ਫੇਸਬੁਕ ਨੇ ਵਰਚੂਅਲ ਸਟਾਰਟਅਪ ਨੂੰ ਕੀਤਾ ਐਕਵਾਇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗ੍ਰੋਕਸਟਾਈਲ ਨੇ ਬਲਾਗ ਪੋਸਟ ਵਿਚ ਕਿਹਾ ਕਿ ਅਸੀਂ ਇਹ ਸਾਂਝਾ ਕਰਦੇ ਹੋਏ ਉਤਸ਼ਾਹਿਤ ਹਾਂ ਕਿ ਅਸੀਂ ਇਕ ਟੀਮ ਦੇ ਤੌਰ 'ਤੇ ਅੱਗੇ ਵੱਧ ਰਹੇ ਹਾਂ।

Facebook

ਸੈਨ ਫਰਾਂਸਿਸਕੋ : ਫੇਸਬੁਕ ਨੇ ਅਪਣੇ ਯੂਜ਼ਰਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਰਥਾ ਦੀ ਵਰਤੋਂ ਕਰ ਕੇ ਬਿਹਤਰ ਤਰੀਕੇ ਨਾਲ ਖਰੀਦਾਰੀ ਕਰਨ ਵਿਚ ਸਮਰਥ ਬਣਾਉਣ ਲਈ ਅਮਰੀਕਾ ਦੀ ਵਰਚੂਅਲ ਸਰਚ ਸਟਾਰਟਅਪ ਗ੍ਰੋਕਸਟਾਈਲ ਨੂੰ ਐਕਵਾਇਰ ਕੀਤਾ ਹੈ। ਸੌਦੇ ਦੀ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਫੇਸਬੁਕ ਦੇ ਬੁਲਾਰੇ ਵਾਨੇਸਾ ਚਾਨ ਦੇ ਹਵਾਲੇ ਤੋਂ ਰੀਪੋਰਟ ਵਿਚ ਕਿਹਾ ਗਿਆ ਕਿ ਅਸੀਂ

ਫੇਸਬੁਕ ਵਿਚ ਗ੍ਰੋਕਸਟਾਈਲ ਦਾ ਸਵਾਗਤ ਕਰਦੇ ਹੋਏ ਉਤਸ਼ਾਹਿਤ ਹਾਂ। ਉਹਨਾਂ ਦੀ ਟੀਮ ਅਤੇ ਤਕਨੀਕ ਸਾਡੀ ਆਰਟੀਫਿਸ਼ੀਅਲ ਸਮਰਥਾਵਾਂ ਵਿਚ ਯੋਗਦਾਨ ਦੇਵੇਗੀ । ਮੂਲ ਵਿਚਾਰ ਇਹ ਹੈ ਕਿ ਯੂਜ਼ਰ ਕਿਸੇ ਫਰਨੀਚਰ ਜਾਂ ਲਾਈਟ ਫਿਕਸਰ ਦੀ ਤਸਵੀਰ ਖਿੱਚ ਕੇ ਬਿਲਕੁਲ ਉਸੇ ਤਰ੍ਹਾਂ ਦਾ ਦੂਜਾ ਉਤਪਾਦ ਸਟੋਰਸ ਦੇ ਸਟਾਕ ਵਿਚ ਲੱਭ ਕੇ ਖਰੀਦ ਸਕੇ। ਗ੍ਰੋਕਸਟਾਈਲ ਨੇ ਬਲਾਗ ਪੋਸਟ ਵਿਚ ਕਿਹਾ ਕਿ ਅਸੀਂ ਇਹ ਸਾਂਝਾ

ਕਰਦੇ ਹੋਏ ਉਤਸ਼ਾਹਿਤ ਹਾਂ ਕਿ ਅਸੀਂ ਇਕ ਟੀਮ ਦੇ ਤੌਰ 'ਤੇ ਅੱਗੇ ਵੱਧ ਰਹੇ ਹਾਂ। ਅਸੀਂ ਰਿਟੇਲ ਦੇ ਲਈ ਖ਼ੁਦਰਾ ਵਿਕਰੀ ਦੇ ਲਈ ਵਧੀਆ ਵਰਚੂਅਲ ਖੋਜ ਤਜ਼ੁਰਬੇ ਦੇ ਨਿਰਮਾਣ ਲਈ ਅਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨਾ ਜਾਰੀ ਰੱਖਾਂਗੇ। ਗ੍ਰੋਕਸਟਾਈਲ ਨੇ ਅਪਣੇ ਲਿੰਕਇਡਨ ਪੇਜ 'ਤੇ ਫੇਸਬੁਕ ਵੱਲੋਂ ਐਕਵਾਇਰ ਕੀਤੇ ਜਾਣ ਦੀ ਗੱਲ ਕਹੀ ਹੈ। ਸੈਨ ਫਰਾਂਸਿਸਕੋ ਦੀ ਇਸ ਸਟਾਰਟਅਪ ਦੀ ਸਥਾਪਨਾ ਸਾਲ 2015 ਵਿਚ ਹੋਈ ਸੀ।