ਪਾਕਿਸਤਾਨ ਵਿਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਸ਼ਰੇਆਮ ਦਿੱਤੀ ਜਾਵੇਗੀ ...!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਸੰਸਦ ਨੇ ਸ਼ੁਕਰਵਾਰ ਨੂੰ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਸ਼ਰੇਆਮ...

File Photo

ਇਸਲਾਮਾਬਾਦ : ਪਾਕਿਸਤਾਨ ਦੀ ਸੰਸਦ ਨੇ ਸ਼ੁਕਰਵਾਰ ਨੂੰ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਸ਼ਰੇਆਮ ਫ਼ਾਂਸੀ ਦੇਣ ਦੇ ਬਿਲ ਨੂੰ ਪਾਸ ਕਰ ਦਿਤਾ ਹੈ। ਬਿਲ ਵਿਚ ਖ਼ੈਬਰ ਪਖ਼ਤੂਨ ਸੂਬੇ ਦੇ ਨੌਸ਼ੇਰਾ ਇਲਾਕੇ ਵਿਚ 2018 ਵਿਚ ਅੱਠ ਸਾਲ ਦੀ ਬੱਚੀ ਦਾ ਜਿਨਸੀ ਸ਼ੋਸ਼ਣ ਮਾਮਲੇ ਤੋਂ ਬਾਅਦ ਉਸ ਦੀ ਜ਼ਾਲਮਾਨਾ ਢੰਗ ਨਾਲ ਹਤਿਆ ਦਾ ਜ਼ਿਕਰ  ਕੀਤਾ ਗਿਆ।

ਬਿਲ ਨੂੰ ਬਹੁਮਤ ਨਾਲ ਪਾਸ ਕਰ ਦਿਤਾ ਗਿਆ ਕਿਉਂਕਿ ਇਸ ਦਾ ਸਾਬਕਾ ਪ੍ਰਧਾਨ ਮੰਤਰੀ ਬਨਜ਼ੀਰ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਾਂਸਦਾਂ ਨੂੰ ਛੱਡ ਕੇ ਸਾਰੇ ਸਾਂਸਦਾਂ ਨੇ ਸਮਰਥਨ ਕੀਤਾ। ਸਾਬਕਾ ਪ੍ਰਧਾਨ ਮੰਤਰੀ ਅਤੇ ਪੀਪੀਪੀ ਆਗੂ  ਰਜ਼ਾ ਪਰਵੇਜ਼ ਅਸ਼ਰਫ ਨੇ ਕਿਹਾ ਕਿ ਸਜ਼ਾ ਨੂੰ ਸਖ਼ਤ ਕਰਨ ਨਾਲ ਕਦੇ ਅਪਰਾਧ ਘਟਦਾ ਨਹੀਂ।

ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਲੀ ਮੋਹੰਮਦ ਖ਼ਾਨ ਨੇ ਸਦਨ ਵਿਚ ਇਹ ਬਿਲ ਪੇਸ਼ ਕੀਤਾ ਜਿਸ ਵਿਚ ਬਾਲ ਯੋਨ ਸ਼ੋਸ਼ਣ ਦੀਆਂ ਘਟਨਾਵਾਂ ਦੀ ਸ਼ਖਤ ਨਿੰਦਾ ਕੀਤੀ। ਇਸ ਵਿਚ ਕਿਹਾ ਗਿਆ,''ਇਹ ਸਦਨ ਬੱਚਿਆਂ ਦੀਆਂ ਇਨ੍ਹਾਂ ਸ਼ਰਮਨਾਕ ਅਤੇ ਦਰਦਨਾਕ ਹਤਿਆਵਾਂ 'ਤੇ ਰੋਕ ਦੀ ਮੰਗ ਕਰਦੀ ਹੈ

ਅਤੇ ਕਾਤਲਾਂ 'ਤੇ ਬਲਾਤਕਾਰੀਆਂ ਨੂੰ ਸਖ਼ਤ ਸੰਦੇਸ਼ ਦੇਣ ਲਈ ਉਨ੍ਹਾਂ ਨੂੰ ਨਾ ਸਿਰਫ਼ ਫ਼ਾਂਸੀ ਦੇ ਕੇ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਬਲਕਿ ਉਨ੍ਹਾਂ ਨੂੰ ਤਾਂ ਸ਼ਰੇਆਮ ਫ਼ਾਂਸੀ 'ਤੇ ਲਟਕਾਉਣਾ ਚਾਹੀਦਾ ਹੈ।''