ਵਿਜੇ ਮਾਲਿਆ ਦੀ ਹਵਾਲਗੀ ਮਾਮਲੇ 'ਤੇ ਹੋਵੇਗਾ ਛੇਤੀ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਕਟ ਵਿਚ ਫਸੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ਵਿਚ ਫਿਰ ਤੋਂ ਪੇਸ਼ ਹੋਣਗੇ। ਮਾਲਿਆ ਦੀ ਸਪੁਰਦਗੀ ਦੇ ਮੁਕੱਦਮੇ...

Vijay Mallya

ਲੰਡਨ : (ਭਾਸ਼ਾ) ਮੁਸੀਬਤ ਵਿਚ ਫਸੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ਵਿਚ ਫਿਰ ਤੋਂ ਪੇਸ਼ ਹੋਣਗੇ। ਮਾਲਿਆ ਦੀ ਸਪੁਰਦਗੀ ਦੇ ਮੁਕੱਦਮੇ 'ਤੇ ਫੈਸਲਾ ਛੇਤੀ ਆ ਸਕਦਾ ਹੈ।  ਕਿੰਗਫਿਸ਼ਰ ਏਅਰਲਾਈਨਸ ਦੇ ਪ੍ਰਮੁੱਖ ਰਹੇ 62 ਸਾਲ ਦੇ ਮਾਲਿਆ ਉਤੇ ਲਗਭੱਗ 9,000 ਕਰੋਡ਼ ਰੁਪਏ ਦੀ ਧੋਖਾਧੜੀ ਅਤੇ ਪੈਸਾ ਚੋਰੀ ਦਾ ਇਲਜ਼ਾਮ ਹੈ। ਪਿਛਲੇ ਸਾਲ ਅਪ੍ਰੈਲ ਤੋਂ ਹਵਾਲਗੀ ਵਾਰੰਟ ਤੋਂ ਬਾਅਦ ਤੋਂ ਮਾਲਿਆ ਜ਼ਮਾਨਤ ਉਤੇ ਹਨ। ਮਾਲਿਆ ਅਪਣੇ ਵਿਰੁਧ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਦੇ ਰਹੇ ਹਨ।

ਹਾਲਾਂਕਿ, ਮਾਲਿਆ ਨੇ ਟਵੀਟ ਕਰ ਕਿਹਾ ਕਿ ਮੈਂ ਇਕ ਵੀ ਪੈਸੇ ਦਾ ਕਰਜ਼ ਨਹੀਂ ਲਿਆ। ਕਰਜ਼ ਕਿੰਗਫਿਸ਼ਰ ਏਅਰਲਾਈਨਸ ਨੇ ਲਿਆ। ਕਾਰੋਬਾਰੀ ਅਸਫਲਤਾ ਦੀ ਵਜ੍ਹਾ ਨਾਲ ਇਹ ਪੈਸਾ ਡੁਬਿਆ ਹੈ। ਗਾਰੰਟੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਧੋਖੇਬਾਜ ਦੱਸਿਆ ਜਾਵੇ। ਮਾਲਿਆ ਨੇ ਕਿਹਾ ਕਿ ਮੈਂ ਮੂਲ ਰਾਸ਼ੀ ਦਾ 100 ਫ਼ੀ ਸਦੀ ਵਾਪਸ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਨੂੰ ਸਵੀਕਾਰ ਕੀਤਾ ਜਾਵੇ। ਮਾਲਿਆ ਵਿਰੁਧ ਸਪੁਰਦਗੀ ਦਾ ਮਾਮਲਾ ਨਿਆਂ ਅਧਿਕਾਰੀ ਦੀ ਅਦਾਲਤ ਵਿਚ ਪਿਛਲੇ ਸਾਲ ਚਾਰ ਦਸੰਬਰ ਨੂੰ ਸ਼ੁਰੂ ਹੋਇਆ ਸੀ।

ਬੀਤੇ ਦਿਨੀਂ ਭਾਰਤ ਵਿਚ ਸੁਪਰੀਮ ਕੋਰਟ ਨੇ ਮਾਲਿਆ ਨੂੰ ਵੱਡਾ ਝੱਟਕਾ ਦਿੰਦੇ ਹੋਏ ਉਸ ਵਿਰੁਧ ਈਡੀ ਦੀ ਕਾਰਵਾਈ ਉਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿਤਾ। ਵਿਜੇ ਮਾਲਿਆ ਨੇ ਅਪਣੇ ਵਕੀਲ  ਦੇ ਜ਼ਰੀਏ ਭਾਰਤ ਦੇ ਸੁਪਰੀਮ ਕੋਰਟ ਵਿਚ ਈਡੀ ਦੀ ਕਾਰਵਾਈ ਉਤੇ ਰੋਕ ਲਗਾਉਣ ਦੀ ਪਟੀਸ਼ਨ ਦਾਖਲ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿਤੀ।  ਦਰਅਸਲ, ਈਡੀ ਨੇ ਵਿਜੇ ਮਾਲਿਆ ਨੂੰ ਭਗੌੜਾ ਆਰਥਕ ਅਪਰਾਧੀ ਐਲਾਨ ਕਰ ਉਸ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਸੀ।

ਮਾਲਿਆ ਨੇ ਇਸ ਪ੍ਰਕਿਰਿਆ ਉਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਠਕ-ਠਕਾਇਆ ਪਰ ਸੁਪਰੀਮ ਕੋਰਟ ਨੇ ਮਾਲਿਆ ਨੂੰ ਰਾਹਤ ਦੇਣ ਦੀ ਬਜਾਏ ਈਡੀ ਨੂੰ ਹੀ ਨੋਟਿਸ ਜਾਰੀ ਕਰ ਉਸ ਨੂੰ ਪ੍ਰਕਿਰਿਆ ਅੱਗੇ ਵਧਾਉਣ ਦਾ ਆਦੇਸ਼ ਦੇ ਦਿਤਾ।