ਇਹ ਦੇਸ਼ ਮੁਫ਼ਤ 'ਚ ਵਸਣ ਲਈ ਦੇ ਰਿਹਾ ਘਰ ਤੇ 40,000 ਰੁਪਏ ਹਰ ਮਹੀਨੇ
ਜਿੱਥੇ ਇੱਕ ਪਾਸੇ ਭਾਰਤ ਅਤੇ ਚੀਨ ਆਬਾਦੀ ਨਾਲ ਲੜ ਰਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਗ੍ਰੀਸ ਦੀ ਸਰਕਾਰ ਨੇ ਆਬਾਦੀ.....
ਐਥਨਜ਼ : ਜਿੱਥੇ ਇੱਕ ਪਾਸੇ ਭਾਰਤ ਅਤੇ ਚੀਨ ਆਬਾਦੀ ਨਾਲ ਲੜ ਰਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਗ੍ਰੀਸ ਦੀ ਸਰਕਾਰ ਨੇ ਆਬਾਦੀ ਵਧਾਉਣ ਲਈ ਆਕਰਸ਼ਕ ਘੋਸ਼ਣਾ ਕੀਤੀ ਹੈ। ਗ੍ਰੀਸ 'ਚ ਸਥਿਤ ਆਈਲੈਂਡ ਐਂਤੀਕੇਥੇਰਾ ਦੇ ਸਰਕਾਰ ਨੇ ਆਬਾਦੀ ਵਧਾਉਣ ਲਈ ਇੱਕ ਅਜਿਹਾ ਆਫਰ ਪੇਸ਼ ਕੀਤਾ ਹੈ ਜਿਸਦੇ ਨਾਲ ਸਾਰੇ ਹੈਰਾਨ ਹੋ ਗਏ ਹਨ। ਇਸ ਆਫਰ ਦੇ ਤਹਿਤ ਆਇਲੈਂਡ ਵਿੱਚ ਰਹਿਣ ਲਈ ਲੋਕਾਂ ਨੂੰ ਮੁਫਤ 'ਚ ਘਰ ਅਤੇ ਜ਼ਮੀਨ ਦਿੱਤਾ ਜਾਵੇਗੀ।
ਇੰਨ੍ਹਾਂ ਹੀ ਨਹੀਂ ਪਹਿਲੇ ਤਿੰਨ ਸਾਲਾਂ ਤੱਕ ਹਰ ਮਹੀਨੇ 40 ਹਜ਼ਾਰ ਰੁਪਏ ਵੀ ਦਿੱਤੇ ਜਾਣਗੇ। ਕ੍ਰੇਟ ਟਾਪੂ ਕੋਲ ਵਸਿਆ ਐਂਤੀਕੇਥੇਰਾ ਆਪਣੇ ਸਾਫ਼–ਸੁਥਰੇ ਪਾਣੀ ਤੇ ਚਟਾਨਾਂ ਲਈ ਮਸ਼ਹੂਰ ਹੈ। ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ ਪਰ ਸਿਰਫ਼ 20 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੇ ਇਸ ਟਾਪੂ ਉੱਤੇ ਹੁਣ ਕੁੱਲ 24 ਨਿਵਾਸੀ ਹੀ ਰਹਿ ਗਏ ਹਨ। ਇੰਨੀ ਘੱਟ ਆਬਾਦੀ ਕਾਰਨ ਇਸ ਟਾਪੂ ਦੇ ਛੇਤੀ ਖ਼ਾਲੀ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਸੇ ਲਈ ਇੱਥੋਂ ਦੇ ਆਰਥੋਡੌਕਸ ਚਰਚ ਤੇ ਸਥਾਨਕ ਸਰਕਾਰ ਨੇ ਲੋਕਾਂ ਦੀ ਗਿਣਤੀ ਵਧਾਉਣ ਲਈ ਬਹੁਤ ਦਿਲਕਸ਼ ਪੇਸ਼ਕਸ਼ ਕੀਤੀ ਹੈ। ਇੱਥੇ ਰਹਿਣ ਵਾਲੇ ਲੋਕਾਂ ਦੇ ਸ਼ਹਿਰਾਂ ਦਾ ਰੁਖ਼ ਕਰਨ ਕਾਰਨ ਇਹ ਜਗ੍ਹਾ ਕਾਫ਼ੀ ਖ਼ਾਲੀ ਹੋ ਗਈ ਹੈ।ਟਾਪੂ ਉੱਤੇ ਰਹਿਣ ਦਾ ਪ੍ਰਸਤਾਵ ਕੁਝ ਲੋਕਾਂ ਨੂੰ ਬਹੁਤ ਪਸੰਦ ਵੀ ਆਇਆ ਹੈ ਤੇ ਹੁਣ ਤੱਕ ਚਾਰ ਪਰਿਵਾਰ ਇਸ ਲਈ ਸਥਾਨਕ ਸਰਕਾਰ ਕੋਲ ਅਰਜ਼ੀ ਵੀ ਦੇ ਚੁੱਕੇ ਹਨ। ਇੱਥੇ ਹੁਣ ਪੁਰਾਣੇ ਬੰਦ ਪਏ ਸਕੂਲ ਵੀ ਖੋਲ੍ਹੇ ਜਾ ਰਹੇ ਹਨ।
ਇੱਥੇ ਰਹਿਣ ਲਈ ਬੇਕਰੀ, ਖੇਤੀਬਾੜੀ, ਮੱਛੀ–ਪਾਲਣ ਤੇ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਸੱਦਿਆ ਜਾ ਰਿਹਾ ਹੈ। ਸਥਾਨਕ ਕੌਂਸਲ ਦੇ ਪ੍ਰਧਾਨ ਆਂਦਰੇਜ਼ ਚੇਰਚੇਲਕਿਸ ਮੁਤਾਬਕ ਬੇਕਰੀ, ਨਿਰਮਾਣ ਤੇ ਮੱਛੀ–ਪਾਲਣ ਅਜਿਹੇ ਕਿੱਤੇ ਹਨ, ਜਿਨ੍ਹਾਂ ਵਿੱਚ ਉਹ ਚੋਖੀ ਕਮਾਈ ਦਾ ਭਰੋਸਾ ਦਿਵਾ ਸਕਦੇ ਹਨ। ਇੱਕੇ ਰਹਿਣ ਲਈ ਅਰਜ਼ੀ ਦੇਣ ਵਾਲਿਆਂ (ਬਿਨੈਕਾਰਾਂ) ਨੂੰ ਬੱਸ ਕੁਝ ਆਸਾਨ ਜਿਹੀਆਂ ਸ਼ਰਤਾਂ ਮੰਨਣੀਆਂ ਹੋਣਗੀਆਂ। ਇਸ ਤੋਂ ਪਹਿਲਾਂ ਇਟਲੀ ਦੇ ਵੀ ਕੁਝ ਪਿੰਡਾਂ ਵਿੱਚ ਵਸਣ ਲਈ ਅਜਿਹੀ ਪੇ਼ਸਕ਼ਸ਼ ਕੀਤੀ ਜਾ ਚੁੱਕੀ ਹੈ।