ਆਇਰਲੈਂਡ 'ਚ ਲੱਗੀ ਜਲਵਾਯੂ ਐਮਰਜੈਂਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਸਦੀ ਰੀਪੋਰਟ 'ਚ ਇਕ ਸੋਧ ਕਰਕੇ ਜਲਵਾਯੂ ਐਮਰਜੈਂਸੀ ਦਾ ਐਲਾਨ ਕੀਤਾ

Ireland declares climate emergency

ਡਬਲਿਨ : ਆਇਰਲੈਂਡ ਦੀ ਸੰਸਦ ਨੇ ਜਲਵਾਯੂ ਐਮਰਜੈਂਸੀ ਐਲਾਨ ਕਰ ਦਿਤੀ ਹੈ। ਬ੍ਰਿਟੇਨ ਤੋਂ ਬਾਅਦ ਅਜਿਹਾ ਕਦਮ ਚੁੱਕਣ ਵਾਲਾ ਇਹ ਸੰਸਾਰ ਦਾ ਦੂਜਾ ਦੇਸ਼ ਬਣ ਗਿਆ ਹੈ। ਵਾਤਾਵਰਣ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੀ ਸਵੀਡਿਸ਼ ਲੜਕੀ ਥੁਨਬਰਗ ਨੇ ਇਸ ਨੂੰ ਬਹੁਤ ਚੰਗੀ ਖਬਰ ਦੱਸਿਆ ਤੇ ਫੈਸਲਾ ਦੀ ਸ਼ਲਾਘਾ ਕੀਤੀ। ਵੀਰਵਾਰ ਰਾਤ ਨੂੰ ਸੰਸਦੀ ਰੀਪੋਰਟ 'ਚ ਇਕ ਸੋਧ ਕਰਕੇ ਜਲਵਾਯੂ ਐਮਰਜੈਂਸੀ ਐਲਾਨ ਕੀਤੀ ਗਈ ਤੇ ਸੰਸਦ ਨੂੰ ਸੱਦਾ ਦਿਤਾ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਜਾਂਚ ਕਰਕੇ ਉਹ (ਆਇਰਿਸ਼ ਸਰਕਾਰ) ਬਾਇਓਡਾਇਵਰਸਿਟੀ ਨੂੰ ਨੁਕਸਾਨ ਦੇ ਮੁੱਦੇ 'ਤੇ ਅਪਣੀ ਪ੍ਰਤੀਕਿਰਿਆ 'ਚ ਸੁਧਾਰ ਕਰ ਸਕਦੀ ਹੈ।

ਇਹ ਸੋਧ ਬਿਨਾਂ ਵੋਟਿੰਗ ਸਵਿਕਾਰ ਕਰ ਲਈ ਗਈ ਹੈ। ਆਇਰਿਸ਼ ਗ੍ਰੀਨ ਪਾਰਟੀ ਦੇ ਨੇਤਾ ਤੇ ਸੰਸਦ 'ਚ ਇਹ ਸੋਧ ਪੇਸ਼ ਕਰਨ ਵਾਲੇ ਇਮਾਨ ਰਾਇਨ ਨੇ ਇਸ ਫੈਸਲੇ ਨੂੰ ਇਤਿਹਾਸਿਕ ਕਰਾਰ ਦਿਤਾ। 16 ਸਾਲਾ ਵਰਕਰ ਥੁਨਬਰਗ ਪੁਰੇ ਯੂਰਪ 'ਚ ਇਕ ਮੁਹਿੰਮ ਚਲਾ ਰਹੀ ਹੈ ਤੇ ਇਹ ਗ੍ਰੀਨ ਅੰਦੋਲਨ ਨੂੰ ਲੈ ਕੇ ਮੁੱਖ ਹਸਤੀਆਂ 'ਚ ਸ਼ੁਮਾਰ ਹੋ ਗਈ ਹੈ। ਉਨ੍ਹਾਂ ਨੇ ਦੂਜੇ ਦੇਸ਼ਾਂ ਨੂੰ ਵੀ ਇਸ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਥੁਨਬਰਗ ਨੇ ਟਵੀਟ ਕਰਕੇ ਕਿਹਾ ਕਿ ਆਇਰਲੈਂਡ ਤੋਂ ਬਹੁਚ ਚੰਗੀ ਖਬਰ। ਅਗਲਾ ਕੌਣ? 

ਬ੍ਰਿਟੇਨ ਨੂੰ ਵਿਸ਼ਵ 'ਚ ਅਜਿਹਾ ਪਹਿਲਾ ਦੇਸ਼ ਹੋਣ ਦਾ ਮਾਣ ਮਿਲਿਆ ਹੈ, ਜਿਸ ਨੇ ਜਲਵਾਯੂ ਐਮਰਜੰਸੀ ਐਲਾਨ ਕੀਤਾ। ਉਸ ਨੇ ਇਕ ਮਈ ਨੂੰ ਸੰਕੇਤਿਕ ਤੌਰ 'ਤੇ ਇਹ ਪ੍ਰਸਤਾਵ ਪਾਸ ਕੀਤਾ। ਇਹ ਕਦਮ ਲੰਡਨ 'ਚ ਹੋਏ ਗ੍ਰੀਨ ਅੰਦੋਲਨ ਤੋਂ ਬਾਅਦ ਚੁੱਕਿਆ ਗਿਆ ਸੀ। ਇਹ ਅੰਦੋਲਨ ਐਕਸਟਿੰਗਸ਼ਨ ਰਿਬੇਲਿਅਨ ਇਨਵਾਇਰਮੈਂਟਲ ਕੈਂਪੇਨ ਸਮੂਹ ਨੇ ਚਲਾਇਆ ਸੀ। ਇਸ ਸਮੂਹ ਦਾ ਟੀਚਾ 2025 ਤਕ ਹਰੀਆਂ ਗੈਸਾਂ ਦੇ ਉਤਸਰਜਨ ਲਿਮਟ ਜ਼ੀਰੋ 'ਤੇ ਲਿਆਉਣ ਤੇ ਜੈਵਵਿਵਧਤਾ ਦੇ ਨੁਕਸਾਨ ਨੂੰ ਖਤਮ ਕਰਨਾ ਹੈ। ਇਸ ਪਹਿਲ ਨੂੰ ਗਲੋਬਲ ਪੱਧਰ 'ਤੇ ਖੱਬੇ ਪੱਖੀ ਝੁਕਾਅ ਵਾਲੇ ਦਲਾਂ ਦਾ ਸਮਰਥਨ ਹਾਸਿਲ ਹੈ।