ਕਿਸੇ ਅਜੂਬੇ ਤੋਂ ਘੱਟ ਨਹੀਂ ਹੈ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁਰਦਵਾਰੇ ਦੀ ਮੂਲ ਇਮਾਰਤ ਨੂੰ ਛੇੜੇ ਬਿਨਾ ਆਸਪਾਸ ਇਮਾਰਤਾਂ ਤਿਆਰ ਕੀਤੀਆਂ ਗਈਆਂ। ਗੁਰਦਵਾਰਾ ਸਾਹਿਬ ਚ ਕਰੀਬ 5000 ਯਾਤਰੀਆਂ ਨੂੰ ਠਹਿਰਾਉਣ ਲਈ ਕਮਰੇ ਤਿਆਰ ਕੀਤੇ ਗਏ ਹਨ।

Kartarpur Sahib

ਸ੍ਰੀ ਕਰਤਾਰਪੁਰ ਸਾਹਿਬ  (ਚਰਨਜੀਤ ਸਿੰਘ): ਬਾਬੇ ਨਾਨਕ ਦੀ ਆਖ਼ਰੀ ਅਰਾਮਗਾਹ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਕਿਸੇ ਅਜੂਬੇ ਤੋਂ ਘੱਟ ਨਹੀਂ ਲਗਦਾ। ਇਸ ਗੁਰਦਵਾਰਾ ਸਾਹਿਬ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਸਥਾਨ ਹੋਣ ਦਾ ਮਾਣ ਹਾਸਲ ਹੈ। 10 ਮਹੀਨਿਆਂ ਵਿਚ ਇਹ ਪੁਰਾ ਗੁਰਦਵਾਰਾ ਤਿਆਰ ਹੋਇਆ 42 ਏਕੜ ਰਕਬੇ ਚ ਫੈਲੇ ਇਸ ਅਸਥਾਨ ਤਿਆਰ ਕੀਤਾ ਹੋਇਆ ਹੈ।

ਗੁਰਦਵਾਰੇ ਦੀ ਮੂਲ ਇਮਾਰਤ ਨੂੰ ਛੇੜੇ ਬਿਨਾ ਆਸਪਾਸ ਇਮਾਰਤਾਂ ਤਿਆਰ ਕੀਤੀਆਂ ਗਈਆਂ। ਗੁਰਦਵਾਰਾ ਸਾਹਿਬ ਚ ਕਰੀਬ 5000 ਯਾਤਰੀਆਂ ਨੂੰ ਠਹਿਰਾਉਣ ਲਈ ਕਮਰੇ ਤਿਆਰ ਕੀਤੇ ਗਏ ਹਨ। ਯਾਤਰੂਆਂ ਲਈ ਲੰਗਰ ਦੀ ਇਮਾਰਤ ਵੀ ਅਤਿ ਆਧੁਨਿਕ ਹੈ। ਇਸ ਦੇ ਨਾਲ ਇਕ ਲਾਇਬ੍ਰੇਰੀ ਤੇ ਅਜਾਇਬ ਘਰ ਵੀ ਹੈ। ਰਾਤ ਸਮੇਂ ਇਹ ਇਮਾਰਤ ਜਦ ਬਿਜਲਈ ਲਾਈਟਾਂ ਨਾਲ ਚਮਕਦੀ ਹੈ ਤੇ ਇਸ ਦੀ ਦਿਖ ਸਵਰਗ ਨੂੰ ਵੀ ਮਾਤ ਪਾਉਂਦੀ ਹੈ।

ਜਿਵੇਂ ਹੀ ਯਾਤਰੂ ਦਰਸ਼ਨੀ ਡਿਉੜੀ ਰਾਹੀਂ ਗੁਰਦਵਾਰਾ ਸਾਹਿਬ 'ਚ ਦਾਖ਼ਲ ਹੁੰਦਾ ਹੈ ਤਾਂ ਉਸ ਨੂੰ ਇਮਾਰਤ ਦੇ ਬਣੇ ਮਾਡਲ ਰਾਹੀਂ ਪੁਰੀ ਇਮਾਰਤ ਦੀ ਜਾਣਕਾਰੀ ਦਿਤੀ ਜਾਂਦੀ ਹੈ। ਯਾਤਰੂ ਜੋੜੇ ਜਮਾਂ ਕਰਵਾ ਕੇ ਜਦ ਗੁਰੂ ਘਰ ਚ ਜਾਂਦਾ ਹੈ ਤਾਂ ਅਪਣਾ ਆਪ ਭੁਲ ਜਾਂਦਾ ਹੈ।