ਅਮਰੀਕੀ ਫਟਕਾਰ ਤੋਂ ਬਾਅਦ ਪਾਕਿ ਦੀ ਭਾਰਤ ਨੂੰ ਗਿੱਦੜ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨੂੰ ਗਿੱਦੜ ਭਬਕੀ ਦਿੰਦੇ ਹੋਏ ਕਿਹਾ ਕਿ ਸਰਹੱਦ 'ਤੇ ਹੋਈ ਮੌਤਾਂ ਦਾ ਹਿਸਾਬ ਲੈਣਗੇ। ਪਾਕਿ ਫੌਜ ਮੁਖੀ ਦਾ...

Pakistan army chief

ਇਸਲਾਮਾਬਾਦ : ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨੂੰ ਗਿੱਦੜ ਭਬਕੀ ਦਿੰਦੇ ਹੋਏ ਕਿਹਾ ਕਿ ਸਰਹੱਦ 'ਤੇ ਹੋਈ ਮੌਤਾਂ ਦਾ ਹਿਸਾਬ ਲੈਣਗੇ। ਪਾਕਿ ਫੌਜ ਮੁਖੀ ਦਾ ਇਸ਼ਾਰਾ ਕੰਟਰੋਲ ਲਾਈਨ 'ਤੇ ਭਾਰਤੀ ਸੁਰਖਿਆ ਬਲਾਂ ਦੇ ਨਾਲ ਟਕਰਾਅ ਵਿਚ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਦੇ ਵੱਲ ਸੀ। ਜਦ ਕਿ, ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਕਿਸੇ ਹੋਰ ਦੇਸ਼ ਦੀ ਲੜਾਈ ਉਹ ਨਹੀਂ ਲੜੇਗਾ। ਉਨ੍ਹਾਂ ਦੀ ਇਹਨਾਂ ਗੱਲਾਂ ਨੂੰ ਅਮਰੀਕਾ ਵੱਲੋਂ ਸੁਰੱਖਿਆ ਨਾਲ ਸਬੰਧਤ 300 ਮਿਲੀਅਨ ਡਾਲਰ ਸਹਾਇਤਾ ਰਾਸ਼ੀ ਵਿਚ ਕਟੌਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਗੱਲਾਂ ਰੱਖਿਆ ਦਿਨ ਦੇ ਮੌਕੇ 'ਤੇ ਰਾਵਲਪਿੰਡੀ ਸਥਿਤ ਫੌਜੀ ਹੈਡਕੁਆਟਰ ਵਿਚ ਕਹੀ।  1965 ਵਿਚ ਭਾਰਤ ਦੇ ਨਾਲ ਪਾਕਿਸਤਾਨੀ ਸੁਰੱਖਿਆਬਲਾਂ ਦੀ ਲੜਾਈ ਦੀ ਯਾਦ ਵਿਚ ਇਹ ਦਿਨ ਮਨਾਇਆ ਜਾਂਦਾ ਹੈ। ਇੱਥੇ ਬਾਜਵਾ ਨੇ ਕਸ਼ਮੀਰ ਮੁੱਦੇ ਨੂੰ ਚੁੱਕਦੇ ਹੋਏ ਕਿਹਾ ਕਿ ਮੈਂ ਕਸ਼ਮੀਰ ਵਿਚ ਬਹਾਦਰੀ ਅਤੇ ਕੁਰਬਾਨੀ ਦੇ ਇਤਿਹਾਸ ਨੂੰ ਲਿਖਣ ਵਾਲੇ ਭੈਣਾਂ-ਭਰਾਵਾਂ ਦਾ ਧੰਨਵਾਦ ਕਰਦਾ ਹਾਂ। ਹਾਲਾਂਕਿ, ਪਾਕਿ ਫੌਜ ਮੁਖੀ ਬਾਜਵਾ ਕਿਸੇ ਵੀ ਦੇਸ਼ ਦਾ ਨਾਮ ਨਹੀਂ ਲੈ ਰਹੇ ਸਨ ਪਰ ਉਹ ਲਗਾਤਾਰ ਕਸ਼ਮੀਰ ਵਿਚ ਕੰਟਰੋਲ ਲਾਈਨ ਦੇ ਕੋਲ ਭਾਰਤੀ ਸੁਰੱਖਿਆਬਲਾਂ ਦੇ ਨਾਲ ਟਕਰਾਅ ਦਾ ਹਵਾਲਾ ਦੇ ਰਹੇ ਸਨ,

