ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ
ਪੁਲਸ ਮੁਤਾਬਕ ਇਹ ਨਿੱਜੀ ਵੈਨ ਇਕ ਪਰਿਵਾਰ ਨੇ ਕਿਰਾਏ 'ਤੇ ਲਈ ਸੀ
ਇਸਲਾਮਾਬਾਦ-ਪਾਕਿਸਤਾਨ 'ਚ ਇਕ ਵੈਨ ਦੇ ਨਦੀ 'ਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ 'ਦੇ ਪਹਾੜੀ ਖੈਬਰ ਪਖਤੂਨਖਵਾ ਸੂਬੇ 'ਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਨਦੀ 'ਚ ਜਾ ਡਿੱਗੀ ਜਿਸ 'ਚ ਘਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ 6 ਸਾਲਾਂ ਤੋਂ ਜੇਲ੍ਹ 'ਚ ਕੈਦ ਹਨ ਮਾਨਸਿਕ ਤੌਰ 'ਤੇ ਬੀਮਾਰ 17 ਭਾਰਤੀ
ਪਾਕਿਸਤਾਨ ਦੀ ਸਥਾਨਕ ਅਖਬਾਰ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਸ ਮੁਤਾਬਕ ਇਹ ਨਿੱਜੀ ਵੈਨ ਇਕ ਪਰਿਵਾਰ ਨੇ ਕਿਰਾਏ 'ਤੇ ਲਈ ਸੀ। ਇਸ 'ਚ ਚਾਲਕ ਦਲ ਸਮੇਤ ਕੁੱਲ 17 ਲੋਕ ਸ਼ਾਮਲ ਸਨ। ਨਦੀ 'ਚ ਡਿੱਗਣ ਤੋਂ ਬਾਅਦ ਵੈਨ ਡੁੱਬ ਗਈ ਅਤੇ ਹਾਦਸੇ 'ਚ 17 ਲੋਕਾ ਮਾਰੇ ਗਏ।
ਇਹ ਵੀ ਪੜ੍ਹੋ-ਕੈਨੇਡਾ :ਮੁਸਲਿਮ ਪਰਿਵਾਰ 'ਤੇ ਹੋਏ ਟਰੱਕ ਹਮਲੇ ਦੀ PM ਟਰੂਡੋ ਨੇ ਕੀਤੀ ਨਿੰਦਾ
ਇਸ 'ਚ ਦੱਸਿਆ ਗਿਆ ਹੈ ਕਿ ਵੈਨ ਚਿਲਾਸ ਸ਼ਹਿਰ ਤੋਂ ਰਾਵਲਪਿੰਡੀ ਜਾ ਰਹੀ ਸੀ ਪਰ ਕੋਹਿਸਤਾਨ ਜ਼ਿਲੇ ਦੇ ਪਾਨਿਬਾ ਇਲਾਕੇ 'ਚ ਇਕ ਮੋੜ ਆਉਣ ਕਾਰਨ ਚਾਲਕ ਕੰਟਰੋਲ ਗੁਆ ਬੈਠਾ ਜਿਸ ਨਾਲ ਇਹ ਵੈਨ ਸਿੰਧੂ ਨਦੀ 'ਚ ਜਾ ਡਿੱਗੀ।ਪੁਲਸ ਨੇ ਦੱਸਿਆ ਕਿ ਬਚਾਅ ਦਲ ਨੇ ਲਾਪਤਾ ਯਾਤਰੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਬਾਰਿਸ਼ ਅਤੇ ਨਦੀ ਡੂੰਘੀ ਹੋਣ ਕਾਰਨ ਉਹ ਨਾਕਾਮ ਰਹੇ।
ਇਹ ਵੀ ਪੜ੍ਹੋ-Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