ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਕਾਰਨ ਯੂਰਪ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਰਕਾਰਾਂ ਵੱਲੋਂ ਲਾਈਆਂ ਗਈਆਂ

Tourist

ਪੈਰਿਸ-ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਗਈਆਂ ਅਤੇ ਉਥੇ ਕਈਆਂ ਨੇ ਆਪਣਿਆਂ ਨੂੰ ਗੁਆ ਦਿੱਤਾ। ਕੋਰੋਨਾ ਨਾਲ ਨਜਿੱਠਣ ਲਈ ਵੱਖ-ਵੱਖ ਦੇਸ਼ਾਂ ਨੇ ਪਾਬੰਦੀਆਂ ਲਾਈਆਂ ਸਨ ਤਾਂ ਜੋ ਇਸ ਨੂੰ ਰੋਕਿਆ ਜਾ ਸਕੇ। ਕੋਰੋਨਾ ਦਾ ਕਹਿਰ ਅਮਰੀਕਾ 'ਚ ਸਭ ਤੋਂ ਵਧ ਦੇਖਣ ਨੂੰ ਮਿਲਿਆ। ਉਥੇ ਹੀ ਯੂਰਪ 'ਚ ਵੀ ਕੋਰੋਨਾ ਨੇ ਆਪਣਾ ਪੂਰਾ ਜ਼ੋਰ ਦਿਖਾਇਆ।

ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ

ਇਥੇ ਕਈ ਦੇਸ਼ ਘੁੰਮਣ-ਫਿਰਨ 'ਤੇ ਲਾਗੂ ਪਾਬੰਦੀਆਂ ਹਟਾ ਚੁੱਕੇ ਹਨ ਅਤੇ ਕਈ ਹਟਾ ਰਹੇ ਹਨ ਅਤੇ ਇਹ ਹੁਣ ਸੈਲਾਨੀਆਂ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਇਨ੍ਹਾਂ ਦੇਸ਼ਾਂ 'ਚ ਜਿਵੇਂ-ਜਿਵੇਂ ਟੀਕਾਕਰਨ ਰਫਤਾਰ ਫੜ੍ਹ ਰਿਹਾ ਹੈ ਤਾਂ ਉਸੇ ਤਰ੍ਹਾਂ ਮਹਾਮਾਰੀ ਫੈਲਣ ਦੀ ਰਫਤਾਰ ਵੀ ਹੁਣ ਹੌਲੀ ਹੁੰਦੀ ਜਾ ਰਹੀ ਹੈ। ਇਨ੍ਹਾਂ 'ਚੋਂ ਬ੍ਰਿਟੇਨ ਤਾਂ ਜ਼ਿਆਦਾਤਰ ਆਬਾਦੀ ਨੂੰ ਟੀਕਾਕਰਨ ਤੋਂ ਬਾਅਦ ਵੀ ਪੂਰੀ ਤਰ੍ਹਾਂ ਅਨਲਾਕ ਦੀ ਸਥਿਤੀ 'ਚ ਆ ਗਿਆ ਹੈ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਯੂਰਪ 'ਚ ਇਥੇ ਘੱਟੋ-ਘੱਟ 20 ਦੇਸ਼ ਅਨਲਾਕ ਹੋ ਰਹੇ ਹਨ। ਕੁਝ ਦੇਸ਼ਾਂ 'ਚ ਸ਼ਰਤਾਂ ਨਾਲ ਵੱਖ-ਵੱਖ ਗਤੀਵਿਧੀਆਂ ਸ਼ੁਰੂ ਵੀ ਹੋ ਗਈਆਂ ਹਨ। ਕੋਰੋਨਾ ਦੀ ਸਭ ਤੋਂ ਵਧੇਰੇ ਮਾਰ ਝੇਲਣ ਵਾਲੇ ਇਟਲੀ, ਸਪੇਨ ਅਤੇ ਫਰਾਂਸ 'ਚ ਹੋਟਲ ਰੈਸਟੋਰੈਂਟ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਨੂੰ ਨਿਯਮਾਂ ਮੁਤਾਬਕ ਖੋਲ੍ਹਿਆ ਜਾ ਰਿਹਾ ਹੈ। ਇਕ ਹਫਤੇ 'ਚ ਜ਼ਿਆਦਾਤਰ ਦੇਸ਼ਾਂ 'ਚ ਪ੍ਰਮੁੱਖ ਗਤੀਵਿਧੀਆਂ ਸ਼ੁਰੂ ਹੋਣ ਦੀ ਉਮੀਦ ਜਤਾਈ ਹੈ।