ਵੈਸਾਖੀ ਤੇ ਪਾਕਿ ਨੇ 2200 ਸਿੱਖ ਤੀਰਥ ਯਾਤਰੀਆਂ ਨੂੰ ਕੀਤਾ ਵੀਜ਼ਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਜਾਰੀ ਕੀਤਾ ਵੀਜ਼ਾ

Pakistan issued the visa of 2200 sikh pilgrims

ਨਵੀਂ ਦਿੱਲੀ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੁਆਰਾ ਕੀਤੀ ਗਈ ਏਅਰ ਸਟ੍ਰਾਇਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਪਈ ਦਰਾੜ ਹੁਣ ਕੁਝ ਘੱਟ ਹੋਣ ਲੱਗ ਪਈ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਵਿਚ ਹਰ ਸਾਲ ਹੋਣ ਵਾਲੇ ਵੈਸਾਖੀ ਤਿਉਹਾਰ ਲਈ ਪਾਕਿਸਤਾਨ ਨੇ 2200 ਸਿਖ ਤੀਰਥ ਯਾਤਰੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਪਾਕਿਸਤਾਨ ਹਾਈਕੋਰਟ ਨੇ ਮੰਗਲਵਾਰ ਨੂੰ ਦੱਸਿਆ ਕਿ ਉਹਨਾਂ ਵੱਲੋਂ ਭਾਰਤ ਦੇ 2200 ਸਿੱਖ ਤੀਰਥ ਯਾਤਰੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ।

ਵੀਜ਼ਾ ਹਾਸਲ ਕਰਨ ਵਾਲੇ ਸਾਰੇ ਲੋਕ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਪਾਕਿਸਤਾਨ ਵਿਚ ਮਨਾਈ ਜਾਣ ਵਾਲੀ ਵਿਸਾਖੀ ਵਿਚ ਸ਼ਾਮਲ ਹੋ ਸਕਦੇ ਹਨ। ਧਾਰਮਿਕ ਸਥਾਨਾਂ ਦੀ ਯਾਤਰਾ ਲਈ ਭਾਰਤ ਪਾਕਿ ਪ੍ਰੋਟੋਕਾਲ ਦੇ ਤਹਿਤ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਪਾਕਿਸਤਾਨ ਜਾਂਦੇ ਹਨ। ਇਸ ਤਰ੍ਹਾਂ ਪਾਕਿਸਤਾਨੀ ਸ਼ਰਧਾਲੂ ਵੀ ਭਾਰਤ ਆਉਂਦੇ ਹਨ। ਪਾਕਿਸਤਾਨ ਦੇ ਹਾਈਕੋਰਟ ਵੱਲੋਂ ਆਏ ਬਿਆਨ ਅਨੁਸਾਰ ਦੱਸਿਆ ਗਿਆ ਕਿ ਭਾਰਤ ਦੇ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਸਿੱਖਾਂ ਨੂੰ ਵੀ ਵੀਜ਼ਾ ਜਾਰੀ ਕੀਤਾ ਗਿਆ ਹੈ।

ਇਸ ਯਾਤਰਾ ਦੌਰਾਨ ਸਿੱਖ ਤੀਰਥ ਯਾਤਰੀ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਜਾਣਗੇ। ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਵੀਜ਼ਾ ਜਾਰੀ ਕਰਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੈਸਾਖੀ ਦੇ ਮੱਦੇਨਜ਼ਰ ਜਾਰੀ ਕੀਤਾ ਵੀਜ਼ਾ ਸ਼ਰਧਾ ਦਾ ਪ੍ਰਤੀਕ ਹੈ। ਪਾਕਿਸਤਾਨ ਦੁਆਰਾ ਭਾਰਤ ਦੇ ਸਿੱਖ ਤੀਰਥ ਯਾਤਰੀਆਂ ਨੂੰ ਵੀਜ਼ਾ ਜਾਰੀ ਕੀਤਾ ਜਾਣਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਸੁਧਾਰ ਦੀ ਕੋਸ਼ਿਸ਼ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ।

ਬਾਲਾਕੋਟ ਵਿਚ ਭਾਰਤ ਦੀ ਏਅਰ ਸਟ੍ਰਾਇਕ ਅਤੇ ਪਾਕਿਸਤਾਨ ਦੀ ਨਾਕਾਮ ਕੋਸ਼ਿਸ਼ ਤੋਂ ਲਗਭਗ 6 ਹਫਤਿਆਂ ਬਾਅਦ ਇਹ ਸਕਾਰਤਮਕ ਕਦਮ ਸਾਹਮਣੇ ਆਇਆ ਹੈ। ਪਾਕਿਸਤਾਨ ਨੇ ਇਸ ਮੌਕੇ ਤੇ ਇਸ ਮਹੀਨੇ 360 ਬੰਦੀਆਂ ਨੂੰ ਛੱਡਣ ਦੀ ਗੱਲ ਵੀ ਕਹੀ ਸੀ। ਇਹਨਾਂ ਵਿਚੋਂ 100 ਬੰਦੀਆਂ ਨੂੰ ਸੋਮਵਾਰ ਨੂੰ ਛੱਡਿਆ ਜਾ ਚੁੱਕਿਆ ਹੈ। ਜ਼ਿਆਦਤਰ ਬੰਦੀ ਮਛਵਾਰੇ ਹਨ।