ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਟੈਸਲਾ ਦੇ ਚੀਫ ਏਲਨ ਮਸਕ ਨੇ 2018 'ਚ ਇਨਕਮ ਟੈਕਸ ਦਾ ਭੁਗਤਾਨ ਨਹੀਂ ਕੀਤਾ

Jeff bezos

ਵਾਸ਼ਿੰਗਟਨ-ਸਮੇਂ 'ਤੇ ਟੈਕਸ (Tax)  ਨਾ ਦੇਣਾ, ਕਾਲਾਧਨ ਜਾਂ ਆਮਦਨੀ ਤੋਂ ਵਧੇਰੇ ਧਨ ਲੁਕਾਉਣ 'ਚ ਸਿਰਫ ਭਾਰਤ ਹੀ ਦੇ ਹੀ ਲੋਕ ਨਹੀਂ ਰਹਿੰਦੇ ਸਗੋਂ ਅਮਰੀਕਾ ਵਰਗੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਅਮੀਰ ਲੋਕ ਵੀ ਟੈਕਸ ਚੋਰੀ ਕਰਨ 'ਚ ਕਿਸੇ ਤੋਂ ਪਿੱਛੇ ਨਹੀਂ ਹਨ। ਆਲਮ ਇਹ ਹੈ ਕਿ ਦੁਨੀਆ ਦੇ ਲੋਕਾਂ ਨੂੰ ਪੁਲਾੜ ਦੀ ਸੈਰ ਕਰਵਾਉਣ ਦਾ ਸੁਫਨਾ ਦਿਖਾਉਣ ਵਾਲੇ ਏਲਨ ਮਸਕ (Elon Musk) ਅਤੇ ਜੈੱਫ ਬੇਜ਼ੋਸ (Jeff Bezos) ਵਰਗੇ ਅਮਰੀਕਾ ਦੇ ਕਰੀਬ 25 ਅਮੀਰ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੂੰ ਇਲਾਜ ਲਈ ਗੁਹਾਰ ਲਾਉਣ ਵਾਲੇ DSP ਹਰਜਿੰਦਰ ਸਿੰਘ ਦੀ ਹੋਈ ਮੌਤ

ਅਮਰੀਕੀ ਟੈਕਸ ਏਜੰਸੀ ਇੰਟਰਨਲ ਰੈਵਿਨਿਊ ਸਰਵਿਸ ਦੇ ਦਸਤਾਵੇਜ਼ਾਂ ਮੁਤਾਬਕ ਇਸ ਸਾਲ 2014-2018 ਦੌਰਾਨ ਇਨ੍ਹਾਂ ਅਮੀਰ ਵਿਅਕਤੀਆਂ ਦੀ ਕਮਾਈ 29.26 ਲੱਖ ਕਰੋੜ ਰੁਪਏ ਰਹੀ ਜਦਕਿ ਇਨ੍ਹਾਂ ਨੇ ਟੈਕਸ ਦੇ ਤੌਰ 'ਤੇ ਸਿਰਫ 99 ਹਜ਼ਾਰ ਕਰੋੜ ਰੁਪਏ ਭਰੇ। ਐਮਾਜ਼ੋਨ ਦੇ ਸੀ.ਈ.ਓ. ਬੇਜ਼ੋਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤਾਂ 2007 'ਚ ਟੈਕਸ (Tax) ਹੀ ਨਹੀਂ ਦਿੱਤਾ ਜਦਕਿ ਉਸ ਸਾਲ ਐਮਾਜ਼ੋਨ ਦੇ ਸ਼ੇਅਰਾਂ ਦੀ ਕੀਮਤ ਦੁੱਗਣੀ ਹੋਈ ਸੀ। 2011 'ਚ ਉਨ੍ਹਾਂ ਦੀ ਨੈੱਟਵਰਥ 86 ਹਜ਼ਾਰ ਕਰੋੜ ਸੀ, ਪਰ ਉਨ੍ਹਾਂ ਨੇ ਨੁਕਸਾਨ ਦਿਖਾ ਕੇ ਬੱਚਿਆਂ ਦੇ ਨਾਂ ਦੋ ਲੱਖ ਰੁਪਏ ਦਾ ਟੈਕਸ ਕ੍ਰੈਡਿਟ ਲਿਆ ਸੀ।

ਇਹ ਵੀ ਪੜ੍ਹੋ-ਭੀੜ 'ਚ ਖੜ੍ਹੇ ਵਿਅਕਤੀ ਨੇ France ਦੇ ਰਾਸ਼ਟਰਪਤੀ ਦੇ ਮਾਰਿਆ ਥੱਪੜ, ਦੇਖੋ ਵੀਡੀਓ

ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਅਮੀਰਾਂ ਨੇ ਦੇਸ਼ ਦੇ ਟੈਕਸ ਸਿਸਟਮ (Tax system) ਦੀਆਂ ਖਾਮੀਆਂ ਦਾ ਫਾਇਦਾ ਚੁੱਕਿਆ। ਇਹ ਅਮੀਰ ਜੋ ਕਮਾਈ ਕਰਦੇ ਹਨ ਉਹ ਅਮਰੀਕੀ ਟੈਕਸ ਵਿਵਸਥਾ ਤਹਿਤ ਟੈਕਸ ਦੇ ਦਾਇਰੇ 'ਚ ਨਹੀਂ ਆਉਂਦੀ ਹੈ। ਬੇਜ਼ੋਸ ਤੋਂ ਇਲਾਵਾ ਟੈਸਲਾ ਦੇ ਮਸਕ ਨੇ 2018 'ਚ ਟੈਕਸ ਹੀ ਨਹੀਂ ਦਿੱਤਾ। 2014 ਤੋਂ 2018 ਦਰਮਿਆਨ ਉਨ੍ਹਾਂ ਦੀ ਦੌਲਤ 1.08 ਲੱਖ ਕਰੋੜ ਰੁਪਏ ਵਧੀ ਪਰ ਟੈਕਸ 3 ਹਜ਼ਾਰ ਕਰੋੜ (Crore) ਰੁਪਏ ਦਿੱਤਾ। ਬਰਕਸ਼ਾਇਰ ਹੈਥਵੇ ਦੇ ਸੀ.ਈ.ਓ. ਬਫੇਟ ਨੇ 2014-2018 ਦੌਰਾਨ 173 ਕਰੋੜ ਰੁਪਏ ਹੀ ਟੈਕਸ ਦਿੱਤਾ ਜਦਕਿ ਇਸ ਦੌਰਾਨ ਉਨ੍ਹਾਂ ਦੀ ਦੌਲਤ 1.77 ਲੱਖ ਕਰੋੜ ਰੁਪਏ ਵਧੀ। 

ਇਹ ਵੀ ਪੜ੍ਹੋ-ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਕੌਰ ਨੂੰ ਵੱਡਾ ਝਟਕਾ, ਖਤਰੇ 'ਚ ਪਈ ਲੋਕਸਭਾ ਮੈਂਬਰਸ਼ਿਪ