ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਇਵਾਂਕਾ ਟਰੰਪ ਨੇ ਜਤਾਇਆ ਸੋਗ, ਦੱਸਿਆ ਚੈਂਪੀਅਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਬੁੱਧਵਾਰ ਨੂੰ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ....

Sushma Swaraj was a champion for women in India

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਬੁੱਧਵਾਰ ਨੂੰ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਸਵਰਾਜ ਨੂੰ ਭਾਰਤ ਅਤੇ ਦੁਨੀਆ ਭਰ ਵਿੱਚ ਔਰਤਾਂ ਲਈ ਚੈਂਪੀਅਨ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇੱਕ ਸਮਰਪਿਤ ਅਤੇ ਲੋਕ ਸੇਵਕ ਨੇਤਾ ਨੂੰ ਖੋਹ ਦਿੱਤਾ ਹੈ। ਇਵਾਂਕਾ ਨੇ ਬੁੱਧਵਾਰ ਨੂੰ ਟਵੀਟ ਕਰ ਇਹ ਗੱਲ ਕਹੀ। 

ਭਾਰਤ ਨੇ ਲੋਕ ਸੇਵਕ ਨੇਤਾ ਨੂੰ ਖੋਹ ਦਿੱਤਾ : ਇਵਾਂਕਾ 
 ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ।  ਸਵਰਾਜ ਨੂੰ ਦੁਨੀਆ ਭਰ ਦੇ ਨੇਤਾਵਾਂ ਨੇ ਸ਼ਰਧਾਂਜਲੀ ਦਿੱਤੀ। ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੀ ਧੀ ਇਵਾਂਕਾ ਟਰੰਪ ਨੇ ਟਵੀਟ ਕਰ ਸਵਰਾਜ ਦੇ ਦੇਹਾਂਤ 'ਤੇ ਸੋਗ ਜਤਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਵਿੱਚ ਸੁਸ਼ਮਾ ਸਵਰਾਜ ਔਰਤਾਂ ਲਈ ਚੈਂਪੀਅਨ ਸਨ ਅਤੇ ਉਨ੍ਹਾਂ ਨਾਲ ਵਾਕਫ਼ ਹੋਣਾ ਸਨਮਾਨ ਦੀ ਗੱਲ ਹੈ।

ਉਨ੍ਹਾਂ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਦੇ ਦੇਹਾਂਤ ਨਾਲ ਭਾਰਤ ਨੇ ਇੱਕ ਸਮਰਪਿਤ ਅਤੇ ਲੋਕ ਸੇਵਕ ਨੇਤਾ ਨੂੰ ਖੋਹ ਦਿੱਤਾ। ਦੱਸ ਦਈਏ ਕਿ ਇਵਾਂਕਾ ਔਰਤਾਂ ਨਾਲ ਜੁੜੇ ਮੁੱਦਿਆਂ 'ਤੇ ਅਧਾਰਿਤ ਇੱਕ ਪ੍ਰੋਗਰਾਮ ਵਿੱਚ ਸਵਰਾਜ ਨਾਲ ਮਿਲੀ ਸੀ। ਇਵਾਂਕਾ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਵੀ ਸਵਰਾਜ ਦੇ ਦੇਹਾਂਤ 'ਤੇ ਗਹਿਰਾ ਦੁੱਖ ਜ਼ਾਹਿਰ ਕੀਤਾ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸਵਰਾਜ ਨੂੰ ਮਿੱਤਰ ਅਤੇ ਮਜ਼ਬੂਤ ਸਾਥੀ ਕਰਾਰ ਦਿੱਤਾ ਅਤੇ ਕਿਹਾ ਕਿ ਸਵਰਾਜ ਅਮਰੀਕਾ ਦੇ ਇਸ ਵਿਚਾਰ ਨਾਲ ਸਹਿਮਤ ਸੀ ਕਿ ਜ਼ਿਆਦਾ ਲੋਕਤੰਤਰਿਕ ਸੰਸਾਰ ਜਿਆਦਾ ਸ਼ਾਂਤੀਪੂਰਨ ਹੁੰਦਾ ਹੈ। ਪੋਂਪੀਓ ਨੇ ਟਵੀਟ ਕੀਤਾ,ਆਪਣੀ ਮਿੱਤਰ ਅਤੇ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਖਬਰ ਨਾਲ ਸੋਗ 'ਚ ਹਾਂ। ਉਹ ਇੱਕ ਮਜ਼ਬੂਤ ਸਾਥੀ ਸੀ ਜੋ ਇਸ ਵਿਚਾਰ ਨਾਲ ਸਹਿਮਤ ਸੀ ਕਿ ਜਿਆਦਾ ਲੋਕਤੰਤਰਿਕ ਸੰਸਾਰ ਜਿਆਦਾ ਸ਼ਾਂਤੀਪੂਰਨ ਹੁੰਦਾ ਹੈ। ਉਨ੍ਹਾਂ ਦੇ ਪਰਿਵਾਰ ਅਤੇ ਭਾਰਤ ਦੀ ਜਨਤਾ  ਦੇ ਪ੍ਰਤੀ ਮੇਰੀ ਹਮਦਰਦੀ ਹੈ।