ਵਾਈਟ ਹਾਉਸ ਦੇ ਚੀਫ ਸਟਾਫ ਜੌਨ ਕੈਲੀ ਨੂੰ ਹਟਾਉਣ 'ਚ ਲੱਗੇ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦਿਨਾਂ ਉੱਚ ਅਹੁਦਾਿਆਂ ਉਤੇ ਵੱਡੇ ਫੇਰਬਦਲ ਕਰਨ ਦੀ ਤਿਆਰੀ ਕਰ ਰਹੇ ਹਨ। ਚਰਚਾ ਹੈ ਕਿ ਵਾਈਟ ਹਾਉਸ ਦੇ ਚੀਫ ਸਟਾਫ ...
ਵਾਸ਼ਿੰਗਟਨ : (ਪੀਟੀਆਈ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦਿਨਾਂ ਉੱਚ ਅਹੁਦਾਿਆਂ ਉਤੇ ਵੱਡੇ ਫੇਰਬਦਲ ਕਰਨ ਦੀ ਤਿਆਰੀ ਕਰ ਰਹੇ ਹਨ। ਚਰਚਾ ਹੈ ਕਿ ਵਾਈਟ ਹਾਉਸ ਦੇ ਚੀਫ ਸਟਾਫ ਰਹੇ ਜੌਨ ਕੈਲੀ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।
ਮੀਡੀਆ ਰਿਪੋਰਟ ਦੇ ਮੁਤਾਬਕ ਟਰੰਪ ਨੇ ਇਸ ਅਹੁਦੇ 'ਤੇ ਕਿਸੇ ਨਵੇਂ ਸ਼ਖਸ ਨੂੰ ਲਿਆਉਣ ਦੀ ਪੂਰੀ ਤਿਆਰੀ ਕਰ ਲਈ ਹੈ। ਟਰੰਪ ਪ੍ਰਸ਼ਾਸਨ ਵਿਚ ਇਹ ਖਬਰ ਜ਼ੋਰਾਂ ਨਾਲ ਫੈਲ ਰਹੀ ਹੈ ਕਿ ਕੈਲੀ ਨੂੰ ਹਟਾ ਕੇ ਕਿਸੇ ਖਾਸ ਨੂੰ ਇਹ ਅਹੁਦਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਦੇ ਲਈ ਦੋ ਨਾਮਾਂ ਉਤੇ ਚਰਚਾ ਹੈ।
ਨਿਕ ਆਇਰਸ ਨੂੰ ਚੀਫ ਸਟਾਫ ਅਹੁਦੇ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਹ ਹੁਣੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਦੇ ਚੀਫ ਆਫ ਸਟਾਫ ਹਨ। ਕੈਲੀ ਨੂੰ ਯੂਐਸ ਹੋਮਲੈਂਡ ਸਿਕਓਰਟੀ ਤੋਂ ਹਟਾ ਕੇ ਪਿਛਲੇ ਸਾਲ ਹੀ ਇਸ ਅਹੁਦੇ ਉਤੇ ਕਾਬਜ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੈਲੀ ਅਤੇ ਟਰੰਪ ਦੇ ਵਿਚਕਾਰ ਲਗਾਤਾਰ ਰਿਸ਼ਤੇ ਵਿਗੜਦੇ ਜਾ ਰਹੇ ਹਨ। ਟਰੰਪ ਦੀ ਕਈ ਨੀਤੀਆਂ ਨੂੰ ਲੈ ਕੇ ਕੈਲੀ ਕਈ ਵਾਰ ਅਸਹਿਮਤੀ ਜਤਾ ਚੁਕੇ ਹਨ।
ਇਸ ਤੋਂ ਖਿੱਝ ਕੇ ਟਰੰਪ ਇਹ ਬਦਲਾਅ ਕਰਨ ਦੀ ਤਿਆਰੀ ਵਿਚ ਲੱਗੇ ਹੋਏ ਹਨ। ਟਰੰਪ ਦਾ ਮੰਨਣਾ ਹੈ ਕਿ ਵਾਈਟ ਹਾਉਸ ਵਿਚ ਉਨ੍ਹਾਂ ਦੀ ਨੀਤੀਆਂ ਨੂੰ ਮਨਣ ਵਾਲਾ ਸ਼ਖਸ ਹੋਣਾ ਜ਼ਰੂਰੀ ਹੈ ਤਾਂਕਿ ਉਹ ਚੋਣ ਤੋਂ ਪਹਿਲਾਂ ਅਪਣੇ ਫੈਸਲਿਆਂ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਨ।
ਹਾਲ ਹੀ ਵਿਚ ਟਰੰਪ ਨੇ ਅਪਣੇ ਇਕ ਬਿਆਨ ਵਿਚ ਕਿਹਾ ਸੀ ਕੈਲੀ ਕੋਲ ਰਾਜਨੀਤਿਕ ਸਮਝ ਨਹੀਂ ਹੈ। ਉਹ ਇਸ ਤੋਂ ਹਾਲੇ ਤੱਕ ਬਹੁਤ ਦੂਰ ਹੈ। ਇਸ ਬਿਆਨ ਤੋਂ ਬਾਅਦ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਕੈਲੀ ਨੇ ਅੱਗੇ ਦਾ ਰਸਤਾ ਔਖਾ ਹੋਵੇਗਾ।