ਬਜ਼ੁਰਗ ਜੋੜੇ ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਪੇਸ਼ ਕੀਤੀ ਜ਼ਿੰਦਾਦਿਲੀ ਦੀ ਮਿਸਾਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਇਕ ਜੋੜ ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਜ਼ਿੰਦਾਦਿਲੀ ਦੀ ਮਿਸਾਲ ਪੇਸ਼ ਕੀਤੀ ਹੈ।

Wedding Bells for Two 95-Year-Olds

ਨਿਊਯਾਰਕ: ਅਮਰੀਕਾ (America)  ਵਿਚ ਇਕ ਜੋੜੇ (Couple) ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਜ਼ਿੰਦਾਦਿਲੀ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਜੋੜੇ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਉਮਰ 5 ਸਾਲ ਵੀ ਬਚੀ ਹੈ ਤਾਂ ਕਿਉਂ ਨਾ ਇਸ ਨੂੰ ਇਕੱਠਿਆਂ ਬਿਤਾਇਆ ਜਾਵੇ। 95 ਸਾਲਾ ਜਾਇ ਮੋਰੋ ਨਲਟਨ (Joy Morrow-Nulton) ਨੇ 22 ਮਈ ਨੂੰ ਜਾਨ ਸ਼ੂਲਟਸ ਜੂਨੀਅਰ (John Shults Jr) ਨਾਲ ਵਿਆਹ ਕਰਵਾਇਆ ਹੈ।

ਹੋਰ ਪੜ੍ਹੋ: ਪਾਬੰਦੀਆਂ ਵਿਚ ਮਿਲ ਰਹੀ ਢਿੱਲ ਪਰ ਨਹੀਂ ਟਲਿਆ ਖ਼ਤਰਾ, ਇਹਨਾਂ ਗੱਲਾਂ ਦਾ ਰੱਖੋ ਖ਼ਿਆਲ

ਇਸੇ ਦਿਨ ਉਹਨਾਂ ਨੇ ਅਪਣਾ 95ਵਾਂ ਜਨਮਦਿਨ ਵੀ ਮਨਾਇਆ। ਜਾਇ ਦਾ ਕਹਿਣਾ ਹੈ ‘ਜੇਕਰ ਸਾਡੀ ਉਮਰ 5 ਸਾਲ ਵੀ ਬਚੀ ਹੈ ਤਾਂ ਕਿਉਂ ਨਾ ਇਹ ਸਮਾਂ ਇਕੱਠਿਆਂ ਬਿਤਾਇਆ ਜਾਵੇ’। ਦੋਵਾਂ ਦਾ ਜਨਮ 1926 ਵਿਚ ਹੋਇਆ ਸੀ। ਵਿਆਹ ਦੇ 60 ਸਾਲ ਬਾਅਦ ਦੋਵਾਂ ਦੇ ਜੀਵਨ ਸਾਥੀ ਗੁਜ਼ਰ ਗਏ। ਇਸ ਤੋਂ ਬਾਅਦ ਦੋਵੇਂ ਹੀ ਅਪਣੇ-ਅਪਣੇ ਘਰ ਵਿਚ ਇਕੱਲੇ ਹੀ ਰਹਿੰਦੇ ਸੀ।

ਇਹ ਵੀ ਪੜ੍ਹੋ: ਐਲੋਪੈਥੀ ਵਿਵਾਦ: ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਲਾਂ, ਪਟਨਾ 'ਚ IMA ਨੇ ਦਰਜ ਕਰਵਾਈ FIR

ਜਾਇ ਦੇ ਬੇਟੇ ਦਾ ਕਹਿਣਾ ਹੈ ਕਿ ਦੋਵਾਂ ਦੀ ਜੋੜੀ ਬਹੁਤ ਵਧੀਆ ਲੱਗ ਰਹੀ ਹੈ। ਸ਼ੂਲਟਸ ਇਕ ਉਦਮੀ ਸਨ ਅਤੇ ਉਹ 2020 ਵਿਚ ਸੇਵਾਮੁਕਤ ਹੋਏ। ਜਾਇ  ਨੇ ਦੱਸਿਆ ਕਿ ਉਹ ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਸੀ ਅਤੇ ਅਕਸਰ ਜਨਤਕ ਥਾਵਾਂ ’ਤੇ ਮਿਲਦੇ ਰਹਿੰਦੇ ਸੀ।

ਇਹ ਵੀ ਪੜ੍ਹੋ:  ਕਾਨਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 17 ਦੀ ਮੌਤ, PM ਨੇ ਜ਼ਾਹਰ ਕੀਤਾ ਦੁੱਖ

ਸ਼ੂਲਟਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਜਾਇ ਨੂੰ ਵਿਆਹ ਲਈ ਪੁੱਛਿਆ ਤਾਂ ਉਹ ਮੁਸਕੁਰਾਉਣ ਲੱਗੀ। ਉਹਨਾਂ ਦੇ ਇਸ ਫੈਸਲੇ ਨਾਲ ਦੋਵਾਂ ਦੇ ਪਰਿਵਾਰ ਕਾਫ਼ੀ ਖੁਸ਼ ਹਨ। ਸ਼ੂਲਟਸ ਦੇ 10 ਪੋਤੇ ਅਤੇ ਪੰਜ ਪੜਪੋਤੇ ਹਨ ਜਦਕਿ ਜਾਇ ਦੇ ਤਿੰਨ ਪੋਤੇ-ਪੋਤੀਆਂ ਅਤੇ ਪੰਜ ਪੜਪੋਤੇ ਹਨ।