ਜਦੋਂ ਉਨ੍ਹਾਂ ਨੇ ਇਹ ਕਿਹਾ ਕਿ ਉਹ ਲੋਕਾਂ ਨੂੰ ਇਸ ਗੱਲ ਨੂੰ ਨਿਸ਼ਚਿਤ ਕਰਨਾ ਚਾਹੁੰਦੇ ਹੈ ਕਿ ਸ਼ਹੀਦਾਂ ਦੇ ਖੂਨ ਦਾ ਕਤਰਾ ਬਰਬਾਦ ਨਹੀਂ ਹੋਣ ਦੇਣਗੇ। ਉਰਦੂ ਵਿਚ ਉਨ੍ਹਾਂ ਨੇ ਸਰਹੱਦ 'ਤੇ ਜੋ ਖੂਨ ਬਹਾਇਆ ਜਾ ਰਿਹਾ ਹੈ, ਸਰਹੱਦ 'ਤੇ ਜੋ ਖੂਨ ਵਗਿਆ ਹੈ, ਅਸੀਂ ਉਸ ਖੂਨ ਦੇ ਹਰ ਕਤਰੇ ਦਾ ਹਿਸਾਬ ਲੈਣਗੇ। ਇਮਰਾਨ ਖਾਨ ਵਲੋਂ ਉਸੀ ਪ੍ਰੋਗਰਾਮ ਦੇ ਦੌਰਾਨ ਕੀਤੀ ਗਈ ਟਿੱਪਣੀ ਨੂੰ ਅਮਰੀਕਾ ਵੱਲੋਂ ਖੇਤਰੀ ਸ਼ਾਂਤੀ ਲਈ ਖ਼ਤਰਾ ਬਣੇ ਅਤਿਵਾਦੀਆਂ ਵਿਰੁਧ ਪਾਕਿਸਤਾਨ ਤੋਂ ਜੁਡੀਸ਼ੀਅਲ ਅਤੇ ਲਗਾਤਾਰ ਕਾਰਵਾਈ ਦਾ ਜਵਾਬ ਮੰਨਿਆ ਜਾ ਰਿਹਾ ਹੈ।  

ਪਾਕਿਸਤਾਨ ਦੀ ਫੌਜ ਅਤੇ ਉੱਥੇ ਦੀ ਸਰਕਾਰ ਨਾਲ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਬੈਠਕ ਦੇ ਦੌਰਾਨ ਇਹ ਮੰਗ ਕੀਤੀ ਸੀ। ਖਾਨ ਨੇ ਉਰਦੂ ਵਿਚ ਕਿਹਾ ਕਿ ਮੈਂ ਸ਼ੁਰੂਆਤ ਤੋਂ ਹੀ ਲੜਾਈ ਦੇ ਵਿਰੁਧ ਰਿਹਾ ਹਾਂ ਅਤੇ ਮੈਂ ਇਹ ਨਹੀਂ ਚਾਹੁੰਦਾ ਹਾਂ ਕਿ ਕਿਸੇ ਹੋਰ ਦੀ ਲੜਾਈ ਵਿਚ ਪਾਕਿਸਤਾਨ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਕੰਮ ਹੈ ਕਿ ਅਸੀਂ ਅਪਣੇ ਲੋਕਾਂ ਦੇ ਨਾਲ ਖੜੇ ਰਹੇ ਅਤੇ ਸਾਡੇ ਕੋਲ ਵਿਦੇਸ਼ ਨੀਤੀ ਹੈ ਜੋ ਪਾਕਿਸਤਾਨੀਆਂ ਦੀ ਬਿਹਤਰੀ ਲਈ ਹੈ।