ਨਵਾਜ਼ ਸ਼ਰੀਫ ਦਾ ਨਾਮ ਈਸੀਐਲ ਤੋਂ ਹਟਾਉਣ ਤੋਂ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਨਵਾਜ਼, ਮਰੀਅਮ ਅਤੇ ਸੇਵਾਮੁਕਤ ਕੈਪਟਨ ਸਫਦਰ ਦੀ ਅਰਜੀ ਨੂੰ ਖਾਰਜ ਕਰ ਦਿਤਾ ਹੈ।

Nawaz Sharif

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਹਨਾਂ ਦੀ ਬੇਟੀ ਅਤੇ ਜਵਾਈ ਦਾ ਨਾਮ ਵਿਕਾਸ ਨਿਯੰਤਰਣ ਸੂਚੀ ਤੋਂ ਹਟਾਉਣ ਦੀ ਬੇਨਤੀ ਨੂੰ ਖਾਰਜ ਕਰ ਦਿਤਾ ਹੈ। ਪਿਛਲੇ ਸਾਲ ਅਕਤੂਬਰ ਵਿਚ ਸ਼ਰੀਫ, ਉਹਨਾਂ ਦੀ ਬੇਟੀ ਮਰੀਅਮ ਅਤੇ ਜਵਾਈ ਮੁਹੰਮਦ ਸਫਦਰ ਨੇ ਵੱਖ-ਵੱਖ ਅਰਜ਼ੀਆਂ ਰਾਹੀਂ ਗ੍ਰਹਿ ਮੰਤਰਾਲੇ ਨੂੰ

ਉਹਨਾਂ ਦਾ ਨਾਮ ਈਸੀਐਲ ਤੋਂ ਹਟਾਉਣ ਲਈ ਅਪੀਲ ਕੀਤੀ ਸੀ। ਅਪਣੀ ਅਰਜ਼ੀ ਵਿਚ ਤਿੰਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਤੋਂ ਨਿਕਾਸ ਨਿਯਮ 2010 ਉਹਨਾਂ 'ਤੇ ਲਾਗੂ ਨਹੀਂ ਹੁੰਦਾ ਕਿਉਂਕਿ ਉਹ ਭ੍ਰਿਸ਼ਟਾਚਾਰ, ਅਧਿਕਾਰਾਂ ਦੀ ਦੁਰਵਰਤੋਂ, ਅਤਿਵਾਦ ਅਤੇ ਹੋਰ ਕਿਸੇ ਸਾਜ਼ਸ਼ ਵਿਚ ਸ਼ਾਮਲ ਨਹੀਂ ਹਨ। ਇਸ ਲਈ ਈਸੀਐਲ ਤੋਂ ਉਹਨਾਂ ਦੇ ਨਾਮ ਹਟਾਏ ਜਾਣੇ ਚਾਹੀਦੇ ਹਨ।

ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਨਵਾਜ਼, ਮਰੀਅਮ ਅਤੇ ਸੇਵਾਮੁਕਤ ਕੈਪਟਨ ਸਫਦਰ ਦੀ ਅਰਜੀ ਨੂੰ ਖਾਰਜ ਕਰ ਦਿਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਹੋਈ ਕੈਬਿਨਟ ਬੈਠਕ ਵਿਚ ਪਿਛਲੇ ਸਾਲ 20 ਅਗਸਤ ਨੂੰ ਸ਼ਰੀਫ ਪਰਵਾਰ ਦੇ ਨਾਵਾਂ ਨੂੰ ਈਸੀਐਲ ਵਿਚ ਦਰਜ ਕਰਨ ਦਾ ਫ਼ੈਸਲਾ ਲਿਆ ਗਿਆ ਸੀ।