ਹੈਤੀ ਦੇ ਰਾਸ਼ਟਰਪਤੀ Jovenel Moïse ਦਾ ਘਰ ਵਿਚ ਹੀ ਹੋਇਆ ਕਤਲ, ਪਤਨੀ ਵੀ ਗੰਭੀਰ ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਰੇਬੀਅਨ ਦੇਸ਼ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਈਸ ਦੀ ਘਰ ਵਿਚ ਵੜ ਕੇ ਹੱਤਿਆ ਕਰ ਦਿੱਤੀ ਗਈ।

Haiti President Jovenel Moise killed

ਨਵੀਂ ਦਿੱਲੀ: ਕੈਰੇਬੀਅਨ ਦੇਸ਼ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਈਸ (President of Haiti Jovenel Moïse) ਦੀ ਘਰ ਵਿਚ ਵੜ ਕੇ ਹੱਤਿਆ ਕਰ ਦਿੱਤੀ ਗਈ। ਉਹਨਾਂ ਦੀ ਹੱਤਿਆ ਦੀ ਪੁਸ਼ਟੀ ਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਕਲਾਊਡੀ ਜੋਸੇਫ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਵੜੇ ਬਦਮਾਸ਼ਾਂ ਨੇ ਰਾਸ਼ਟਰਪਤੀ ਦੀ ਗੋਲੀ ਮਾਰ ਕੇ ਹੱਤਿਆ (Haiti President assassinated at home) ਕਰ ਦਿੱਤੀ।

ਹੋਰ ਪੜ੍ਹੋੋ: ਸਾਵਧਾਨ! ਸਾਈਬਰ ਠੱਗਾਂ ਵੱਲੋਂ ਕੱਢੀਆਂ ਜਾ ਰਹੀਆਂ ਫਰਜ਼ੀ ਨੌਕਰੀਆਂ, ਮੰਗ ਰਹੇ ਹਜ਼ਾਰਾਂ ਰੁਪਏ

ਰਾਸ਼ਟਰਪਤੀ (Haiti President assassination) ਰਿਹਾਇਸ਼ ਵੱਲੋਂ ਵੀ ਕਤਲੇਆਮ ਸਬੰਧੀ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਇਹ ਘਟਨਾ ਬੁੱਧਵਾਰ ਸਵੇਰੇ ਕਰੀਬ 1 ਵਜੇ ਵਾਪਰੀ। ਇਸ ਹਮਲੇ ਵਿਚ ਰਾਸ਼ਟਰਪਤੀ ਦੀ ਪਤਨੀ ਵੀ ਗੰਭੀਰ ਜ਼ਖਮੀ ਹੋ ਗਈ।  ਮੀਡੀਆ ਰਿਪੋਰਟਾਂ ਅਨੁਸਾਰ ਕੁਝ ਅਣਪਛਾਤੇ ਲੋਕਾਂ ਨੇ ਰਾਸ਼ਟਰਪਤੀ ਦੀ ਨਿੱਜੀ ਰਿਹਾਇਸ਼ ਵਿਚ ਦਾਖਲ ਹੋ ਕੇ ਉਹਨਾਂ ਉੱਤੇ ਹਮਲਾ ਕੀਤਾ, ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਏ ਤੇ ਉਹਨਾਂ ਦਾ ਦੇਹਾਂਤ ਹੋ ਗਿਆ।

ਹੋਰ ਪੜ੍ਹੋ: ਤੇਲ ਅਤੇ ਗੈਸ ਕੀਮਤਾਂ ਖਿਲਾਫ਼ ਕਿਸਾਨਾਂ ’ਚ ਰੋਸ! ਵਾਹਨ ਤੇ ਸਿਲੰਡਰ ਲੈ ਕੇ ਸੜਕਾਂ ’ਤੇ ਉਤਰੇ ਕਿਸਾਨ

ਅੰਤਰਿਮ ਪ੍ਰਧਾਨ ਮੰਤਰੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਨੇ ਇਸ ਨੂੰ ਘਿਨੌਣਾ ਤੇ ਅਣਮਨੁੱਖੀ ਦੱਸਿਆ ਹੈ ਅਤੇ ਲੋਕਾਂ ਨੂੰ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ 'ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਗਏ ਹਨ ... ਲੋਕਤੰਤਰ ਅਤੇ ਗਣਤੰਤਰਦੀ ਜਿੱਤ ਹੋਵੇਗੀ'।

ਹੋਰ ਪੜ੍ਹੋ: ਝਟਕਾ! ਪੈਟਰੋਲ-ਡੀਜ਼ਲ ਤੋਂ ਬਾਅਦ CNG-PNG ਵੀ ਹੋਈ ਮਹਿੰਗੀ, ਜਾਣੋ ਅੱਜ ਦੀਆਂ ਕੀਮਤਾਂ

ਕਈ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਹੈਤੀ ਦੇ ਰਾਸ਼ਟਰਪਤੀ (Haiti President Jovenel Moise killed) ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਦੇਸ਼ ਵਿਚ ਕੁੱਝ ਲੋਕ ਉਹਨਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਇਸ ਮਾਮਲੇ ਵਿਚ ਫਰਵਰੀ 2021 ਵਿਚ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।