ਅਮਰੀਕਾ: ਵਿਦਿਆਰਥੀਆਂ ਨੇ ਮਾਸਕ ਪਾਉਣ ਤੋਂ ਕੀਤਾ ਮਨ੍ਹਾ ਤਾਂ ਉਡਾਣ ਕੀਤੀ ਰੱਦ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਊਥ ਕੈਰੋਲਿਨਾ ਦੇ ਸ਼ਾਰਲੋਟ ਤੋਂ ਨਸਾਓ, ਬਹਾਮਾਸ ਜਾਣ ਵਾਲੀ ਅਮੈਰੀਕਨ ਏਅਰਲਾਈਂਸ ਦੀ ਫਲਾਈਟ 893 ਨੂੰ ਸੋਮਵਾਰ ਸਵੇਰੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। 

American Airlines flight delayed after teens refuse to wear face masks

ਕੈਲੀਫੋਰਨੀਆ - ਦੁਨੀਆ ਭਰ 'ਚ ਕੋਰੋਨਾ ਵਾਇਰਸ ਅਜੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਇਸ ਦੇ ਚਲਦੇ ਫਲਾਈਟ ਵਿਚ ਜਾਣ ਵਾਲੇ ਵਿਅਕਤੀਆਂ ਨੂੰ ਮਾਸਕ ਪਾਉਣ ਦੇ ਖ਼ਾਸ ਨਿਰਦੇਸ਼ ਦਿੱਤੇ ਜਾਂਦੇ ਹਨ। ਪਰ ਹੁਣ ਅਮਰੀਕਾ 'ਚ ਅਮੈਰੀਕਨ ਏਅਰਲਾਈਨ ਦੀ ਇੱਕ ਫਲਾਈਟ 'ਚ ਹਾਈ ਸਕੂਲ ਦੇ ਤਕਰੀਬਨ 30 ਵਿਦਿਆਰਥੀਆਂ ਦੇ ਲੋੜ ਅਨੁਸਾਰ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰਨ ਤੋਂ ਬਾਅਦ ਰੱਦ ਕੀਤੀ ਗਈ ਅਤੇ ਸਾਰਾ ਦਿਨ ਰਵਾਨਗੀ ਤੋਂ ਅਸਮਰੱਥ ਰਹੀ।

ਇਹ ਵੀ ਪੜ੍ਹੋ -  ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, ਖਰਚਾ ਕਰਵਾ ਕੇ ਕੁੜੀ ਕਹਿੰਦੀ ਤੂੰ ਕੌਣ ਮੈਂ ਕੌਣ

ਸਾਊਥ ਕੈਰੋਲਿਨਾ ਦੇ ਸ਼ਾਰਲੋਟ ਤੋਂ ਨਸਾਓ, ਬਹਾਮਾਸ ਜਾਣ ਵਾਲੀ ਅਮੈਰੀਕਨ ਏਅਰਲਾਈਂਸ ਦੀ ਫਲਾਈਟ 893 ਨੂੰ ਸੋਮਵਾਰ ਸਵੇਰੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਫਲਾਈਟ ਰੱਦ ਹੋਣ ਤੋਂ ਅਗਲੇ ਦਿਨ ਰਵਾਨਾ ਕੀਤੀ ਗਈ। ਅਮੈਰੀਕਨ ਏਅਰ ਲਾਈਨ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਕੁਝ ਯਾਤਰੀ ਜਹਾਜ਼ ਵਿਚ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰ ਰਹੇ ਸਨ ਅਤੇ ਜਹਾਜ਼ ਦੇ ਕਰਮਚਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਸਨ।

ਇਹ ਵੀ ਪੜ੍ਹੋ -  ਮਾਂ ਦਾ ਕਤਲ ਕਰ ਕਲਯੁਗੀ ਪੁੱਤ ਨੇ ਪਕਾ ਕੇ ਖਾਧੇ ਲਾਸ਼ ਦੇ ਟੁਕੜੇ! ਅਦਾਲਤ ਨੇ ਦਿੱਤੀ ਮੌਤ ਦੀ ਸਜ਼ਾ

ਇਸ ਸਥਿਤੀ ਨੂੰ ਦੇਖਦਿਆਂ ਉਡਾਣ ਨੂੰ ਰੱਦ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੋਮਵਾਰ ਨੂੰ ਖਾਣੇ ਦੇ ਵਾਊਚਰਾਂ ਦੇ ਨਾਲ ਨਾਲ ਹੋਟਲ 'ਚ ਕਮਰੇ ਵੀ ਮੁਹੱਈਆ ਕਰਵਾਏ ਗਏ। ਜਹਾਜ਼ ਵਿਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ 30 ਦੇ ਕਰੀਬ ਵਿਦਿਆਰਥੀਆਂ ਦਾ ਸਮੂਹ ਆਪਣੀ ਗ੍ਰੈਜੂਏਸ਼ਨ ਦੀ ਪਾਰਟੀ ਲਈ ਬਹਾਮਾਸ ਜਾ ਰਿਹਾ ਸੀ ਅਤੇ ਉਹਨਾਂ ਨੇ ਮਾਸਕ ਨਹੀਂ ਪਹਿਣੇ ਸਨ। ਏਅਰਲਾਈਨ ਅਧਿਕਾਰੀਆਂ ਵੱਲੋਂ ਫਲਾਈਟ ਰੱਦ ਕਰਨ ਤੋਂ ਬਾਅਦ ਇਸ ਸਮੂਹ ਨੂੰ ਹੋਰ ਫਲਾਈਟ ਵਿਚ ਜਾਣ ਲਈ ਕਿਹਾ ਗਿਆ ਤਾਂ ਉਹ ਫੇਸ ਮਾਸਕ ਪਹਿਨਣ ਲਈ ਤਿਆਰ ਹੋ ਗਏ। ਇਹ ਫਲਾਈਟ ਆਖ਼ਰਕਾਰ ਮੰਗਲਵਾਰ ਸਵੇਰੇ 10 ਵਜੇ ਸ਼ਾਰਲੋਟ ਤੋਂ ਰਵਾਨਾ ਹੋਈ।