ਛੇ ਰਿਪਬਲਿਕਨ ਸੈਨੇਟਰਾਂ ਨੇ ਟਰੰਪ ਦੇ ਮਹਾਂਦੋਸ਼ ਦੀ ਸੁਣਵਾਈ ਸੰਵਿਧਾਨਕ ਹੋਣ ’ਤੇ ਮੋਹਰ ਲਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

 ਟਰੰਪ ਵਿਰੁਧ ਮਹਾਂਦੋਸ਼ ਮਾਮਲੇ ਨੂੰ 56-44 ਵੋਟਾਂ ਨਾਲ ਵਿਚਾਰਨ ਲਈ ਦਿੱਤੀ ਸਹਿਮਤੀ

Donald Trump

ਵਸ਼ਿੰਗਟਨ : ਮੁੱਠੀ ਭਰ ਸੈਨੇਟਰਾਂ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁਧ ਮਹਾਂਦੋਸ਼ ਦੇ ਮੁਕੱਦਮੇ ਦੀ ਸੰਵਿਧਾਨਕਤਾ ਦੀ ਪੁਸ਼ਟੀ ਕਰਨ ਲਈ ਵੋਟਿੰਗ ਕਰ ਕੇ ਪਾਰਟੀ ਹੱਦਾਂ ਨੂੰ ਪਾਰ ਕੀਤਾ ਹੈ। ਸੈਨੇਟ ਨੇ ਸਾਬਕਾ ਰਾਸ਼ਟਰਪਤੀ ਦੀ ਕਾਨੂੰਨੀ ਟੀਮ ਅਤੇ ਸਦਨ ਦੇ ਮਹਾਂਪ੍ਰਬੰਧਾ ਦੁਆਰਾ ਦਿਤੇ ਘੰਟਿਆਂ ਬਾਅਦ ਹੋਈ ਬਹਿਸ ਤੋਂ ਬਾਅਦ ਟਰੰਪ ਵਿਰੁਧ ਮਹਾਂਦੋਸ਼ ਮਾਮਲੇ ਨੂੰ 56-44 ਵੋਟਾਂ ਨਾਲ ਵਿਚਾਰਨ ਲਈ ਸਹਿਮਤੀ ਦੇ ਦਿਤੀ ਹੈ। 

ਕੁੱਲ ਛੇ ਰਿਪਬਲੀਕਨ ਸੈਨੇਟਰਾਂ ਮਾਇਨ ਦੇ ਸੁਜ਼ਨ ਕੋਲਿਨਜ਼, ਲੂਸੀਆਨਾ ਦੇ ਬਿਲ ਕੈਸੀਡੀ, ਅਲਾਸਕਾ ਦੀ ਲੀਜ਼ਾ ਮਰੋਕੋਵਸਕੀ, ਯੂਟਾਹ ਦੇ ਮਿਟ ਰੋਮੀ, ਨੈਬਰਾਸਕਾ ਦੇ ਬੇਨ ਸਾਸੀ ਅਤੇ ਪੈਨਸਿਲਵੇਨੀਆ ਦੇ ਪੈਟ ਟੂਮੀ ਨੇ ਮੁਕੱਦਮੇ ਦੀ ਸੁਣਵਾਈ ਅੱਗੇ ਵਧਾਉਣ ਦੀ ਮੰਗ ਕੀਤੀ। 

ਇਸ ਕਾਰਵਾਈ ਨਾਲ ਟਰੰਪ ਦਾ ਰਾਜਨੀਤਕ ਭਵਿਖ ਖ਼ਤਮ ਹੋ ਜਾਵੇਗਾ। ਇਸ ਸਾਰੀ ਕਾਰਵਾਈ ਦਾ ਮੁੱਖ ਕਾਰਨ ਸੰਸਦ ਭਾਵ ਕੈਪੀਟਲ ਹਿਲ ਵਿਚ ਧੱਕੇ ਨਾਲ ਦਾਖ਼ਲ ਹੋਣ ਨੂੰ ਸ਼ਹਿ ਦੇਣਾ ਹੈ। ਜਿਸ ਦੀ ਸਹਿਮਤੀ ਤੇ ਉਕਸਾਉਣ ਦਾ ਸਾਰਾ ਭਾਡਾਂ ਟਰੰਪ ਦੇ ਸਿਰ ਭਜਿਆ ਹੈ। ਜਿਸ ਕਰ ਕੇ ਉਸ ਦੇ ਅਪਣੇ ਵੀ ਉਸ ਦਾ ਸਾਥ ਛੱਡ ਗਏ ਹਨ।