ਰਾਤੋ-ਰਾਤ ਚਮਕੀ ‘ਬੇਘਰ’ ਮਹਿਲਾ ਦੀ ਕਿਸਮਤ, ਲਾਟਰੀ ਜਿੱਤ ਕੇ ਬਣੀ 40 ਕਰੋੜ ਦੀ ਮਾਲਕਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਲੀਫੋਰਨੀਆ ਸਟੇਟ ਲਾਟਰੀ ਨੇ ਬੰਪਰ ਲਾਟਰੀ ਦੇ ਜੇਤੂਆਂ ਦਾ ਐਲਾਨ ਕੀਤਾ

Image: For representation purpose only

 

ਕੈਲੀਫੋਰਨੀਆ: ਅਮੀਰ ਬਣਨ ਦਾ ਸੁਪਨਾ ਹਰ ਕੋਈ ਦੇਖਦਾ। ਕੁੱਝ ਲੋਕ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਪੈਸੇ ਇਕੱਠਾ ਨਹੀਂ ਕਰ ਪਾਉਂਦੇ, ਜਦਕਿ ਕੁੱਝ ਲੋਕਾਂ ਦੀ ਕਿਸਮਤ ਰਾਤੋ-ਰਾਤ ਚਮਕ ਜਾਂਦੀ ਹੈ ਅਤੇ ਉਹ ਪਲ ਭਰ 'ਚ ਅਮੀਰ ਹੋ ਜਾਂਦੇ ਹਨ। ਤੁਸੀਂ ਅਜਿਹੀਆਂ ਕਈ ਖ਼ਬਰਾਂ ਦੇਖੀਆਂ ਜਾਂ ਸੁਣੀਆਂ ਹੋਣਗੀਆਂ ਕਿ ਲੋਕ ਲਾਟਰੀ ਦੀਆਂ ਟਿਕਟਾਂ ਖਰੀਦਦੇ ਹਨ ਅਤੇ ਉਸ ਟਿਕਟ ਨਾਲ ਉਨ੍ਹਾਂ ਦੀ ਕਿਸਮਤ ਇਸ ਤਰ੍ਹਾਂ ਚਮਕ ਜਾਂਦੀ ਹੈ ਕਿ ਉਹ ਰਾਤੋ-ਰਾਤ ਕਰੋੜਪਤੀ ਜਾਂ ਅਰਬਪਤੀ ਬਣ ਜਾਂਦੇ ਹਨ।

ਇਹ ਵੀ ਪੜ੍ਹੋ: ਸ਼ਰਧਾ ਵਾਲਕਰ ਹਤਿਆ: ਦਿੱਲੀ ਦੀ ਅਦਾਲਤ ਵਲੋਂ ਆਫ਼ਤਾਬ ਪੂਨਾਵਾਲ ਵਿਰੁਧ ਹਤਿਆ ਦੇ ਦੋਸ਼ ਤੈਅ 

ਕੁੱਝ ਅਜਿਹੀ ਹੀ ਕਿਸਮਤ ਚਮਕੀ ਅਮਰੀਕਾ ਦੇ ਪੈਨਸਿਲਵੇਨੀਆ ਦੀ ਰਹਿਣ ਵਾਲੀ ਇਕ ਔਰਤ ਦੀ। ਉਹ ਇਕ ਝਟਕੇ ਵਿਚ 40 ਕਰੋੜ ਰੁਪਏ ਦੀ ਮਾਲਕਣ ਬਣ ਗਈ। ਔਰਤ ਨੇ ਦਸਿਆ ਕਿ ਉਸ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਨੇ ਲਾਟਰੀ 'ਚ ਕਰੋੜਾਂ ਰੁਪਏ ਜਿੱਤੇ ਹਨ।

ਇਹ ਵੀ ਪੜ੍ਹੋ: ਐਲੋਨ ਮਸਕ ਦਾ ਇੱਕ ਹੋਰ ਵੱਡਾ ਐਲਾਨ, ਹੁਣ ਇਨ੍ਹਾਂ ਟਵਿਟਰ ਖ਼ਾਤਿਆਂ ’ਤੇ ਡਿੱਗੇਗੀ ਗਾਜ਼ !

