ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਸ਼ਾਖ਼ਾਨਾ ਮਾਮਲੇ 'ਚ ਦੋਸ਼ੀ ਕਰਾਰ
ਇਮਰਾਨ ਖ਼ਾਨ ’ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿਤੀ
ਇਸਲਾਮਾਬਾਦ: ਪਾਕਿਸਤਾਨ ਦੀ ਇਕ ਅਦਾਲਤ ਨੇ ਤੋਸ਼ਾਖ਼ਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦੋਸ਼ੀ ਠਹਿਰਾਇਆ। ਇਕ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਪ੍ਰਧਾਨ ਮੰਤਰੀ ਲਈ ਇਹ ਇਕ ਨਵਾਂ ਸੰਕਟ ਹੈ। ਇਮਰਾਨ ਖ਼ਾਨ (70) ਨੂੰ ਨੀਮ ਫੌਜੀ ਬਲ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦਰਅਸਲ ਇਮਰਾਨ ਖ਼ਾਨ ’ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿਤੀ ਸੀ।
ਇਹ ਵੀ ਪੜ੍ਹੋ: ਗੋਪਨੀਯਤਾ ਦੀ ਉਲੰਘਣਾ ਲਈ WhatsApp ਦੀ ਜਾਂਚ ਕਰੇਗੀ ਸਰਕਾਰ: ਚੰਦਰਸ਼ੇਖਰ
ਤੋਸ਼ਾਖ਼ਾਨੇ ਦੀ ਸਥਾਪਨਾ 1974 ਵਿਚ ਕੀਤੀ ਗਈ ਸੀ। ਇਹ ਵਿਭਾਗ ਕੈਬਨਿਟ ਡਿਵੀਜ਼ਨ ਦੇ ਪ੍ਰਸ਼ਾਸਨਿਕ ਕੰਟਰੋਲ ਅਧੀਨ ਆਉਂਦਾ ਹੈ। ਹਾਕਮਾਂ, ਸੰਸਦ ਮੈਂਬਰਾਂ, ਨੌਕਰਸ਼ਾਹਾਂ ਅਤੇ ਰਾਜ ਦੇ ਮੁਖੀਆਂ ਅਤੇ ਵਿਦੇਸ਼ੀ ਪਤਵੰਤਿਆਂ ਤੋਂ ਪ੍ਰਾਪਤ ਮਹਿੰਗੇ ਤੋਹਫ਼ੇ ਤੋਸ਼ਾਖ਼ਾਨੇ ਵਿਚ ਰੱਖੇ ਜਾਂਦੇ ਹਨ।
ਇਹ ਵੀ ਪੜ੍ਹੋ: Elon Musk ਦਾ ਵੱਡਾ ਐਲਾਨ, ਹੁਣ ਟਵਿਟਰ 'ਤੇ ਹੋਵੇਗੀ ਚੈਟਿੰਗ ਅਤੇ ਵੀਡੀਓ ਕਾਲਿੰਗ
ਬੁੱਧਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ 'ਤੇ ਅਦਾਲਤ ਨੇ ਤੋਸ਼ਾਖ਼ਾਨਾ ਮਾਮਲੇ 'ਚ ਦੋਸ਼ ਆਇਦ ਕੀਤੇ ਹਨ। ਖ਼ਾਨ ਨੂੰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਹੁਮਾਯੂੰ ਦਿਲਾਵਰ ਨੇ ਕੇਸ ਦੀ ਸੁਣਵਾਈ ਕੀਤੀ। ਇਹ ਕੇਸ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਿਛਲੇ ਸਾਲ ਦਾਇਰ ਕੀਤਾ ਸੀ ਅਤੇ ਖ਼ਾਨ ਪਿਛਲੇ ਮਹੀਨਿਆਂ ਵਿਚ ਕਈ ਸੁਣਵਾਈਆਂ ਵਿਚ ਪੇਸ਼ ਨਹੀਂ ਹੋਏ ਸੀ।