅੰਤ ਤਕ ਇਕ ਦੇਸ਼ ਪਧਰੀ ਵੋਟਿੰਗ ਕਰਵਾਈ ਜਾਵੇਗੀ। ਰਾਸ਼ਟਰਪਤੀ ਮਿਗੁਅਲ ਡਿਯਾਜ - ਕੇਨਲ ਨੇ ਸੰਸਦ ਦੇ ਦੋ ਦਿਨਾ ਸੈਸ਼ਨ ਦੀ ਸਮਾਪਤੀ 'ਤੇ ਕਿਹਾ, ''ਇਸ ਨੂੰ ਚਰਚਾ ਅਤੇ ਵੋਟਿੰਗ ਮਗਰੋਂ ਸਾਹਮਣੇ ਰੱਖਣ ਤੋਂ ਬਾਅਦ ਕਿਊਬਾ ਦੇ ਨਾਗਰਿਕ, ਕ੍ਰਾਂਤੀ ਦੀ ਰੱਖਿਆ ਕਰਨ ਦੀ ਕੋਸ਼ਿਸ਼ 'ਚ ਹੋਰ ਵੱਧ ਇਕਜੁਟ ਹੋਣਗੇ।

'' ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਕਿਊਬਾ ਦਾ ਹਰ ਨਾਗਰਿਕ ਸੰਵਿਧਾਨ ਮੁਤਾਬਕ ਅਪਣੇ ਵਿਚਾਰਾਂ ਨੂੰ ਪੂਰੀ ਆਜ਼ਾਦੀ ਨਾਲ ਸਾਹਮਣੇ ਰੱਖ ਸਕਦਾ ਹੈ। ਹਾਲਾਂਕਿ ਬਹੁ-ਪਾਰਟੀ ਵਿਵਸਥਾ 'ਚ ਇਨ੍ਹਾਂ ਵਿਚਾਰਾਂ ਨੂੰ ਨਹੀਂ ਚੁਕਿਆ ਜਾ ਸਕਦਾ। ਧਾਰਾ 224 ਇਕ ਵਾਰ ਫਿਰ ਕਿਊਬਾ ਦੀ ਸਿਆਸੀ ਵਿਵਸਥਾ ਦੀ ਸਮਾਜਵਾਦੀ ਰੂਪ ਨਾਲ ਹੀ ਇਕਲੌਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲੀ ਭੂਮਿਕਾ ਨੂੰ ਸਾਬਤ ਕਰਦਾ ਹੈ। ਨਕਦੀ ਦਾ ਸੰਕਟ ਝੱਲ ਰਹੇ ਕਿਊਬਾ 'ਤੇ ਅਮਰੀਕਾ ਨੇ ਪਿਛਲੇ ਚਾਰ ਦਹਾਕਿਆਂ ਤੋਂ ਵਪਾਰ ਕਰਨ 'ਤੇ ਰੋਕ ਲਗਾਈ ਹੋਈ ਹੈ। (ਪੀਟੀਆਈ)