UAE ’ਚ ਪਾਰਾ 51 ਡਿਗਰੀ ਤੋਂ ਪਾਰ, ਬੱਚਿਆਂ ਨੂੰ ਕਾਰ ’ਚ ਇਕੱਲਾ ਛੱਡਣ ’ਤੇ ਹੋਵੇਗੀ 10 ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਏਈ ਵਿੱਚ ਪਾਰਾ 51.8 ਡੀਗਰੀ ਸੈਲਸੀਅਸ ਤੱਕ ਪਹੁੰਚਿਆ। ਪੁਲਿਸ ਦੀ ਚਿਤਾਵਨੀ ਕਿ ਬੱਚਿਆਂ ਨੂੰ ਕਾਰ ‘ਚ ਇਕੱਲਾ ਛੱਡਣ ’ਤੇ ਮਾਪਿਆਂ ਨੂੰ ਹੋਵੇਗੀ 10 ਸਾਲ ਦੀ ਕੈਦ।

UAE temperature hits 50 degrees Celsius

ਆਬੂ ਧਾਬੀ: ਇਹਨੀਂ ਦਿਨੀਂ ਸੰਯੁਕਤ ਅਰਬ ਅਮੀਰਤ (United Arab Emirates) ਵਿੱਚ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਐਤਵਾਰ ਨੂੰ ਅਲ ਆਇਨ ਦੇ ਸਵੀਹਾਨ ਦੇ ਵਿੱਚ ਪਾਰਾ 51.8 ਡੀਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇਹ ਸੀਜ਼ਨ ਦਾ ਸਭ ਤੋਂ ਗਰਮ ਦਿਨ ਸੀ। ਬੀਤੇ ਸ਼ੁਕਰਵਾਰ ਨੂੰ ਵੀ ਇਥੇ ਪਾਰਾ 51 ਡੀਗਰੀ ਸੀ। ਇਸ ’ਤੇ ਰਾਸ਼ਟਰੀ ਮੌਸਮ ਵਿਗਿਆਨ (National Meteorological Center) ਕੇਂਦਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਮਈ ਦੇ ਮੁਕਾਬਲੇ ਜੂਨ ਵਿੱਚ ਤਾਪਮਾਨ 2-3 ਡਿਗਰੀ ਵੱਧ ਗਿਆ ਹੈ। 

ਇਹ ਵੀ ਪੜ੍ਹੋ- ਕੈਨੇਡਾ :ਮੁਸਲਿਮ ਪਰਿਵਾਰ 'ਤੇ ਹੋਏ ਟਰੱਕ ਹਮਲੇ ਦੀ PM ਟਰੂਡੋ ਨੇ ਕੀਤੀ ਨਿੰਦਾ

ਫਿਲਹਾਲ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਯੂਏਈ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਦੇਖੇਗਾ। ਇਸ ਤੋਂ ਪਹਿਲਾਂ ਵੀ ਜੁਲਾਈ 2002 ਵਿੱਚ ਪਾਰਾ 52.1 ਡੀਗਰੀ ਪਹੁੰਚ ਗਿਆ ਸੀ। ਪਰ ਤਿੰਨ ਦਿਨਾਂ ਅੰਦਰ ਦੂਜੀ ਵਾਰ ਪਾਰਾ 51 ਡੀਗਰੀ ਤੱਕ ਪਹੁੰਚਣਾ ਵਿਚਾਰਨ ਵਾਲੀ ਗੱਲ ਹੈ। ਯੂਏਈ ਦੇ ਖਗੋਲ ਵਿਗਿਆਨੀ ਹਸਨ-ਅਲ-ਹਰਿਰੀ ਨੇ ਕਿਹਾ ਕਿ ਇੰਨੀ ਅੱਤ ਦੀ ਗਰਮੀ ਇਕ ਅਜੀਬ ਮੌਸਮ ਦਾ ਵਰਤਾਰਾ ਹੈ, ਪਰ ਇਸਨੂੰ ਹਾਲੇ ਸੂਰਜ ਦੀ ਕਿਰਿਆ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਜੋ ਹਰ 11 ਸਾਲਾਂ ਬਾਅਦ ਵਾਪਰਦੀ ਹੈ।