ਮੀਡੀਆ ਰਿਪੋਰਟ ਅਨੁਸਾਰ ਹਾਲ ਹੀ ਵਿਚ ਕੈਲੀਫੋਰਨੀਆ ਸਟੇਟ ਲਾਟਰੀ ਨੇ ਬੰਪਰ ਲਾਟਰੀ ਦੇ ਜੇਤੂਆਂ ਦਾ ਐਲਾਨ ਕੀਤਾ, ਜਿਸ ਵਿਚ ਲੂਸੀਆ ਫੋਰਸੇਥ ਨੇ ਬੰਪਰ ਇਨਾਮ ਜਿੱਤ ਲਿਆ ਹੈ। ਲੂਸੀਆ ਪੈਨਸਿਲਵੇਨੀਆ ਦੇ ਪਿਟਸਬਰਗ ਦੀ ਵਸਨੀਕ ਹੈ। ਉਸ ਨੇ ਦਸਿਆ ਕਿ ਉਸ ਨੂੰ 5 ਲੱਖ ਡਾਲਰ ਯਾਨੀ ਕਰੀਬ 40 ਕਰੋੜ 84 ਲੱਖ ਰੁਪਏ ਦੀ ਲਾਟਰੀ ਲੱਗੀ ਹੈ। ਲੂਸੀਆ ਇਕ ਬੇਘਰ ਔਰਤ ਹੈ, ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ, ਇਸ ਲਈ ਉਸ ਨੇ ਸਿੱਧਾ ਲਾਟਰੀ ਦਫ਼ਤਰ ਨਾਲ ਸੰਪਰਕ ਕੀਤਾ, ਜਿਥੋਂ ਉਸ ਨੂੰ ਦਸਿਆ ਗਿਆ ਕਿ ਉਸ ਨੇ ਸੱਚਮੁੱਚ ਕਰੋੜਾਂ ਦੀ ਲਾਟਰੀ ਜਿੱਤੀ ਹੈ।

ਇਹ ਵੀ ਪੜ੍ਹੋ: ਨੇਪਾਲ ਪੁਲਿਸ ਨੇ 3 ਔਰਤਾਂ ਸਣੇ 10 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਗੈਰਕਾਨੂੰਨੀ ਢੰਗ ਨਾਲ ਨਾਗਰਿਕਤਾ ਲੈਣ ਦੇ ਇਲਜ਼ਾਮ 

ਲੂਸੀਆ ਨੇ ਦਸਿਆ ਕਿ ਉਹ 6 ਸਾਲ ਪਹਿਲਾਂ ਬੇਘਰ ਹੋ ਗਈ ਸੀ, ਯਾਨੀ ਉਸ ਕੋਲ ਰਹਿਣ ਲਈ ਘਰ ਨਹੀਂ ਸੀ ਅਤੇ ਸੱਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਇਸ ਸਾਲ ਵਿਆਹ ਕਰਨ ਜਾ ਰਹੀ ਹੈ। ਅਜਿਹੇ 'ਚ ਇੰਨੀ ਵੱਡੀ ਰਕਮ ਜਿੱਤਣਾ ਉਸ ਲਈ ਖੁਸ਼ੀ ਦੀ ਗੱਲ ਹੈ। ਲੂਸੀਆ ਨੇ ਦਸਿਆ ਕਿ ਉਸ ਨੇ ਲਾਟਰੀ ਦੀ ਟਿਕਟ ਬਿਨਾਂ ਕੁੱਝ ਸੋਚੇ ਖਰੀਦੀ ਸੀ, ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਇੰਨੀ ਵੱਡੀ ਰਕਮ ਜਿੱਤੇਗੀ। ਉਸ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਅਪਣੀ ਕਾਰ ਵਿਚ ਪੈਟਰੋਲ ਭਰ ਰਹੀ ਸੀ ਜਦ ਉਸ ਨੂੰ ਪਤਾ ਲੱਗਿਆ ਕਿ ਉਹ ਇਕ ਝਟਕੇ ਵਿਚ 40 ਕਰੋੜ ਰੁਪਏ ਤੋਂ ਵੱਧ ਦੀ ਮਾਲਕਣ ਬਣ ਗਈ ਹੈ।