ਪਾਕਿਸਤਾਨ ਨੇ ਫੇਸਬੁਕ ਨੂੰ ਅਪਣਾ ਦਫ਼ਤਰ ਖੋਲ੍ਹਣ ਦਾ ਦਿਤਾ ਸੱਦਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਸੈਨ ਨੇ ਕਿਹਾ ਕਿ ਸਰਕਾਰ ਨੇ ਐਸੋਸੀਏਟਿਡ ਪ੍ਰੈਸ ਆਫ਼ ਪਾਕਿਸਤਾਨ ਨੂੰ ਡਿਜ਼ੀਟਲ ਸਰਵਿਸ ਆਫ਼ ਪਾਕਿਸਤਾਨ ਵਿਚ ਬਦਲਣ ਦਾ ਫ਼ੈਸਲਾ ਕੀਤਾ ਹੈ

Chaudhry Fawad Hussain

ਇਸਲਾਮਾਬਾਦ : ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਸੋਸ਼ਲ ਨੈਟਵਰਕ ਸਾਈਟ ਫੇਸਬੁਕ ਨੂੰ ਅਪਣੇ ਇਥੇ ਦਫ਼ਤਰ ਖੋਲ੍ਹਣ  ਲਈ ਸੱਦਾ ਦਿਤਾ ਹੈ। ਹੁਸੈਨ ਨੇ ਡਿਜ਼ੀਟਲ ਮੀਡੀਆ ਦੇ ਮਹੱਤਵ 'ਤੇ ਕਰਵਾਏ ਗਏ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਇਸ਼ਤਿਹਾਰ ਉਦਯੋਗ ਦੀ ਸਲਾਨਾ ਆਮਦਨੀ ਸੱਤ ਅਰਬ ਰੁਪਏ ਹੈ ਅਤੇ

ਸਰਕਾਰ ਨੇ ਅਪਣੇ ਇਕ ਤਿਹਾਈ ਇਸ਼ਤਿਹਾਰ ਡਿਜ਼ੀਟਲ ਮੀਡੀਆ ਨੂੰ ਦਿਤੇ ਹਨ। ਉਹਨਾਂ ਕਿਹਾ ਕਿ ਇਸ਼ਤਿਹਾਰਾਂ ਦਾ ਘੇਰਾ ਹੁਣ ਰਵਾਇਤੀ ਮੀਡੀਆ ਤੋਂ ਹਟਾ ਕੇ ਡਿਜ਼ੀਟਲ ਮੀਡੀਆ ਵੱਲ ਜਾ ਰਿਹਾ ਹੈ ਅਤੇ ਰਵਾਇਤੀ ਮੀਡੀਆ ਲਈ ਇਕ ਵੱਡਾ ਖ਼ਤਰਾ ਹੈ। ਜੇਕਰ ਇਸ ਖ਼ਤਰੇ ਦਾ ਸਾਹਮਣਾ ਕਰਨਾ ਹੈ ਤਾਂ ਆਧੁਨਿਕ ਤਕਨੀਕ ਨੂੰ ਅਪਣਾਉਣਾ ਜ਼ਰੂਰੀ ਹੈ ਕਿਉਂਕਿ ਪਾਕਿਸਤਾਨ ਪੇਸ਼ੇਵਰ

ਹੁਣ ਵੀ ਤਕਨੀਕ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਉਹਨਾਂ ਮੀਡੀਆ ਵਾਲਿਆਂ ਨੂੰ ਇਸ ਗੱਲ 'ਤੇ ਖੋਜ ਕਰਨ ਦੀ ਅਪੀਲ ਕੀਤੀ ਕਿ ਰਵਾਤੀ ਮੀਡੀਆ ਤੇ ਡਿਜ਼ੀਟਲ ਮੀਡੀਆ ਦਾ ਕੀ ਅਤੇ ਕਿੰਨਾ ਅਸਰ ਹੋ ਰਿਹਾ ਹੈ। ਹੁਸੈਨ ਨੇ ਕਿਹਾ ਕਿ ਸਰਕਾਰ ਨੇ ਐਸੋਸੀਏਟਿਡ ਪ੍ਰੈਸ ਆਫ਼ ਪਾਕਿਸਤਾਨ ਨੂੰ ਡਿਜ਼ੀਟਲ ਸਰਵਿਸ ਆਫ਼ ਪਾਕਿਸਤਾਨ ਵਿਚ ਬਦਲਣ ਦਾ ਫ਼ੈਸਲਾ ਕੀਤਾ ਹੈ

ਅਤੇ ਸਰਕਾਰ ਇਸ ਤੇ 85 ਕਰੋੜ ਰੁਪਏ ਖਰਚ ਕਰ ਰਹੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਈ-ਮੇਲ ਅਕਾਉਂਟ ਆਪਰੇਟ ਕਰਨਾ ਨਹੀਂ ਆਉਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੈਬ ਟੀਵੀ, ਸੋਸ਼ਲ ਮੀਡੀਆ ਅਤੇ ਹੋਰਨਾਂ ਮੀਡੀਆ ਮੰਚਾਂ ਦੀ ਕੰਮਕਾਜੀ ਪ੍ਰਣਾਲੀ ਨੂੰ ਕਾਬੂ ਵਿਚ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਲਿਆਵੇਗੀ।