ਦੋਹਾਂ ਧਿਰਾਂ ਨੂੰ ਅਪੀਲ ਦੇ ਬਾਵਜੂਦ ਸੁਮੀ ਵਿਚ ਫਸੇ ਭਾਰਤੀਆਂ ਲਈ ਨਹੀਂ ਬਣ ਸਕਿਆ ਸੁਰੱਖਿਅਤ ਲਾਂਘਾ: ਭਾਰਤ
ਸੰਯੁਕਤ ਰਾਸ਼ਟਰ ਵਿਚ ਰਾਜਦੂਤ ਟੀਐਸ ਤਿਰੁਮੂਰਤੀ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ, "ਭਾਰਤ ਹਰ ਤਰ੍ਹਾਂ ਦੀ ਦੁਸ਼ਮਣੀ ਨੂੰ ਖ਼ਤਮ ਕਰਨ ਦੀ ਮੰਗ ਕਰਦਾ ਆ ਰਿਹਾ ਹੈ।
ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਦੋਹਾਂ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਪੂਰਬੀ ਯੂਕਰੇਨ ਦੇ ਸ਼ਹਿਰ ਸੁਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਇਕ ਸੁਰੱਖਿਅਤ ਲਾਂਘਾ ਨਹੀਂ ਬਣ ਸਕਿਆ ਅਤੇ ਇਸ ਨੂੰ ਲੈ ਕੇ ਅਸੀਂ “ਬਹੁਤ ਚਿੰਤਤ" ਹਾਂ।
Russia-Ukraine crisis
ਭਾਰਤ ਦੇ ਸਥਾਨਕ ਪ੍ਰਤੀਨਿਧੀ ਅਤੇ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਟੀਐਸ ਤਿਰੁਮੂਰਤੀ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ, "ਭਾਰਤ ਹਰ ਤਰ੍ਹਾਂ ਦੀ ਦੁਸ਼ਮਣੀ ਨੂੰ ਖ਼ਤਮ ਕਰਨ ਦੀ ਮੰਗ ਕਰਦਾ ਆ ਰਿਹਾ ਹੈ।" ਉਹਨਾਂ ਕਿਹਾ ਕਿ ਭਾਰਤ ਨੇ ਯੂਕਰੇਨ ਤੋਂ ਸਾਰੇ ਨਿਰਦੋਸ਼ ਨਾਗਰਿਕਾਂ, ਭਾਰਤੀ ਨਾਗਰਿਕਾਂ ਦੀ ਨਿਕਾਸੀ ਲਈ ਸੁਰੱਖਿਅਤ ਅਤੇ ਬਿਨ੍ਹਾਂ ਰੁਕਾਵਟ ਵਾਲੇ ਰਸਤੇ ਦੀ ਮੰਗ ਕੀਤੀ ਹੈ।
Indian Students in Ukraine
ਤਿਰੁਮੂਰਤੀ ਨੇ ਕਿਹਾ, "ਅਸੀਂ ਬਹੁਤ ਚਿੰਤਤ ਹਾਂ ਕਿ ਦੋਹਾਂ ਧਿਰਾਂ ਨੂੰ ਸਾਡੀਆਂ ਬੇਨਤੀਆਂ ਦੇ ਬਾਵਜੂਦ, ਸੁਮੀ ਵਿਚ ਫਸੇ ਸਾਡੇ ਵਿਦਿਆਰਥੀਆਂ ਲਈ ਇਕ ਸੁਰੱਖਿਅਤ ਲਾਂਘਾ ਨਹੀਂ ਬਣ ਸਕਿਆ "। ਉਹਨਾਂ ਕਿਹਾ ਕਿ ਭਾਰਤ ਹੁਣ ਤੱਕ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਆਪਣੇ 20,000 ਤੋਂ ਵੱਧ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਵਿਚ ਕਾਮਯਾਬ ਰਿਹਾ ਹੈ। ਤਿਰੁਮੂਰਤੀ ਨੇ ਕਿਹਾ, "ਅਸੀਂ ਦੂਜੇ ਦੇਸ਼ਾਂ ਦੇ ਲੋਕਾਂ ਦੀ ਵੀ ਮਦਦ ਕੀਤੀ, ਜਿਨ੍ਹਾਂ ਨੇ ਇਸ ਸਬੰਧ ਵਿਚ ਸਾਡੇ ਨਾਲ ਸੰਪਰਕ ਕੀਤਾ ਸੀ।"