ਬੇਜੋਸ ਕੋਲੋਂ ਤਲਾਕ ਲੈ ਕੇ ਦੁਨੀਆ ਦੀ 22ਵੀਂ ਸਭ ਤੋਂ ਅਮੀਰ ਬਣੀ ਮੈਕੇਂਜੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਮੇਜ਼ਨ ਕੰਪਨੀ ਦੇ ਸੰਸਥਾਪਕ ਜੈਫ ਬੋਜੋਸ...

Bejosh and Mackenzie

ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਮੇਜ਼ਨ ਕੰਪਨੀ ਦੇ ਸੰਸਥਾਪਕ ਜੈਫ ਬੋਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਬੇਜੋਸ ਦੇ ਵਿਚ 3800 ਕਰੋੜ ਡਾਲਰ ਯਾਨੀ ਕਰੀਬ 2,60,110 ਕਰੋੜ ਰੁਪਏ ਵਿਚ ਤਲਾਕ ਸਮਝੌਤਾ ਹੋਇਆ। ਇਸ ਦੇ ਤਹਿਤ ਅਮੇਜ਼ਨ ਦੇ 1.97 ਕਰੋੜ ਸ਼ੇਅਰ ਮੈਕੇਂਜੀ ਨੂੰ ਮਿਲਣਗੇ। ਇਸ ਦੇ ਜ਼ਰੀਏ  ਮੈਕੇਂਜੀ ਨਾ ਸਿਰਫ਼ ਕੰਪਨੀ ਵਿਚ 4 ਫ਼ੀਸਦੀ ਦੀ ਹਿੱਸੇਦਾਰ  ਹੋ ਜਾਵੇਗੀ ਬਲਕਿ 2.62 ਲੱਖ ਦੀ ਸੰਪਤੀ ਵਿਸ਼ਵ ਦਾ 22ਵਾਂ ਸਭ ਤੋਂ ਅਮੀਰ ਵਿਅਕਤੀ ਵੀ ਬਣਾ ਦੇਵੇਗੀ।

55 ਸਾਲ ਦੇ ਜੈਫ ਅਤੇ 49 ਸਾਲ ਦੀ ਮੈਕੇਂਜੀ ਦੇ ਅਲੱਗ ਹੋਣ ਦੇ ਲਈ ਹੋ ਰਹੇ ਇਸ ਸਮਝੌਤੇ ਨੂੰ ਵਾਸ਼ਿੰਗਟਨ ਦੇ ਕਿੰਗ ਕਾਊਂਟੀ ਜੱਜ ਨੇ ਅੰਤਮ ਰੂਪ ਦਿੱਤਾ। ਲੇਖਿਕਾ ਮੈਕੇਂਜੀ ਦੇ ਅਨੁਸਾਰ ਉਹ ਤਲਾਕ ਦੀ ਰਕਮ ਵਿਚੋਂ ਅੱਧੀ ਰਕਮ ਦਾਨ ਕਰਨ ਜਾ ਰਹੀ ਹੈ। ਅਜਿਹਾ ਕਰਕੇ ਉਹ ਦੁਨੀਆ ਦੇ ਗਿਣੇ ਚੁਣੇ ਸਭ ਤੋਂ ਅਮੀਰ ਦਾਨਦਾਤਾਵਾਂ ਵਿਚ ਵੀ ਸ਼ਾਮਲ ਹੋ ਜਾਵੇਗੀ। ਅਮੇਜ਼ਨ ਸਟਾਕ ਵਿਚ ਅਪਣੇ ਵੋਟਿੰਗ ਦੇ ਅਧਿਕਾਰ ਨੂੰ ਜੈਫ ਦੀ 12 ਫ਼ੀਸਦੀ ਹਿੱਸੇਦਾਰੀ ਰਹੇਗੀ ਜੋ ਉਨ੍ਹਾਂ ਵਿਸ਼ਵ ਦਾ ਸਭ ਤੋਂ ਅਮੀਰ ਵਿਅਕਤੀ ਬਣਾਈ ਰੱਖੇਗੀ।