ਆਸਟ੍ਰੇਲੀਆ ‘ਚ ਹੋਏ ਨੁਕਸਾਨ ਲਈ ਹਾਲੀਵੁੱਡ ਅਦਾਕਾਰ ਨੇ ਦਾਨ ਕੀਤੇ 10 ਲੱਖ ਡਾਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਜਿੱਥੇ ਪੂਰੀ ਦੁਨੀਆ...

Hollywood actor Chris Hemsworth

ਵਿਕਟੋਰੀਆ: ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਜਿੱਥੇ ਪੂਰੀ ਦੁਨੀਆ ਫਾਇਰ ਫਾਈਟਰਸ ਦੀ ਮੁਰੀਦ ਹੋਈ ਪਈ ਹੈ।ਜਿਨਾਂ ਵੱਲੋਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਜਾਨਵਰਾਂ ਨੂੰ ਅੱਗ ਵਿੱਚੋਂ ਦਿਨ ਰਾਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੁਣ ਉੱਥੇ ਹੀ ਕਈ ਸੈਲੀਬ੍ਰਿਟੀਜ਼ ਵੱਲੋਂ ਇਸ ਸ਼ਹਿਰ ਲਈ ਕਰੋੜਾ ਰੁਪਏ ਦਾਨ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਹਾਲੀਵੁੱਡ ਅਦਾਕਾਰ ਕ੍ਰਿਸ ਹੇਮਸਵਰਥ ਨੇ ਆਸਟ੍ਰੇਲੀਆ ਵਿਚ ਲੱਗੀ ਅੱਗ ਨਾਲ ਨਜਿੱਠਣ ਲਈ ਕਰੀਬ 10 ਲੱਖ ਡਾਲਰ ਦਾਨ ਕੀਤੇ ਨੇ। ਨਿਊ ਸਾਊਥ ਵੇਲਜ਼ ਦੇ ਬਾਯਰਾਨ ਬੇਅ ‘ਚ ਰਹਿਣ ਵਾਲੇ 36 ਸਾਲ ਦੇ ਅਦਾਕਾਰ ਕ੍ਰਿਸ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਵੀਡੀਓ ਸਾਂਝੀ ਕੀਤੀ। ਹੇਮਸਵਰਥ ਨੇ ਕਿਹਾ ਕਿ ''ਤੁਹਾਡੇ ਵਾਂਗ ਮੈਂ ਵੀ ਆਸਟ੍ਰੇਲੀਆ ‘ਚ ਲੱਗੀ ਅੱਗ ਨਾਲ ਨਜਿੱਠਣ ਵਿਚ ਯੋਗਦਾਨ ਦੇਣਾ ਚਾਹੁੰਦਾ ਹਾਂ।

''ਉਹਨਾਂ ਕਿਹਾ ਕਿ,''ਮੇਰਾ ਪਰਿਵਾਰ ਅਤੇ ਮੈਂ 10 ਲੱਖ ਡਾਲਰ ਦੇ ਰਹੇ ਹਾਂ ਅਤੇ ਆਸ ਹੈ ਕਿ ਸਾਰੇ ਲੋਕਾਂ ਨੂੰ ਅਸਟ੍ਰੇਲੀਆਂ ਦੇ ਯੋਗਦਾਨ ‘ਚ ਹਿੱਸ਼ਾ ਪਾਉਣ ਲਈ ੳਪੀਲ ਕੀਤੀ।ਉਹਨਾਂ ਕਿਹਾ ਕਿ ਇਕ ਪੈਸੇ ਦੀ ਵੀ ਕੀਮਤ ਹੈ। ਤੁਸੀਂ ਜੋ ਵੀ ਦਿਓਗੇ ਉਸ ਦੀ ਤਾਰੀਫ ਹੋਵੇਗੀ।

ਦੱਸ ਦੇਈਏ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜ ਦੇ ਜੰਗਲਾਂ ‘ਚ ਲੱਗੀ ਅੱਗ ਨੇ ਹਜ਼ਾਰਾਂ ਘਰਾਂ ਨੂੰ ਤਬਾਹ ਕੀਤਾ ਹੈ ਅਤੇ ਇਸ ਦੇ ਕਾਰਨ ਹਜ਼ਾਰਾਂ ਲੋਕ ਅਤੇ ਸੈਲਾਨੀ ਤਟੀ ਖੇਤਰ ਵੱਲ ਜਾਣ ਲਈ ਮਜਬੂਰ ਹੋ ਗਏ ਹਨ। ਕਰੀਬ 60 ਲੱਖ ਹੈਕਟੇਅਰ ਫਸਲ ਬਰਬਾਦ ਹੋਈ ਹੈ। ਉੱਥੇ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ।

ਇਸ ਤੋਂ ਇਲਾਵਾ ਅਦਾਕਾਰਾ ਨਿਕੋਲ ਕਿਡਮੈਨ, ਅਦਾਕਾਰ ਹਿਊਗ ਜੈਕਮੈਨ, ਨਿਕ ਕ੍ਰੋਲ, ਜੋਏਲ ਐਡਜਰਟਨ ਅਤੇ ਪੋਪ ਗਾਇਕ ਪਿੰਕ ਵੀ ਅੱਗ ਨਾਲ ਨਜਿੱਠਣ ਵਿਚ ਮਦਦ ਲਈ ਦਾਨ ਦੇ ਚੁੱਕੇ ਹਨ। ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਸਤੰਬਰ ਮਹੀਨੇ ਤੋਂ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ।

ਇਸ ਅੱਗ ਵਿਚ ਹੁਣ ਤੱਕ 50 ਕਰੋੜ ਤੋਂ ਵਧੇਰੇ ਜਾਨਵਰ ਜਿਊਂਦੇ ਸੜ ਚੁੱਕੇ ਹਨ ਜਦਕਿ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਅੱਗ ਵਿਚ 3 ਫਾਇਰ ਫਾਈਟਰਜ਼ ਨੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਤੇ 2000 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ।