ਬਿਮਾਰੀ ਤੋਂ ਮਿਲਿਆ ਅਨੋਖਾ ਆਈਡਿਆ, ਪਾਣੀ ਵੇਚਕੇ ਬਣਾ ਲਈ 700 ਕਰੋੜ ਦੀ ਕੰਪਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਰਤਮਾਨ ਸਮੇਂ ਵਿੱਚ ਦੇਖਿਆ ਜਾਂਦਾ ਹੈ ਕਿ ਲੋਕ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾ ਕਈ ਬਾਰ ਸੋਚਦੇ ਹਨ ਕਿ ਉਹ ਚੱਲੇਗਾ ਜਾਂ ਨਹੀਂ।

kara goldin

ਨਿਊਯਾਰਕ:  ਵਰਤਮਾਨ ਸਮੇਂ ਵਿੱਚ ਦੇਖਿਆ ਜਾਂਦਾ ਹੈ ਕਿ ਲੋਕ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾ ਕਈ ਬਾਰ ਸੋਚਦੇ ਹਨ ਕਿ ਉਹ ਚੱਲੇਗਾ ਜਾਂ ਨਹੀਂ। ਅਜਿਹੇ ਵਿਚ ਤੁਹਾਡੀ ਮਿਹਨਤ ਤਾਂ ਜ਼ਰੂਰੀ ਹੈ ਹੀ ਪਰ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਅਨੋਖਾ ਆਈਡਿਆ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਹਿਲਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਆਪਣੇ ਅਨੋਖੇ ਆਈਡੀਏ ਨਾਲ  ਪਾਣੀ ਵੇਚਦੇ ਹੋਏ 700 ਕਰੋੜ ਦੀ ਕੰਪਨੀ ਖੜੀ ਕਰ ਲਈ।

ਹੁਣ ਇਨ੍ਹਾਂ ਦਾ ਪਾਣੀ ਗੂਗਲ ਅਤੇ ਫੇਸਬੁੱਕ ਜਿਹੀ ਵੱਡੀ ਕੰਪਨੀਆਂ ਵਿੱਚ ਸਪਲਾਈ ਹੁੰਦਾ ਹੈ। ਅਸੀਂ ਗੱਲ ਕਰ ਰਹੇ ਹਾਂ 'ਹਿੰਟ' ਦੀ ਸੀਈਓ ਕਾਰਾ ਗੋਲਡਨ ਦੀ।  ਅਮਰੀਕਾ ਵਿੱਚ ਸਿਲੀਕਾਨ ਵੈਲੀ 'ਚ ਉੱਚੀ ਤਨਖ਼ਾਹ ਪਾਉਣ ਵਾਲੀ ਕਾਰਾ ਗੋਲਡਨ ਦਾ ਭਾਰ ਲਗਾਤਾਰ ਵਧ ਰਿਹਾ ਸੀ। ਸੁਸਤੀ, ਥਕਾਵਟ ਲਗਾਤਾਰ ਤੇ ਜ਼ਿਆਦਾ ਹੋਣ ਲੱਗੀ ਸੀ। ਫਿਰ ਡਾਕਟਰ ਦੋਸਤ ਨੇ ਕਾਰਾ ਨੂੰ ਸਲਾਹ ਦਿੱਤੀ ਕਿ ਜੇ ਉਹ ਆਪਣੀ ਪੀਣ ਦੀ ਖੁਰਾਕ ਨੂੰ ਸਹੀ ਕਰਦੀ ਹੈ, ਤਾਂ ਸਿਹਤ ਨਾਲ ਜੁੜੀਆਂ ਜ਼ਿਆਦਾਤਰ ਚੀਜ਼ਾਂ ਆਪਣੇ-ਆਪ ਸਹੀ ਹੋ ਸਕਦੀਆਂ ਹਨ।

ਫਿਰ ਕਾਰਾ ਨੇ ਸਾਫਟ ਡਰਿੰਕ ਛੱਡ ਕੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਪਰ ਨਿਰੰਤਰ ਸਾਦਾ ਪਾਣੀ ਪੀ-ਪੀ ਕੇ ਉਹ ਅੱਕ ਗਈ। ਇਸ ਤੋਂ ਬਾਅਦ, ਉਹ ਪਾਣੀ ਵਿੱਚ ਫਲਾਂ ਦੇ ਕੁਝ ਟੁਕੜੇ ਕੱਟ ਕੇ ਰੱਖਣੇ ਸ਼ੁਰੂ ਕਰ ਦਿੱਤੇ। ਇਸ ਨਾਲ ਪਾਣੀ ਹੋਰ ਸਵਾਦ ਹੋ ਜਾਂਦਾ ਸੀ। ਇਸ ਅਨੁਭਵ ਤੋਂ ਬਾਅਦ ਕਾਰਾ ਨੂੰ ਲਾਜਵਾਬ ਬਿਜ਼ਨੈਸ ਆਈਡੀਆ ਆਇਆ।2005 ਵਿੱਚ ਕਾਰਾ ਨੇ ਕੁਦਰਤੀ ਫਲਾਂ ਨਾਲ ਫਲੇਵਰਡ ਪਾਣੀ ਦੀ ਬੋਤਲ ਦਾ ਕੰਮ ਸ਼ੁਰੂ ਕੀਤਾ।

ਬਿਨਾਂ ਕਿਸੇ ਪ੍ਰੀਜ਼ਰਵੇਟਿਵ, ਖੰਡ ਜਾਂ ਮਿੱਠੇ ਦੀ ਵਰਤੋਂ ਕੀਤੇ, ਕਾਰਾ ਨੇ ਫਲੇਵਰਡ ਪਾਣੀ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਅੱਜ, ਉਸਦੀ ਕੰਪਨੀ 'ਹਿੰਟ' ਦੀ ਸਾਲਾਨਾ ਵਿਕਰੀ 10 ਕਰੋੜ ਡਾਲਰ (700 ਕਰੋੜ ਰੁਪਏ) ਤੋਂ ਵੱਧ ਹੈ। ਹਿੰਟ 26 ਫਲੇਵਰਾਂ ਵਿੱਚ ਡਰਿੰਕ ਬਣਾ ਰਹੀ ਹੈ। ਗੂਗਲ, ਫੇਸਬੁੱਕ ਸਣੇ ਸਿਲਿਕਨ ਵੈਲੀ ਦੀਆਂ ਸੈਂਕੜੇ ਕੰਪਨੀਆਂ ਆਪਣੇ ਦਫਤਰਾਂ ਵਿੱਚ ਇਨ੍ਹਾਂ ਡਰਿੰਕਸ ਦੀ ਵਰਤੋਂ ਕਰਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।