ਇਥੋਪੀਅਨ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ, 157 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਦੀਸ ਅਬਾਬਾ : ਇਥੋਪੀਅਨ ਏਅਰਲਾਈਨਜ਼ ਦਾ ਬੋਇੰਗ 737 ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ 'ਚ 149 ਮੁਸਾਫ਼ਰ ਅਤੇ 8 ਕਰੂ ਮੈਂਬਰ ਸਵਾਰ ਸਨ...

Ethiopian Airlines plane crash

ਅਦੀਸ ਅਬਾਬਾ : ਇਥੋਪੀਅਨ ਏਅਰਲਾਈਨਜ਼ ਦਾ ਬੋਇੰਗ 737 ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ 'ਚ 149 ਮੁਸਾਫ਼ਰ ਅਤੇ 8 ਕਰੂ ਮੈਂਬਰ ਸਵਾਰ ਸਨ। ਨਿਊਜ਼ ਏਜੰਸੀ ਨੇ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਕਿਹਾ ਕਿ ਹਾਦਸੇ 'ਚ ਕਿਸੇ ਦੇ ਜ਼ਿੰਦਾ ਬਚਣ ਦੀ ਕੋਈ ਉਮੀਦ ਨਹੀਂ ਹੈ। ਇਹ ਜਹਾਜ਼ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਕੀਨੀਆ ਦੇ ਨੈਰੋਬੀ ਜਾ ਰਿਹਾ ਸੀ।

ਇਥੋਪੀਅਨ ਏਅਰਲਾਈਨਜ਼ ਮੁਤਾਬਕ ਬੋਇੰਗ 737-800MAX ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 8:38 ਵਜੇ ਅਦੀਸ ਅਬਾਬਾ ਤੋਂ ਉਡਾਨ ਭਰੀ ਸੀ ਅਤੇ ਲਗਭਗ 8:44 ਵਜੇ ਜਹਾਜ਼ ਨਾਲ ਸਾਡਾ ਸੰਪਰਕ ਟੁੱਟ ਗਿਆ। 

ਮੀਡੀਆ ਰਿਪੋਰਟ ਮੁਤਾਬਕ ਏਅਰਲਾਈਨਜ਼ ਦੇ ਬੁਲਾਰੇ ਨੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕਰਦਿਆਂ ਹਾਲੇ ਤਕ ਸਪਸ਼ਨ ਨਹੀਂ ਕੀਤਾ ਹੈ ਕਿ ਜਹਾਜ਼ ਕਿੱਥੇ ਡਿੱਗਿਆ ਹੈ। 

ਇਥੋਪੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਹਾਦਸੇ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ।