ਇੰਡੋਨੇਸ਼ੀਆ ਦੀ ਜੇਲ੍ਹ ਵਿਚ ਲੱਗੀ ਭਿਆਨਕ ਅੱਗ, 41 ਕੈਦੀਆਂ ਦੀ ਮੌਤ, 39 ਝੁਲਸੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੇਲ੍ਹ ਦੀ ਸਮਰੱਥਾ 1225 ਕੈਦੀਆਂ ਨੂੰ ਰੱਖਣ ਦੀ ਹੈ, ਪਰ ਇੱਥੇ 2 ਹਜ਼ਾਰ ਤੋਂ ਵੱਧ ਕੈਦੀਆਂ ਨੂੰ ਰੱਖਿਆ ਗਿਆ ਸੀ।

Indonesia Prison Fire

 

ਜਕਾਰਤਾ: ਇੰਡੋਨੇਸ਼ੀਆ (Indonesia) ਦੀ ਰਾਜਧਾਨੀ ਜਕਾਰਤਾ (Jakarta) ਨੇੜੇ ਬੁੱਧਵਾਰ ਤੜਕੇ ਇਕ ਜੇਲ੍ਹ (Jail) ਵਿਚ ਅੱਗ ਲੱਗਣ (Fire broke out) ਦਾ ਮਾਮਲਾ ਸਾਹਮਣੇ ਅਇਆ ਹੈ। ਇਸ ਘਟਨਾ ਕਾਰਨ ਘੱਟੋ-ਘੱਟ 41 ਕੈਦੀਆਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ। ਅੱਗ ਰਾਜਧਾਨੀ ਦੇ ਬਾਹਰੀ ਹਿੱਸੇ ਵਿਚ ਤਾਂਗੇਰੰਗ ਜੇਲ੍ਹ ਦੇ 'ਸੀ ਬਲਾਕ' ਵਿਚ ਲੱਗੀ ਹੈ। ਇਸ ਜੇਲ੍ਹ ਵਿਚ ਨਸ਼ਾ ਤਸਕਰੀ (Drug Trafficking) ਨਾਲ ਜੁੜੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਹੋਰ ਪੜ੍ਹੋ:  ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਦਾ ਦੇਹਾਂਤ, ਕਈ ਦਿਨਾਂ ਤੋਂ ਸੀ ਬਿਮਾਰ

ਹੋਰ ਪੜ੍ਹੋ: ਪਵਿੱਤਰ ਧਰਤੀ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦਵਾਰੇ

ਦੱਸਿਆ ਗਿਆ ਕਿ ਇਸ ਜੇਲ੍ਹ ਦੀ ਸਮਰੱਥਾ 1225 ਕੈਦੀਆਂ ਨੂੰ ਰੱਖਣ ਦੀ ਹੈ, ਪਰ ਇੱਥੇ 2 ਹਜ਼ਾਰ ਤੋਂ ਵੱਧ ਕੈਦੀਆਂ (Overcrowded Prison) ਨੂੰ ਰੱਖਿਆ ਗਿਆ ਸੀ। ਅੱਗ ਲੱਗਣ ਸਮੇਂ ਜੇਲ ਦੇ 'ਸੀ ਬਲਾਕ' ਵਿਚ 122 ਕੈਦੀ ਸਨ। ਅੱਗ ਬੁਝਾਉਣ ਲਈ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਅਤੇ ਸੈਨਿਕ ਸੇਵਾ ਵਿਚ ਲੱਗੇ ਹੋਏ ਹਨ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਸਾਰੇ ਕੈਦੀਆਂ ਨੂੰ ਹਸਪਤਾਲ ਲਿਜਾਇਆ ਗਿਆ।