ਇਹ ਵੀ ਪੜ੍ਹੋ- ਕੋਰੋਨਾ ਦੀ ਤਹਿ ਤੱਕ ਜਾਣ ਲਈ ਇੰਟਰਨੈਸ਼ਨਲ ਐਕਸਪਰਟਸ ਨੂੰ ਐਂਟਰੀ ਦੇਵੇ ਚੀਨ : ਬਲਿੰਕੇਨ

2020 ਤੋਂ ਸੂਰਜ ਆਪਣੇ ਵੱਧ ਤੋਂ ਵੱਧ ਗਤਿਵੀਧਆਂ ਵਾਲੇ ਚੱਕਰ ਵਿੱਚ ਦਾਖ਼ਲ ਹੋ ਚੁਕਿਆ ਹੈ। ਇਸ ਗਰਮੀ ਦਾ ਇਹੀ ਕਾਰਨ ਹੈ, ਬਿਨਾਂ ਡੇਟਾ ਅਤੇ ਵਿਸ਼ਲੇਸ਼ਣ ਦੇ ਇਹ ਕਹਿਣਾ ਮੁਸ਼ਕਲ ਹੈ। 55 ਸਾਲਾਂ ਦੇ ਹਰਿਰੀ ਨੇ ਦੱਸਿਆ ਕਿ ਬਚਪਨ ਵਿੱਚ, ਭਾਵ 70ਵਿਆਂ ਵਿੱਚ ਇਥੇ ਗਰਮੀਆਂ ਵਿੱਚ ਵੀ ਮੌਸਮ ਠੰਡਾ ਰਹਿੰਦਾ ਸੀ, 90 ਦੇ ਦਹਾਕੇ ਤੋਂ ਹੀ ਗਰਮੀ ਵਿੱਚ ਨਿਰੰਤਰ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰਾਂ ਨਾਲ ਕੀਤੀ ਮੁਲਾਕਾਤ, 2022 ਦੀਆਂ ਚੋਣਾਂ ’ਤੇ ਹੋਈ ਚਰਚਾ

ਆਬੂ ਧਾਬੀ ( Abu Dhabi) ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਮਾਤਾ-ਪਿਤਾ ਜਾਂ ਸਰਪ੍ਰਸਤ ਕਿਸੇ ਵੀ ਕਾਰਨ ਤੋਂ ਬੱਚਿਆਂ ਨੂੰ ਕਾਰ ਵਿੱਚ ਇਕੱਲਾ ਛੱਡ ਕੇ ਜਾਂਦਾ ਹੈ ਤਾਂ ਇਹ ਸਜਾ ਯੋਗ ਅਪਰਾਧ ਹੋਵੇਗਾ। ਅਜਿਹੇ ਲੋਕਾਂ ਨੂੰ 10 ਸਾਲ ਦੀ ਕੈਦ ਅਤੇ 2 ਕਰੋੜ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਾਹਰ ਦਾ ਤਾਪਮਾਨ 40 ਡੀਗਰੀ ਹੋਣ ਕਰਕੇ ਕਾਰ ਅੰਦਰ ਤਾਪਮਾਨ 60 ਡੀਗਰੀ ਤੱਕ ਪਹੁੰਚ ਸਕਦਾ ਹੈ, ਜਿਸ ਕਾਰਨ ਬੱਚਿਆਂ ਨੂੰ ਅਜਿਹੀ ਗਰਮੀ ਵਿੱਚ ਕਾਰ ਵਿੱਚ ਛੱਡ ਕੇ ਜਾਣਾ ਘਾਤਕ ਸਾਬਿਤ ਹੋ ਸਕਦਾ ਹੈ।