India-Maldives row: ਭਾਰਤ ਨਾਲ ਤਣਾਅ ਦੇ ਚਲਦਿਆਂ ਮਾਲਦੀਵ 'ਚ ਰਾਸ਼ਟਰਪਤੀ ਮੁਈਜ਼ੂ ਵਿਰੁਧ ਬੇਭਰੋਸਗੀ ਮਤੇ ਦੀ ਮੰਗ
ਮਾਲਦੀਵ ਦੀ ਵਿਰੋਧੀ ਪਾਰਟੀ (ਮਾਲਦੀਵਜ਼ ਡੈਮੋਕ੍ਰੇਟਿਕ ਪਾਰਟੀ) ਦੇ ਨੇਤਾ ਅਲੀ ਅਜ਼ੀਮ ਨੇ ਕਿਹਾ ਹੈ ਕਿ ਸਾਨੂੰ ਦੇਸ਼ ਦੀ ਵਿਦੇਸ਼ ਨੀਤੀ ਨੂੰ ਮਜ਼ਬੂਤ ਰੱਖਣਾ ਹੋਵੇਗਾ।
India-Maldives row: ਭਾਰਤ ਨਾਲ ਤਣਾਅ ਤੋਂ ਬਾਅਦ ਮਾਲਦੀਵ 'ਚ ਰਾਸ਼ਟਰਪਤੀ ਮੁਈਜ਼ੂ ਵਿਰੁਧ ਬੇਭਰੋਸਗੀ ਮਤਾ ਲਿਆਉਣ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਮਾਲਦੀਵ ਦੀ ਵਿਰੋਧੀ ਪਾਰਟੀ (ਮਾਲਦੀਵਜ਼ ਡੈਮੋਕ੍ਰੇਟਿਕ ਪਾਰਟੀ) ਦੇ ਨੇਤਾ ਅਲੀ ਅਜ਼ੀਮ ਨੇ ਕਿਹਾ ਹੈ ਕਿ ਸਾਨੂੰ ਦੇਸ਼ ਦੀ ਵਿਦੇਸ਼ ਨੀਤੀ ਨੂੰ ਮਜ਼ਬੂਤ ਰੱਖਣਾ ਹੋਵੇਗਾ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਹੈ ਕਿ ਸਾਨੂੰ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਬਚਾਉਣੇ ਹੋਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਅਪਣੀ ਪਾਰਟੀ ਨੂੰ ਪੁੱਛਿਆ ਕਿ ਉਹ ਮੁਈਜ਼ੂ ਨੂੰ ਹਟਾਉਣ ਲਈ ਕਿਉਂ ਤਿਆਰ ਹਨ। ਉਨ੍ਹਾਂ ਅੱਗੇ ਪੁੱਛਿਆ- ਕੀ ਮਾਲਦੀਵ ਡੈਮੋਕ੍ਰੇਟਿਕ ਪਾਰਟੀ ਮੁਈਜ਼ੂ ਦੇ ਵਿਰੁਧ ਬੇਭਰੋਸਗੀ ਮਤਾ ਲਿਆਏਗੀ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮਾਲਦੀਵ ਦੇ ਸੰਸਦ ਮੈਂਬਰ ਦੀ ਟਿਪਣੀ 'ਤੇ ਉੱਠੇ ਵਿਵਾਦ 'ਤੇ ਮਾਲਦੀਵ ਦੀ ਸਾਬਕਾ ਰੱਖਿਆ ਮੰਤਰੀ ਮਾਰੀਆ ਅਹਿਮਦ ਦੀਦੀ ਦਾ ਕਹਿਣਾ ਹੈ ਕਿ ਇਹ ਰਾਸ਼ਟਰਪਤੀ ਮੁਈਜ਼ੂ ਦੇ ਪ੍ਰਸ਼ਾਸਨ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਅਸੀਂ ਛੋਟਾ ਦੇਸ਼ ਹਾਂ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਸਾਡੀਆਂ ਸਰਹੱਦਾਂ ਭਾਰਤ ਨਾਲ ਲੱਗਦੀਆਂ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮਾਰੀਆ ਅਹਿਮਦ ਨੇ ਕਿਹਾ- ਸਾਡੀ ਸੁਰੱਖਿਆ ਚਿੰਤਾਵਾਂ ਇਕੋ ਜਿਹੀਆਂ ਹਨ। ਭਾਰਤ ਨੇ ਹਮੇਸ਼ਾ ਸਾਡੀ ਮਦਦ ਕੀਤੀ ਹੈ। ਰੱਖਿਆ ਖੇਤਰ ਹੋਵੇ ਜਾਂ ਸਾਨੂੰ ਸਾਜ਼ੋ-ਸਾਮਾਨ ਪ੍ਰਦਾਨ ਕਰਨਾ, ਭਾਰਤ ਨੇ ਸਾਨੂੰ ਹੋਰ ਸਮਰੱਥ ਬਣਾਉਣ ਦੀ ਕੋਸ਼ਿਸ਼ ਵਿਚ ਸਾਡੀ ਮਦਦ ਕੀਤੀ ਹੈ। ਮਾਰੀਆ ਨੇ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਇਹ ਭਾਰਤ 911 ਦੀ ਕਾਲ ਵਾਂਗ ਹੈ। ਜਦੋਂ ਵੀ ਸਾਨੂੰ ਕੋਈ ਮੁਸੀਬਤ ਆਈ ਤਾਂ ਉਹ ਸਾਡੀ ਮਦਦ ਲਈ ਅੱਗੇ ਆਇਆ ਹੈ।
ਉਧਰ ਭਾਰਤ ਅਤੇ ਮਾਲਦੀਵ ਦੇ ਵਿਗੜਦੇ ਰਿਸ਼ਤਿਆਂ ਦਰਮਿਆਨ ਇਜ਼ਰਾਈਲ ਨੇ ਇਕ ਅਹਿਮ ਐਲਾਨ ਕੀਤਾ ਹੈ। ਇਜ਼ਰਾਈਲ ਦੀ ਸਰਕਾਰ ਮੰਗਲਵਾਰ, 9 ਜਨਵਰੀ, 2024 ਤੋਂ ਲਕਸ਼ਦੀਪ ਵਿਚ ਸਮੁੰਦਰੀ ਪਾਣੀ ਦੇ ਖਾਰੇਪਣ ਦੇ ਪਲਾਂਟ 'ਤੇ ਕੰਮ ਸ਼ੁਰੂ ਕਰ ਰਹੀ ਹੈ। ਭਾਰਤ 'ਚ ਇਜ਼ਰਾਈਲ ਦੇ ਦੂਤਾਵਾਸ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿਤੀ।
ਇਜ਼ਰਾਈਲ ਦਾ ਇਹ ਐਲਾਨ ਇਸ ਪੱਖੋਂ ਅਹਿਮ ਹੈ ਕਿਉਂਕਿ ਮਾਲਦੀਵ ਦੀ ਸਾਬਕਾ ਮੰਤਰੀ ਮਰੀਅਮ ਸ਼ਿਓਨਾ ਨੇ ਵੀ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਨਾਲ ਸਬੰਧਾਂ ਨੂੰ ਲੈ ਕੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਸੋਮਵਾਰ 7 ਜਨਵਰੀ ਨੂੰ ਭਾਰਤ-ਮਾਲਦੀਵ ਵਿਵਾਦ ਦੁਨੀਆਂ ਭਰ 'ਚ ਸੁਰਖੀਆਂ ਬਟੋਰ ਰਿਹਾ ਸੀ ਅਤੇ ਆਖਰਕਾਰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿੱਪਣੀ ਕਰਨ ਵਾਲੇ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ।
(For more Punjabi news apart from Maldives leader calls for steps to remove President Muizzu amid row with India, stay tuned to Rozana Spokesman)