ਆਸਟ੍ਰੇਲੀਆ ਸਰਕਾਰ ਵਲੋਂ 363 ਬਿਨੈਕਾਰਾਂ ਨੂੰ ਵੀਜ਼ੇ ਦੇਣ ਲਈ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਲ 2020-21 ਵਿਚ ਦਿਤੇ ਗਏ ਹੁਨਰਮੰਦ ਸੁਤੰਤਰ ਵੀਜ਼ਿਆਂ ਦੀ ਗਿਣਤੀ ਬੀਤੇ 20 ਸਾਲਾਂ ਵਿਚ ਸਭ ਤੋਂ ਘੱਟ ਹੈ।

Australian government invites 363 visa applicants

ਪਰਥ, (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ਸਰਕਾਰ ਨੇ ਸਾਲ 2021 ਦੇ ਪਹਿਲੇ ਗੇੜ ਵਿਚ ਵੱਖ-ਵੱਖ ਵੀਜ਼ਾ ਕੈਟਾਗਿਰੀ ਵਿਚ 363 ਬਿਨੈਕਾਰਾਂ ਨੂੰ ਵੀਜ਼ੇ ਦੇਣ ਲਈ ਸੱਦਾ ਦਿਤਾ ਹੈ। ਜਾਣਕਾਰੀ ਮੁਤਾਬਕ ਗ੍ਰਹਿ ਵਿਭਾਗ ਵਲੋਂ ਵੱਖ-ਵੱਖ ਵੀਜ਼ਾ ਕੈਟਾਗਿਰੀ ਵਿਚ 21 ਜਨਵਰੀ ਨੂੰ ਵੀਜ਼ਾ ਸੱਦੇ ਦਾ ਐਲਾਨ ਕੀਤਾ ਗਿਆ ਸੀ। ਸਾਲ 2020-21 ਵਿਚ ਦਿਤੇ ਗਏ ਹੁਨਰਮੰਦ ਸੁਤੰਤਰ ਵੀਜ਼ਿਆਂ ਦੀ ਗਿਣਤੀ ਬੀਤੇ 20 ਸਾਲਾਂ ਵਿਚ ਸੱਭ ਤੋਂ ਘੱਟ ਹੈ। ਦਸ ਦਈਏ ਕਿ ਇਸ ਨਵੇਂ ਐਲਾਨ ਵਿਚ ਹੁਨਰਮੰਦ ਸੁਤੰਤਰ ਵੀਜ਼ਾ (ਸਬਕਲਾਸ 189) ਲਈ 200 ਸੱਦੇ ਭੇਜੇ ਗਏ ਹਨ,