ਦੀਆ ਮਿਰਜ਼ਾ, ਜੈਕ ਮਾ ਸਮੇਤ 17 ਹਸਤੀਆਂ ਸੰਯੁਕਤ ਰਾਸ਼ਟਰ ਦੇ ਨਵੇਂ ਪੈਰੋਕਾਰ ਨਿਯੁਕਤ
ਅੰਤੋਨਿਓ ਗੁਤਾਰੇਸ ਨੇ ਅਭਿਲਾਸ਼ੀ ਟਿਕਾਊ ਵਿਕਾਸ ਟੀਚਿਆਂ ਲਈ ਕਾਰਵਾਈ ਅਤੇ ਗਲੋਬਲ ਸਿਆਸੀ ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਨਵਾਂ ਪੈਰੋਕਾਰ ਨਿਯੁਕਤ ਕੀਤੇ
ਸੰਯੁਕਤ ਰਾਸ਼ਟਰ : ਭਾਰਤੀ ਆਦਾਕਾਰਾ ਦੀਆ ਮਿਰਜ਼ਾ ਅਤੇ ਅਲੀਬਾਬਾ ਦੇ ਪ੍ਰਮੁੱਖ ਜੈਕ ਮਾ ਉਨ੍ਹਾਂ 17 ਗਲੋਬਲ ਮਸ਼ਹੂਰ ਹਸਤੀਆਂ 'ਚ ਸ਼ਾਮਲ ਹਨ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨਿਓ ਗੁਤਾਰੇਸ ਨੇ ਅਭਿਲਾਸ਼ੀ ਟਿਕਾਊ ਵਿਕਾਸ ਟੀਚਿਆਂ ਲਈ ਕਾਰਵਾਈ ਅਤੇ ਗਲੋਬਲ ਸਿਆਸੀ ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਨਵਾਂ ਪੈਰੋਕਾਰ ਨਿਯੁਕਤ ਕੀਤਾ ਹੈ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਦੇ ਦਫ਼ਤਰ ਤੋਂ ਜਾਰੀ ਬਿਆਨ ਦੇ ਅਨੁਸਾਰ ਨਵੀਂ ਸ਼੍ਰੇਣੀ ਦੇ ਐਸ.ਡੀ.ਜੀ. ਪੈਰੋਕਾਰ 17 ਪ੍ਰਭਾਵਸ਼ਾਲੀ ਜਨਤਕ ਹਸਤੀਆਂ ਹਨ ਜਿਹੜੇ ਕਿ ਜਾਗਰੂਕਤਾ ਫੈਲਾਉਣ, ਮਹਾਨ ਇੱਛਾ ਨੂੰ ਪ੍ਰੇਰਤ ਕਰਨ ਅਤੇ ਐਸ.ਡੀ.ਜੀ. 'ਤੇ ਤੁਰੰਤ ਕਾਰਵਾਈ ਨੂੰ ਉਤਸ਼ਾਹ ਦੇਣ ਲਈ ਵਚਨਬੱਧ ਹਨ। ਸਥਿਰ ਵਿਕਾਸ ਟੀਚਿਆਂ ਨੂੰ ਦੁਨੀਆ ਭਰ ਦੇ ਨੇਤਾਵਾਂ ਨੇ 25 ਸਤੰਬਰ 2015 ਨੂੰ ਅਪਣਾਇਆ ਸੀ।
ਗੁਤਾਰੇਸ ਨੇ ਕਿਹਾ, 'ਸਾਡੇ ਕੋਲ ਜਲਵਾਯੂ ਤਬਦੀਲੀ, ਵਾਤਾਵਰਣ ਦਬਾਅ, ਗਰੀਬੀ ਅਤੇ ਅਸਮਾਨਤਾ ਤੋਂ ਪੈਦਾ ਹੋਏ ਸਵਾਲਾਂ ਦੇ ਜਵਾਬ ਦੇਣ ਲਈ ਔਜਾਰ ਹਨ। ਉਹ 2015 ਦੇ ਸਮਝੌਤਿਆਂ-ਸਥਾਈ ਵਿਕਾਸ ਲਈ 2030 ਦੇ ਏਜੰਡੇ ਅਤੇ ਜਲਵਾਯੂ ਤਬਦੀਲੀ 'ਤੇ ਪੈਰਿਸ ਸਮਝੌਤੇ ਵਿਚ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਕਿਹਾ, 'ਪਰ ਜੇਕਰ ਤੁਸੀਂ ਉਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਉਨ੍ਹਾਂ ਔਜਾਰਾਂ ਦਾ ਇਸਤੇਮਾਲ ਨਹੀਂ ਕਰਦੇ ਤਾਂ ਇਨ੍ਹਾਂ ਔਜਾਰਾਂ ਦਾ ਕੋਈ ਫਾਇਦਾ ਨਹੀਂ ਹੈ। ਇਸ ਲਈ ਅੱਜ ਅਤੇ ਹਰ ਦਿਨ ਮੇਰੀ ਸਪੱਸ਼ਟ ਅਪੀਲ ਹੈ। ਸਾਨੂੰ ਕਾਰਵਾਈ, ਇੱਛਾ ਸ਼ਕਤੀ ਅਤੇ ਸਿਆਸੀ ਇੱਛਾ ਸ਼ਕਤੀ ਚਾਹੀਦੀ ਹੈ। ਜ਼ਿਆਦਾ ਕਾਰਵਾਈ, ਜ਼ਿਆਦਾ ਇੱਛਾ ਅਤੇ ਜ਼ਿਆਦਾ ਸਿਆਸੀ ਇੱਛਾ ਸ਼ਕਤੀ ਚਾਹੀਦੀ ਹੈ।'
ਦੀਆ ਮਿਰਜ਼ਾ ਨੇ ਇਕ ਟਵੀਟ ਕਰਕੇ ਅਪਣੀ ਪ੍ਰਤਿਕਿਰਿਆ ਵਿਚ ਕਿਹਾ, 'ਸਥਿਰ ਵਿਕਾਸ ਟੀਚਿਆਂ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦਾ ਪੈਰੋਕਾਰ ਨਿਯੁਕਤ ਹੋਣਾ ਮਾਣ ਵਾਲੀ ਗੱਲ ਹੈ। ਮੈਂ ਸ਼ਾਂਤੀ ਅਤੇ ਗ੍ਰਹਿ ਖੁਸ਼ਹਾਲੀ ਲਈ ਅਤੇ ਸਥਿਰ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੀ।' ਦੀਆ ਮਿਰਜ਼ਾ ਭਾਰਤ ਲਈ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਸਦਭਾਵਨਾ ਰਾਜਦੂਤ ਵੀ ਹੈ।
ਚੀਨ ਦੀ ਅੰਤਰਰਾਸ਼ਟਰੀ ਕੰਪਨੀ ਅਲੀਬਾਬਾ ਸਮੂਹ ਦੇ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਜੈਕ ਮਾ 2016 ਤੋਂ ਐਸ.ਡੀ.ਜੀ. ਪੈਰੋਕਾਰ ਹਨ। ਨਵੇਂ ਚੁਣੇ ਹੋਰ ਐਸ.ਡੀ.ਜੀ. ਪੈਰੋਕਾਰਾਂ 'ਚ ਬੈਲਜ਼ਿਅਮ ਦੀ ਰਾਣੀ ਮੈਥਿਲਡੇ, ਐਜੁਕੇਸ਼ਨ ਆਲ ਫਾਊਡੇਸ਼ਨ(ਸਟੇਟ ਆਫ ਕਤਰ) ਦੇ ਸੰਸਥਾਪਕ ਸ਼ੇਖ ਮੋਜ਼ਾ ਬਿਨਤ ਨਾਸਰ, ਬ੍ਰਿਟਿਸ਼ ਪਟਕਥਾ ਲੇਖਕ , ਨਿਰਮਾਤਾ ਅਤੇ ਫਿਲਮ ਨਿਰਦੇਸ਼ਕ ਰਿਚਰਡ ਕਰਟਿਸ, ਨੋਬਲ ਪੁਰਸਕਾਰ ਜੇਤੂ ਨਾਦੀਆ ਮੁਰਾਦ, ਕੋਲੰਬਿਆ ਯੂਨੀਵਰਸਿਟੀ 'ਚ ਸਥਿਰ ਵਿਕਾਸ ਕੇਂਦਰ ਦੇ ਨਿਰਦੇਸ਼ਕ ਜੇਫਰੀ ਸੈਕਸ, ਬ੍ਰਾਜ਼ੀਲ ਦੇ ਫੁੱਟਬਾਲਰ ਅਤੇ ਸੰਯੁਕਤ ਰਾਸ਼ਟਰ ਮਹਿਲਾ ਸਦਭਾਵਨਾ ਰਾਜਦੂਤ ਅਤੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਹਿਟਰ ਪੀਸ ਐਂਡ ਡਵੈਲਪਮੈਂਟ ਐਨੀਸ਼ਿਏਟਿਵ ਦੇ ਫਾਰੇਸਟ ੍ਵਵਹਿਟਰ ਸ਼ਾਮਲ ਹਨ।